89

ਅਗਲਾ ਵਰਕਾ

ਮੈਨੂੰ ਕੋਈ ਵਰਤ ਰਿਹਾ ਹੈ
ਅੰਬਰੋਂ ਕੋਈ ਪਰਤ ਰਿਹਾ ਹੈ
ਹੱਥਾਂ ਦਾ ਵੀ ਜਾਦੂ ਹੈ ਉਹ
ਖਲਕਤ ਵਿੱਚ ਵੀ ਖਲਕ ਰਿਹਾ ਹੈ
ਮੈਨੂੰ ਕੋਈ ਵਰਤ ਰਿਹਾ ਹੈ

ਦੋ ਦੋ ਰੂਪ ਨੇ ਹੋਏ ਮੇਰੇ
ਇੱਕ ਵਿੱਚ ਮੈਂ
ਇੱਕ ਵਿੱਚ ਉਹ
ਵਰਤ ਰਿਹਾ ਹੈ

ਕੋਈ ਬੁਲਾਵੇ ਮੈਨੂੰ
ਮੈਂ ਸੁਰਤੀ ਜਿੰਨਾ ਬੋਲਾਂ
ਕੋਈ ਬੁਲਾਵੇ ਉਸ ਨੂੰ
ਉਹ ਬ੍ਰਹਿਮੰਡ ਦਾ ਬੂਹਾ ਖੋਲ ਰਿਹਾ ਹੈ

ਸੱਚ ਤੋਂ ਅੱਗੇ
ਤੈਨੂੰ ਮਿਲਨਾ
ਇਹ ਵੀ ਤੂੰ ਹੀ ਬੋਲ ਰਿਹਾ ਹੈਂ

ਇੱਕੋ ਲਾਈਨ ਦੇ ਵਿੱਚ
ਤੀਜਾ,ਚੌਥਾ,ਪੰਜਵਾਂ
ਕੋਈ ਤੀਜੇ ਨੂੰ ਚੌਥਾ
ਕੋਈ ਚੌਥੇ ਨੂੰ ਪੰਜਵਾਂ
ਬੋਲ ਰਿਹਾ ਹੈ

ਨਾ ਮੈਂ ਸੁਰਤੀ
ਨਾ ਮੈਂ ਸੁਰਤੀ ਦਾ ਮਾਲਕ
ਮੇਰੇ ਅੰਦਰ ਤਾਂ
ਹਰ ਵੇਲੇ
ਕੋਈ ਬੋਲ ਰਿਹਾ ਹੈ

ਉਹ ਹੀ ਤਾਂ ਖੋਲ ਰਿਹਾ ਸੀ ਪਰਤਾਂ
ਉਹ ਹੀ ਅਗਲਾ ਵਰਕਾ ਖੋਲ ਰਿਹਾ ਹੈ

Post Author: admin