154

ਅਗਲਾ ਸਫਰ

ਰਾਤ ਦੇ ਅਰਾਮ ਤੋਂ ਬਾਅਦ
ਰਚਨਾ ਅਗਲੇ ਸਫਰ ਤੇ

ਰਚਨਾ ਸੁੱਤਿਆਂ ਲਈ
ਹਨੇਰਾ ਹੈ
ਤੇ ਜਾਗਦਿਆਂ ਲਈ
ਪ੍ਰਕਾਸ਼

ਸਵੇਰੇ ਪਹਿਲਾਂ ਮੋੜ ਮੁੜਦਿਆਂ
ਅਜੀਬ ਜਿਹਾ ਦ੍ਰਿਸ਼
ਸੱਚ ਤੇ ਕੁਦਰਤ
ਦੋਹੇ ਸਾਹਮਣੇ ਆਣ ਖੜੇ

ਕੁਦਰਤ
ਸਫਰ ਦੇ ਪਹਿਲੇ
ਪੜਾਓ ਤੇ ਨਾਲ ਤੁਰ
ਸਾਰੇ ਸਫਰ ਦਾ ਗਿਆਨ
ਮੋੜ, ਚੁਰਾਹੇ,ਸ਼ਹਿਰ,ਪਿੰਡ
ਬਾਰੇ ਦੱਸਦੀ
ਸਾਰਾ ਸਫਰ ਸੁਖਾਵਾਂ ਕਰ
ਯਾਦਾਂ ਨਾਲ ਲੈ
ਤਜਰਬੇ ਜੋੜਦੀ
ਖੁਸ਼ੀਆਂ ਹੰਢਾਉਂਦੀ
ਪਹਿਲੇ ਪੜਾਓ ਦੀ
ਮੰਜਿਲ ਤੱਕ
ਮੁਕੰਮਲ

ਸੱਚ
ਕੁਦਰਤ ਰਚਨਾ ਨੂੰ
ਸੱਚ ਨਾਲ ਮਿਲਾ
ਜਿੰਮੇਵਾਰੀ ਦੇ
ਅਗਲਾ ਸਫਰ
ਸੱਚ ਨਾਲ

ਕੁਝ ਕਿਲੋਮੀਟਰ
ਦਾ ਸਫਰ
ਰਚਨਾ ਨੇ
ਸੱਚ ਨਾਲ ਕਰਨਾ ਸੀ

ਸੱਚ ਹਰ ਸਮੇਂ ਪਰਖ ਤੇ ਸੀ
ਤੇ ਸਹਾਈ ਸੀ
ਠੀਕ ਤੇ ਗਲਤ ਦਾ
ਫੈਸਲਾ ਦੱਸਣ ਲਈ

ਸੱਚ ਦੀ ਹੋਂਦ ਬੜੀ ਬਲਵਾਨ
ਲੜਾਈ ਦੇ ਫੈਸਲੇ ਲੈਣੋਂ
ਨਹੀਂ ਹਟਦੀ

ਇਹ ਵਿੱਦਿਆ ਪੂਰਨ ਹੋ
ਹੁਣ ਅਗਲਾ ਸਫਰ

ਰਚਨਾ ਚਾਲਕ ਹੈ
ਕੁਦਰਤ ਤੇ ਸੱਚ ਦੋਵੇਂ
ਸੱਜੇ ਤੇ ਖੱਬੇ ਬੈਠੇ ਨੇ
ਦੋਹੇ ਮਦਦਗਾਰ ਰਹਿਣਗੇ
ਅਗਲੇ ਸਫਰ ਲਈ

ਮਨ ਫੈਸਲੇ ਆਪ ਲਵੇਗਾ
ਗਲਤੀ ਵੇਲੇ ਕੁਦਰਤ
ਸੱਚ ਦੇ ਦਾਇਰੇ ਵਿੱਚ
ਮਦਦ ਕਰੇਗੀ

ਕੁਦਰਤ
ਨਿਡਰਤਾ,ਆਤਮਕ ਬੱਲ,
ਤੇ ਪਿੱਛੋਂ ਵਾਰ ਤੇ ਕਾਬੂ ਰੱਖੇਗੀ

ਤੁਸੀਂ ਝੂਟੇ ਲੈ ਸਕਦੇ ਹੋ
ਯੋਗਤਾ ਅਨੁਸਾਰ
ਸੀਟਾਂ ਤੇ ਬੈਠ ਕੇ
ਇਹ ਗੱਡੀ
ਯਾਤਰੀ ਵਾਹਨ ਹੈ
ਸਾਰੇ ਸਮੇਂ ਸਮੇਂ ਤੇ
ਸਵਾਰ ਹੋ ਸਕਦੇ ਹਨ
ਨਿੱਜੀ ਮਾਲਕੀ ਲਈ
ਨਹੀਂ ਵਰਤੀ ਜਾ ਸਕਦੀ
ਸਫਰ ਮੁਬਾਰਕ ਹੋਵੇ ……..

Post Author: admin