67

ਅਚਨਚੇਤ

ਇਹ ਤੇਰੀ ਹੀ ਹੋਂਦ ਹੈ
ਜਿਸ ਨੂੰ ਮਹਿਸੂਸ ਕਰਦਾ ਹੈ
ਹਰ ਕੋਈ

ਅਚਨਚੇਤ ਕੁਝ ਨਹੀਂ ਹੁੰਦਾ
ਕੁਝ ਮੰਨਦੇ ਨੇ ਅਚਨਚੇਤ ਨੂੰ
ਕੁਝ ਨਹੀਂ ਮੰਨਦੇ

ਜਿਨ੍ਹਾਂ ਨਾਲ ਬਾਰ ਬਾਰ ਹੁੰਦਾ ਹੈ
ਉਹ ਸੋਚਦੇ ਨੇ
“ਤੈਨੂੰ” ਤੇ ਤੇਰੀ ਹੋਂਦ ਨੂੰ

ਇਹ ਯਕੀਨ ਨਹੀਂ ਹੈ
ਕਿਸੇ ਲਈ
ਕਦੇ ਹਾਂ ਹੈ ਤੇ ਕਦੇ ਨਾਹ ਹੈ

ਬੈਠਾ ਏਂ ਅੰਦਰ ਵੜ ਕੇ
ਬਾਹਰ ਨਹੀਂ ਆਉਂਦਾ
ਕਿਸੇ ਨੂੰ ਨਹੀਂ ਮਿਲਦਾ

ਕਦੇ ਮਿਲਦਾ ਅਹਿਸਾਸ ਬਣ
ਮੈਨੂੰ ਹੀ ਹੋਰ ਕਿਸੇ ਨੂੰ ਨਹੀਂ

ਤੂੰ ਮੇਰਾ ਹੀ ਏਂ !
ਕੀ ਹੋਰ ਕਿਸੇ ਦਾ ਨਹੀਂ ?

ਮਹਿਸੂਸ ਕੀਤਾ ਕਿਸ ਕਿਸ
“ਤੈਨੂੰ”
ਪਤਾ ਹੈ ਤੈਨੂੰ
ਮੈਨੂੰ ਹੀ ਪਤਾ ਨਹੀਂ

Post Author: admin