240

ਅਚਰਜ ਚੇਤਨਾ

ਕਵਿਤਾ ਤੂੰ ਫਿਰ ਬੋਲ
ਮੇਰੇ ਜਿਹਨ ਵਿਚੋਂ
ਕਿਉਂਕਿ ਭਾਖਿਆ ਭਾਓ ਅਪਾਰ ਹੈ

ਅਚਰਜ ਚੇਤਨਾ
ਚਤਰਾਈ ਵਰਤੀ
ਭਾਓ ਖਲਾ ਤਪਤਾਇਆ

ਮਾਨਸ ਜਾਤ
ਜਗਤਾਈ ਜੁਗਤੇ
ਕਾਦਰ ਕਿਰਤ ਰਚਾਈ

ਕਵਿਤਾ ਤੂੰ ਫਿਰ ਬੋਲ
ਕਰਤਾਰੇ ਵਿੱਚੋਂ
ਕਿਰਤ ਕੀਰਤਨ ਕਹਿ ਗਾਵ੍ਹੈ

ਮੰਨ ਅੰਧਾ
ਮਨਮੋਹਕ ਜੁਗਤੀ ਮ੍ਹੈ
ਵਾਜਾ ਪਵਨ ਵਜਾਵ੍ਹੈ

ਕਰਤਾ ਕਿਰਤ ਕਰੇ ਪਵਿੱਤਰ
ਅੰਧਲੇ ਟੇਕ ਮਿਟਾਵ੍ਹੈ

ਜੋਬਨ ਰਤਾ
ਮੇਰਾ ਪੁਰਖ ਵਿਧਾਤਾ
ਦ੍ਰਿੜ ਦ੍ਰਿੜ ਕਰ ਦ੍ਰਿੜੜਾਵ੍ਹੈ

 

Post Author: admin