5

ਅਧਿਆਤਮ ਅਤੇ ਵਿਗਿਆਨ ਦੇ ਨਾਲ

ਖੋਜ ਦਾ ਜੀਵਨ ਕੋਈ ਸੁਖਾਵਾਂ ਜੀਵਨ ਨਹੀਂ ਹੁੰਦਾ। ਜੋ ਖੋਜ ਕਰਦੇ ਨੇ ਉਹ ਜਾਣਦੇ ਨੇ ਨਤੀਜਿਆਂ ਨੂੰ ਛੂਹੇ ਬਗੈਰ ਸਵਾਲਾਂ ਦਾ ਅੰਤ ਵੀ ਨਹੀਂ ਹੁੰਦਾ। ਜੀਵਨ ਸਵਾਲ ਹਰ ਇਨਸਾਨ ਦੇ ਅੰਦਰ ਹੀ ਚਲਦੇ ਨੇ, ਜੋ ਨਤੀਜਾ ਪੂਰਨ ਕਦੇ ਵੀ ਨਹੀਂ ਹੁੰਦੇ। ਤੇ ਕਿਸੇ ਨੂੰ ਵੀ ਆਪਣੀ ਸੰਤੁਸ਼ਟੀ ਤੱਕ ਨਹੀਂ ਜਾਣ ਦਿੰਦੇ।

ਜਦੋਂ ਇਨਸਾਨ ਆਪਣੇ ਸਵਾਲਾਂ ਦੇ ਨਤੀਜੇ ਦਰਜ ਕਰਦਾ ਕਰਦਾ ਜੀਵਨ ਸੰਤੁਸ਼ਟੀ ਦੀ ਯਾਤਰਾ ਪੂਰਨ ਕਰ ਲੈਂਦਾ ਹੈ, ਤਾਂ ਜੀਵਨ ਪਰਤੀ ਕੋਈ ਸਵਾਲ ਨਹੀਂ ਰਹਿ ਜਾਂਦਾ, ਪਰ ਨਵੀਂ ਦੁਨੀਆਂ ਦਾ ਗਿਆਨ,ਨਵੀਂ ਉਤਪਤੀ ਦਾ ਗਿਆਨ ਕਦੇ ਵੀ ਪੂਰਨ ਨਹੀਂ ਹੁੰਦਾ ਪੂਰੇ ਜੀਵਨ ਕਾਲ ਵਿੱਚ। ਜੋ ਹਾਲੇ ਬੀਤਿਆ ਹੀ ਨਹੀਂ ਉਸ ਨੂੰ ਲਿਖਣਾ ਜਾਂ ਸਮਝਣਾ ਹਕੀਕਤ ਵਿੱਚ ਨਹੀਂ ਹੁੰਦਾ।

ਪਰਮਾਰਥ ਨਿਯਮਾਂ ਨੂੰ ਸਮਝ ਇੱਕ ਜੀਵਨ ਸਮਝ ਬਣਾ ਲੈਣੀ ਗਿਆਨ ਪੂਰਨ ਗੱਲ ਹੈ। ਜਿਸ ਦਾ ਗਿਆਨ ਹੀ ਅਧਾਰ ਹੈ।

ਦੁਨੀਆਂ ਨੂੰ ਦੋ ਤਾਕਤਾਂ ਹੀ ਸਦਾ ਚਲਾਉਂਦੀਆਂ ਆਈਆਂ ਹਨ। ਪਹਿਲੀ ਤਾਕਤ ਵਿਗਿਆਨ ਦੀ ਹੈ ਜੋ ਸਦਾ ਹੀ ਜੀਵਨ ਨੂੰ ਸੁਖਾਵਾਂ ਕਰਦੀ ਆਈ ਹੈ। ਜੋ ਬਾਹਰੀ ਜੀਵਨ ਨੂੰ ਖੁਸ਼ਹਾਲੀ ਪਰਦਾਨ ਕਰਦਾ ਹੈ,ਜੀਵਨ ਨੂੰ ਬਹੁਤ ਸੁਖਾਵਾਂ ਕਰਦਾ ਹੈ। ਸਰੀਰਕ ਅਰਾਮ ਦੀ ਲੋੜ ਪੂਰਤੀ ਕਰਦਾ ਹੈ। ਪਰ ਇਨਸਾਨ ਇਹਨਾਂ ਜੀਵਨ ਲੋੜਾਂ ਦੀ ਪੂਰਤੀ ਨਾਲ ਵੀ ਕਦੇ ਸੰਤੁਸ਼ਟ ਨਹੀਂ ਹੁੰਦਾ। ਅੰਦਰ ਦਾ ਵਿਕਾਸ ਇੱਛਾਵਾਂ ਦੇ ਅਧੀਨ ਹੈ ਜੋ ਇੱਛਾ ਦੀ ਪੂਰਤੀ ਨਾਲ ਹੀ ਤੁਰਦਾ ਹੈ। ਇੱਛਾ ਦੁਨਿਆਵੀ ਲੋੜ ਵੀ ਹੋ ਸਕਦੀ ਹੈ ਤੇ ਸ਼ੁਹਰਤ ਜਾਂ ਗਿਆਨ ਵੀ ਹੋ ਸਕਦੀ ਹੈ। ਇੱਛਾ ਜਦੋਂ ਤੱਕ ਸੰਤੁਸ਼ਟੀ ਤੱਕ ਨਹੀਂ ਪਹੁੰਚਦੀ ਉਸ ਸਮੇਂ ਤੱਕ ਇਹ ਸਫਰ ਅੰਦਰ ਨੂੰ ਜਾਣ ਦਾ ਰਸਤਾ ਨਹੀਂ ਛੱਡਦਾ। ਦੁਨਿਆਵੀ ਲੋੜਾਂ ਤੋਂ ਦੂਰ ਜਾਂ ਸੰਤੁਸ਼ਟ ਹੋ ਇਹ ਦੂਸਰੀ ਤਾਕਤ ਹੈ ਜੋ ਜੀਵਨ ਨੂੰ ਚਲਾਉਂਦੀ ਹੈ ਜਿਸ ਨੂੰ ਅਧਿਆਤਮ ਕਹਿੰਦੇ ਹਨ। ਆਪਣੀ ਖੋਜ ਕਰਦੇ ਕਰਦੇ,ਆਪਣੇ ਆਪ ਨੂੰ ਲੱਭਦੇ ਲੱਭਦੇ,ਆਪਣੀ ਸੰਤੁਸ਼ਟੀ ਤੱਕ ਪਹੁੰਚਦੇ ਪਹੁੰਚਦੇ,ਜੋ ਸਵਾਲ ਤੁਹਾਡੇ ਅੱਗੇ ਅੜਦੇ ਨੇ,ਉਹਨਾਂ ਦੀ ਖੋਜ ਅਧਿਆਤਮਕ ਨਤੀਜੇ ਦਰਜ ਕਰਦੀ ਹੈ।

ਹੁਣ ਤੱਕ ਅਧਿਆਤਮ ਕਦੇ ਵੀ ਪ੍ਰੈਕਟੀਕਲ ਰੂਪ ਧਾਰਨ ਨਹੀਂ ਕਰ ਸਕਿਆ ਕਿਉਂਕਿ ਅਧਿਆਤਮ ਸਦਾ ਹੀ ਤੱਤ ਦੀ ਖੋਜ ਤੋਂ ਦੂਰ ਰਿਹਾ ਹੈ ਤੇ ਤੱਤ ਤੋਂ ਬਿਨਾਂ ਆਪਣੀਆਂ ਖੋਜੀਆਂ ਹੋਇਆਂ ਗੱਲਾਂ ਨੂੰ ਕਰਮ ਬੱਧ ਦਰਜ ਕਰਨਾ ਸੰਭਵ ਨਹੀਂ ਹੋ ਸਕਿਆ ਸ਼ਾਇਦ।

ਹੁਣ ਤੱਕ ਖੋਜੇ ਹੋਏ ਅਧਿਆਤਮ ਦੇ ਸਾਰੇ ਨਤੀਜੇ ਧਾਰਮਿਕ ਗ੍ਰੰਥਾਂ ਵਿੱਚ ਦਰਜ ਹਨ, ਪਰ ਉਹਨਾਂ ਨੂੰ ਪ੍ਰੈਕਟੀਕਲੀ ਸਿੱਧ ਕੋਈ ਆਮ ਇਨਸਾਨ ਨਹੀਂ ਕਰ ਸਕਿਆ , ਜੋ ਅੰਧਵਿਸ਼ਵਾਸ ਹੋਣ ਦੇ ਬਾਵਜੂਦ ਜੀਵਨ ਵਿਚੋਂ ਬਾਹਰ ਨਹੀਂ ਜਾਂਦਾ ਉਸ ਦਾ ਕਾਰਨ ਇਹੀ ਹੈ ਉਸ ਦੀ ਹੋਂਦ ਤੋਂ ਦੂਰ ਕਿਸੇ ਵੀ ਯੁੱਗ ਵਿੱਚ ਨਹੀਂ ਹੋਇਆ ਜਾ ਸਕਿਆ।

ਦੁਨੀਆਂ ਵਿਗਿਆਨ ਨੂੰ ਮੰਨਦੇ ਮੰਨਦੇ ਭਗਵਾਨ ਨੂੰ ਵੀ ਮੰਨਦੀ ਹੈ,ਜਿਸਦੇ ਨਤੀਜੇ ਹਨ। ਜਿਹਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਅਵਤਾਰੀ ਪੁਰਸ਼ਾਂ ਦੇ ਦਰਜ ਕੀਤੇ ਨਤੀਜੇ ਵਿਗਿਆਨ ਦੀ ਖੋਜ ਦਾ ਕੇਂਦਰ ਬਣਦੇ ਨੇ ਕਈ ਵਾਰੀ। ਵਿਗਿਆਨ ਵੀ ਰੁਕਦਾ ਹੈ ਕਿਸੇ ਸਥਾਨ ਤੇ ਜਿੱਥੇ ਅਧਿਆਤਮ ਹੁੰਦਾ ਹੈ ਜੋ ਵਿਸ਼ਵਾਸ ਨਾਲ ਚਲਦਾ ਹੈ ਤੇ ਵਿਗਿਆਨ ਦੀ ਸਮਝ ਤੋਂ ਬਾਹਰ ਹੋ ਨਤੀਜੇ ਦਿੰਦਾ ਹੈ।

ਵਿਗਿਆਨ ਤੇ ਅਧਿਆਤਮ ਨਾਲ ਚਲਦੀ ਆ ਰਹੀ ਇਹ ਦੁਨੀਆਂ, ਲਗਾਤਾਰ ਵਿਕਾਸ ਦਰਜ ਕਰਦੀ ਆ ਰਹੀ ਹੈ

ਇਹ *ਪਰਮਾਰਥ ਨੀਤੀ* ਦੀ ਲੜੀਬੱਧਤਾ ਹੀ ਹੈ ਜੋ ਸਦਾ ਤੋਂ ਚਲਦੀ ਆ ਰਹੀ ਹੈ, ਜੋ ਅਧਿਆਤਮ ਸੋਚਦਾ ਹੈ ਵਿਗਿਆਨ ਉਸ ਦਾ ਹੀ ਪ੍ਰੈਕਟੀਕਲ ਕਰਦਾ ਹੈ। ਪਰਮਾਤਮਾ ਨੇ ਜਦੋਂ ਜਦੋਂ ਦੁਨੀਆਂ ਲਈ ਨਵਾਂ ਵਿਕਾਸ ਦਰਜ ਕੀਤਾ ਉਹ ਅਧਿਆਤਮ ਦੇ ਰੂਪ ਵਿੱਚ ਹੀ ਦਰਜ ਕੀਤਾ ਤੇ ਵਿਗਿਆਨ ਉਸ ਨੂੰ ਹੁਣ ਤੱਕ ਖੋਜਦਾ ਆ ਰਿਹਾ ਹੈ।

ਹੁਣ ਤੱਕ ਦਾ ਸਾਰਾ ਵਿਗਿਆਨ ਅਤੇ ਅਧਿਆਤਮ ਖੋਜਿਆ,ਪਰਖਿਆ ਜਾ ਚੁੱਕਾ ਹੈ। ਇਹ ਹੁਣ ਤੱਕ ਦੀ ਸਚਾਈ ਹੈ ਕਿ ਜਦੋਂ ਵੀ ਪਰਮਾਤਮਾ ਦੁਆਰਾ ਨਵੀਂ ਉਨਤੀ ਦੁਨੀਆਂ ਨੂੰ ਦਿੱਤੀ ਗਈ ਹੈ ਉਹ ਪਹਿਲਾਂ ਅਧਿਆਤਮ ਦੇ ਰਾਹੀ ਇਸ ਦੁਨੀਆਂ ਤੇ ਆਈ ਤੇ ਫਿਰ ਉਸ ਨੂੰ ਵਿਗਿਆਨ ਨੇ ਸਿੱਧ ਕੀਤਾ। ਹੁਣ ਯੁੱਗ ਪਲਟਣ ਤੇ ਪਹੁੰਚ ਚੁੱਕਾ ਹੈ। ਅਧਿਆਤਮ ਦੇ ਨਵੇਂ ਨਤੀਜੇ ਪਰਮਾਤਮਾ ਦੁਆਰਾ ਭੇਜੇ ਜਾ ਚੁੱਕੇ ਹਨ। ਜੋ ਵਿਗਿਆਨ ਲਈ ਨਵੀਂ ਖੋਜ ਲੈ ਕੇ ਆਉਣਗੇ।

ਪਰਮਾਤਮਾ ਦੋਹਾਂ ਦੇ ਨਿਯੰਤਰਨ ਨਾਲ ਵਿਕਾਸ ਨੂੰ ਅੱਗੇ ਤੋਰਦਾ ਹੈ,ਵਿਗਿਆਨ ਪਰਮਾਤਮਾ ਦੀ ਹੋਂਦ ਨੂੰ ਨਕਾਰਦਾ ਹੈ,ਆਪਣੇ ਨਤੀਜੇ ਪ੍ਰੈਕਟੀਕਲੀ ਦਰਜ ਕਰ ਇਨਸਾਨ ਨੂੰ ਆਪਣੇ ਤੇ ਕੇਂਦਰਿਤ ਕਰਦਾ ਹੈ। ਅਧਿਆਤਮ ਦੇ ਨਤੀਜਿਆਂ ਦਾ ਪ੍ਰੈਕਟੀਕਲੀ ਕੋਈ ਰੂਪ ਨਾ ਹੋਣ ਕਾਰਨ ਅਧਿਆਤਮ ਬਹੁਤ ਪਛੜ ਚੁੱਕਾ ਹੈ। ਪਰ ਸੰਤੁਲਨ ਨੂੰ ਬਣਾਏ ਰੱਖਣ ਲਈ ਹੁਣ ਅਧਿਆਤਮ ਵੀ ਨਤੀਜੇ ਦਰਜ ਕਰੇਗਾ। ਜੋ ਨਵੇਂ ਵਿਕਾਸ ਨਵੀਂ ਉਨਤੀ ਨੂੰ ਦਰਜ ਕਰਨਗੇ। ਜੀਵਨ ਦੀ ਨਵੀਂ ਰੂਪ ਰੇਖਾ ਬਣਾਉਣਗੇ। ਸਾਰਾ ਕਰਮ-ਧਰਮ ਨਵੇਂ ਨਿਯਮਾਂ ਵਿੱਚ ਬੰਨ੍ਹਿਆ ਜਾਵੇਗਾ।

ਨਵੀਂ ਨੀਤੀ ਧਰਮਾਂ ਨੂੰ ਖਤਮ ਕਰ ਇਨਸਾਨ ਨੂੰ ਇੱਕ ਰੂਪ ਕਰੇਗੀ ਪਰਮਾਤਮਾ ਦਾ ਇੱਕ ਹੋਣ ਦਾ ਨਤੀਜਾ ਬਣੇਗੀ। ਹੁਣ ਕੋਈ ਨਵਾਂ ਧਰਮ ਵੀ ਜਨਮ ਨਹੀਂ ਲਵੇਗਾ। ਨਵੇਂ ਵਿਗਿਆਨਕ ਨਤੀਜੇ ਸਾਰੀ ਦੁਨੀਆਂ ਲਈ ਸਾਂਝ ਪੈਦਾ ਕਰਨਗੇ ।ਸਾਰੀਆਂ ਸੱਭਿਅਤਾਵਾਂ , ਖਾਣੇ,ਪਹਿਰਾਵੇ ,ਸੋਚਾਂ,ਜੀਵਨ ਸ਼ੈਲੀਆਂ,ਇੱਕ ਦੂਸਰੇ ਵਿੱਚ ਮਰਜ ਹੋਣਗੀਆਂ ਭਾਸ਼ਾਵਾਂ ਦਾ ਵੀ ਸੁਮੇਲ ਹੋਵੇਗਾ।

ਹੁਣ ਨਵੀਂ ਦੁਨੀਆਂ ਦਾ ਨਿਰਮਾਣ ਵਿਗਿਆਨ ਤੇ ਅਧਿਆਤਮ ਰਲ ਕੇ ਕਰਨਗੇ।***

Post Author: admin