2

ਅਰਧ ਜੀਵਨ ਚੱਕਰ

ਜੀਵਨ ਦਾ ਸਾਰਾ ਸਫਰ ਇੱਕ ਚੱਕਰ ਦੀ ਤਰ੍ਹਾਂ ਹੈ। ਜੋ ਸ਼ੁਰੂ ਵੀ ਇੱਕ ਕੇਂਦਰ ਬਿੰਦੂ ਤੋਂ ਹੁੰਦਾ ਹੈ ਅਤੇ ਖਤਮ ਵੀ ਇੱਕ ਕੇਂਦਰ ਬਿੰਦੂ ਤੇ ਹੀ ਹੁੰਦਾ ਹੈ।ਜਾਂ ਫਿਰ ਇਹ ਕਹਿ ਸਕਦੇ ਹਾਂ ਕੇ ਪਰਮਾਤਮਾ ਦਾ ਬਣਾਇਆ ਹੋਇਆ ਉਹ ਦਾਇਰਾ ਹੈ ਜਿਸ ਨੂੰ ਸਮਝ ਇਨਸਾਨ ਉਸ ਦੇ ਅੰਦਰ ਹੀ ਰਹਿ ਸਕਦਾ ਹੈ।ਪਰਮਾਤਮਾ ਦੁਆਰਾ ਦੁਨੀਆਂ ਨੂੰ ਦਿੱਤਾ ਗਿਆ ਨਵਾਂ ਵਿਕਾਸ ਉਸ ਦੀ ਵਿਸ਼ਾਲਤਾ ਦੇ ਨਵੇਂ ਦਾਇਰੇ ਨੂੰ ਦਰਜ ਕਰਦਾ ਹੈ।ਇੱਛਕ ਇਨਸਾਨ ਸਿਰਫ ਤੇ ਸਿਰਫ ਇਸ ਕੇਂਦਰ ਦੇ ਦਾਇਰੇ ਦਾ ਸਫਰ ਹੀ ਪੂਰਨ ਕਰ ਸਕਦਾ ਹੈ। ਜੇ ਇਸ ਜੀਵਨ ਸਮਝ ਨੂੰ ਵਿਚਾਰਨਾ ਹੋਵੇ ਤਾਂ ਇਹ ਇੱਕ ਬਹੁਤ ਹੀ ਲੰਬਾ ਵਿਸ਼ਾ ਹੈ। ਪਰ ਜੀਵਨ ਜਨਮ ਤੋਂ ਬਾਅਦ ਦਾ ਸਫਰ ਇੱਕ ਅਕਾਈ ਵਿੱਚ ਬੰਨ੍ਹ ਕੇ ਮਾਪਿਆ ਜਾ ਸਕਦਾ ਹੈ।

ਬਹੁਤ ਸਾਰੀਆਂ ਵਿਚਾਰਧਾਰਾਵਾਂ ਜਾ ਕਹੀਆਂ-ਸੁਣੀਆਂ ਗੱਲਾਂ ਨੇ ਜੀਵਨ ਪ੍ਰਤੀ। ਜੋ ਗਿਆਨ ਤਾਂ ਪਰਦਾਨ ਕਰਦੀਆਂ ਨੇ ਪਰ ਪੂਰਨ ਨਤੀਜਾ ਨਹੀਂ ਬਣਦੀਆਂ। ਪੁਰਾਤਨ ਲਿਖਤਾਂ,ਪੁਰਾਤਨ ਵੇਦਾਂ, ਪੁਰਾਤਨ ਚਲਦੀਆਂ ਆ ਰਹੀਆਂ ਕਿੱਸੇ ਕਹਾਣੀਆਂ ਨਾਲ ਜੀਵਨ ਮਾਰਗ ਦਰਸ਼ਕ ਤਾਂ ਬਣਦੀਆਂ ਹਨ। ਪਰ ਲੜੀ ਨੂੰ ਜੋੜਨ ਲਈ ਲੜੀਬੱਧਤਾ ਦਾ ਹੁੰਗਾਰਾ ਨਹੀਂ ਭਰਦੀਆਂ। ਸਾਰਾ ਦਰਜ ਹੋਇਆ ਜੀਵਨ ਗਿਆਨ ਜੇ ਇੱਕ ਲੜੀ ਵਿੱਚ ਬੰਨ੍ਹ ਲਿਆ ਜਾਵੇ ਤਾਂ ਇੱਕ ਲੜੀ ਪਰੋਈ ਜਾ ਸਕਦੀ ਹੈ। ਜੀਵਨ ਸਮਝ ਦੀ, ਪੂਰਨ ਜੀਵਨ ਨੂੰ ਸਮਝਣ ਲਈ ।

ਜੀਵਨ ਗਿਆਨ ਭਾਵੇਂ ਪੂਰਨ ਲਿਖਤਾਂ ਦੇ ਰੂਪ ਵਿੱਚ ਸਾਰੀ ਦੁਨੀਆਂ ਦੇ ਹਰ ਕੋਨੇ ਵਿੱਚ ਮੌਜੂਦ ਹੈ। ਪਰ ਉਸ ਦੇ ਪ੍ਰੈਕਟੀਕਲ ਕਰ ਆਪਣੇ ਤੇ ਧਾਰਨ ਕਰਨਾ ਇਹ ਹੀ ਜੀਵਨ ਦਾ ਪੂਰਨ ਸਫਰ ਹੈ। ਸ੍ਰਿਸ਼ਟੀ ਦੀ ਸਥਾਪਨਾ ਭਾਵੇਂ ਜਨਮ ਤੋਂ ਪਹਿਲਾਂ ਪੂਰਨ ਹੁੰਦੀ ਹੈ। ਪਰ ਆਪ ਇਨਸਾਨ ਇਸ ਸਭ ਨੂੰ ਦੇਖ ਹੀ ਨਹੀਂ ਸਕਦਾ। ਜਾਂ ਫਿਰ ਇਹ ਕਹਿ ਲਓ ਕੇ ਹਰ ਪਾਸੇ ਧੁੰਦ ਛਾਈ ਹੋਈ ਹੈ। ਜਿਸ ਵਿੱਚ ਸਾਰਾ ਕੁਝ ਸਥਾਪਿਤ ਤਾਂ ਹੈ। ਪਰ ਧੁੰਦ ਦੇ ਕਾਰਨ ਦੂਰ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ। ਇਨਸਾਨ ਦੀ ਦੇਖਣ ਸੀਮਾ ਉਸਨੂੰ ਦੂਰ ਦੇ ਗਿਆਨ ਨੂੰ ਦੇਖਣ ਹੀ ਨਹੀਂ ਦਿੰਦੀ। ਜੇ ਗਿਆਨ ਦੇ ਸਫਰ ਨੂੰ ਸ਼ੁਰੂ ਕਰ ਆਪਣਾ ਜੀਵਨ ਚੱਕਰ ਪੂਰਨ ਕਰਨਾ ਹੋਵੇ। ਤਾਂ ਬਹੁਤ ਸਾਰੀਆਂ ਗਿਆਨ ਕਿਰਿਆਵਾਂ ਪੂਰਨ ਕਰਨੀਆਂ ਪੈਣ ਗੀਆਂ।

ਇੱਕ ਆਮ ਇਨਸਾਨ ਆਪਣੇ ਜੀਵਨ ਨੂੰ ਸਮਝ ਦੇ ਅਧਾਰ ਤੇ ਜਦੋਂ ਵੀ ਸ਼ੁਰੂ ਕਰਦਾ ਹੈ। ਤਾਂ ਉਸ ਦੀਆਂ ਲੋੜਾਂ ਉਸਨੂੰ ਜੀਵਨ ਜਿਉਂਣ ਦੇ ਸਾਧਨਾਂ ਤੋਂ ਅੱਗੇ ਦੇਖਣ ਹੀ ਨਹੀਂ ਦਿੰਦੀਆਂ ।ਇਹ ਲੋੜਾਂ ਦਾ ਹੀ ਰੂਪ ਹੁੰਦਾ ਹੈ। ਜਿਸ ਵਿੱਚ ਇਨਸਾਨ ਆਪਣਾ ਜੀਵਨ ਬਤੀਤ ਕਰ ਲੈਂਦਾ ਹੈ।ਜਿਆਦਾ ਤਰ ਇਨਸਾਨ ਆਪਣਾ ਜੀਵਨ ਸਫਰ ਇਸੇ ਦਾਇਰੇ ਵਿੱਚ ਹੀ ਪੂਰਨ ਕਰ ਲੈਂਦੇ ਹਨ।

ਲੋੜਾਂ ਦਾ ਇਹ ਸੰਸਾਰ ਇੱਛਾ ਦੇ ਅਧਾਰ ਤੇ ਹੀ ਅਗਲਾ ਸਫਰ ਸ਼ੁਰੂ ਕਰਦਾ ਹੈ। ਜੋ ਲੋਕ ਆਪਣੀਆਂ ਜੀਵਨ ਲੋੜਾਂ ਨੂੰ ਪੂਰਨ ਕਰ ਲੈਂਦੇ ਹਨ ਉਹ ਆਪਣੇ ਸ਼ੌਕ ਨੂੰ ਅਧਾਰ ਮੰਨ ਕੇ ਜੀਵਨ ਨੂੰ ਬਤੀਤ ਕਰਦੇ ਹਨ। ਸ਼ੋਕ ਦੀ ਸੀਮਾ ਨਿਰਧਾਰਿਤ ਨਹੀਂ ਕੀਤੀ ਜਾ ਸਕਦੀ। ਇਸ ਦਰਜਾ ਜੀਵਨ ਨੂੰ ਬਤੀਤ ਕਰਨ ਲਈ ਸ਼ੌਕ ਪੂਰਤੀ ਦੇ ਨਾਲ ਮਾਨਸਿਕ ਪ੍ਰੇਸ਼ਾਨੀ ਵਿੱਚ ਚੱਲਦਾ ਹੈ। ਇਹ ਜੀਵਨ ਸਰੀਰਕ ਤੋਰ ਤੇ ਬੜਾ ਹੀ ਅਰਾਮ ਦੇਹ ਹੈ। ਇੱਛਾ ਸ਼ੋਕ ਦੇ ਵੱਸ ਵਿੱਚ ਰਹਿ ਆਪਣਾ ਸਫਰ ਰੋਕ ਲੈਂਦੀ ਹੈ। ਤੇ ਅੱਗੇ ਦਾ ਸਫਰ ਰੁਕ ਜਾਂਦਾ ਹੈ ਇਸ ਨੂੰ ਜੀਵਨ ਮਾਨਣਾ ਕਿਹਾ ਜਾ ਸਕਦਾ ਹੈ

ਸਿਰਫ ਕੁਝ ਲੋਕ ਹੀ ਇਸ ਸ਼ੋਕ ਦੇ ਦਾਇਰੇ ਤੋਂ ਬਾਹਰ ਆ ਪਾਉਂਦੇ ਹਨ। ਜੋ ਸੰਤੁਸ਼ਟੀ ਤੇ ਪਹੁੰਚ ਜਾਂਦੇ ਹਨ।ਜੋ ਲੋਕ ਸ਼ੋਕ ਦੇ ਦਾਇਰਾ ਵਿੱਚ ਮਾਨਸਿਕ ਪਰੇਸ਼ਾਨੀ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਉਹ ਇਸ ਦਾਇਰੇ ਨੂੰ ਤੋੜ ਲੈਂਦੇ ਹਨ। ਸੰਤੁਸ਼ਟੀ ਇੱਕ ਸਮਝ ਦੀ ਅਵਸਥਾ ਹੈ। ਜੋਂ ਸੋਕਾ ਦੀ ਪੂਰਤੀ ਤੋਂ ਨਹੀਂ ਮਿਲਦੀ, ਗਿਆਨ ਤੋਂ ਮਿਲਦੀ ਹੈ। ਕਿਉਂਕਿ ਸ਼ੌਕ ਦੇ ਸਫਰ ਦਾ ਕੋਈ ਅੰਤ ਨਹੀਂ ਹੈ। ਸ਼ੌਕ ਜਾਲ ਨੂੰ ਤੋੜਨਾ ਸੰਤੁਸ਼ਟੀ ਦਾ ਕੰਮ ਹੈ। ਜੋ ਲੋਕ ਸੰਤੁਸ਼ਟੀ ਨੂੰ ਤਾਕਤਵਰ ਬਣਾ ਸ਼ੌਕ ਤੇ ਕਾਬੂ ਪਾ ਲੈਂਦੇ ਹਨ। ਉਹ ਜੀਵਨ ਸੋਚ ਦੇ ਧਾਰਨੀ ਹੋ ਜਾਂਦੇ ਹਨ। ਅਤੇ ਅਪਣਾ ਸਫਰ ਜੀਵਨ ਸੰਤੁਸ਼ਟੀ ਵਿੱਚ ਰਹਿ ਹੀ ਪੂਰਨ ਕਰਦੇ ਹਨ।

ਸਫਰ ਦਾ ਅਗਲਾ ਦਰਜਾ ਜੀਵਨ ਗਿਆਨ ਦਾ ਹੈ। ਭਾਵੇਂ ਸੰਤੁਸ਼ਟੀ ਦਾ ਸਫਰ ਬਹੁਤ ਹੀ ਧੀਮੀ ਗਤੀ ਦਾ ਸਫਰ ਹੈ। ਇਸ ਵਿੱਚ ਇਨਸਾਨ ਦੀ ਦੋੜ ਖਤਮ ਹੋ ਜਾਂਦੀ ਹੈ। ਲੋੜਾਂ ਦੀ ਸਮਝ, ਸ਼ੋਕ ਤੇ ਕਾਬੂ, ਸੰਤੁਸ਼ਟੀ ਦਾ ਧਾਰਨੀ ਇਨਸਾਨ ਆਪਣਾ ਅਗਲਾ ਸਫਰ ਤਹਿ ਕਰਨ ਲਈ ਤਿਆਰ ਹੀ ਨਹੀਂ ਹੁੰਦਾ। ਪਰ ਪੂਰਨਤਾ ਨੂੰ ਖੋਜਣ ਵਾਲੇ ਇੱਥੋਂ ਵੀ ਆਪਣਾ ਸਫਰ ਅੱਗੇ ਤੋਰ ਹੀ ਲੈਂਦੇ ਹਨ।ਸਿਰਫ ਖੋਜ ਇੱਛਾ ਤੇ ਚਲਣ ਵਾਲੇ ਇਨਸਾਨ “ਸੰਤੁਸ਼ਟੀ ਜੀਵਨ” ਤੇ ਚਲਦਿਆਂ ਆਪਣਾ ਰਸਤਾ ਫੜ੍ਹੀ ਹੀ ਲੈਂਦਾ ਹੈ। ਗਿਆਨ ਪ੍ਰਾਪਤੀ ਲਈ ਜੀਵਨ ਸ਼ੁਰੂ ਹੋਣ ਤੇ ਜੀਵਨ ਨੂੰ ਇਸ ਸਥਾਨ ਤੇ ਕਈ ਰਸਤੇ ਮਿਲਦੇ ਹਨ। ਜੋ ਖੋਜ ਦੇ ਹੀ ਰਸਤੇ ਹਨ ਤੇ ਗਿਆਨ ਨੂੰ ਹੀ ਜਨਮ ਦਿੰਦੇ ਹਨ।ਇੱਥੇ ਜੀਵਨ ਆਪਣੀ ਅੰਦਰ ਖੋਜ ਸ਼ੁਰੂ ਕਰਦਾ ਹੈ।ਇਹ ਖੋਜ ਅਧਾਰਿਤ ਹੁੰਦੀ ਹੈ ਜੀਵਨ ਪ੍ਰਤੀ,ਸਮਾਜ ਪ੍ਰਤੀ,ਵਿਗਿਆਨ ਪ੍ਰਤੀ, ਪਰਮਾਤਮਾ ਪ੍ਰਤੀ ਜਾਂ ਹੋਰ ਵੀ ਵਿਸ਼ੇ ਹੋ ਸਕਦੇ ਹਨ। ਜੋ ਗਿਆਨ ਨੂੰ ਹੀ ਪੂਰਨ ਕਰਨ ਵਿੱਚ ਸਹਾਈ ਹੁੰਦੇ ਹਨ।ਇਹ ਗਿਆਨ ਦਾ ਸਫਰ ਹੈ ਜਿਸ ਨੂੰ ਅਸੀਂ ਜੀਵਨ ਸਮਝ ਕਹਿ ਸਕਦੇ ਹਾਂ।

ਭਾਵੇਂ ਕੇ ਗਿਆਨ ਦੀ ਕੋਈ ਸੀਮਾ ਨਹੀਂ ਹੈ। ਪਰ ਆਪਣੇ ਵਿਸ਼ੇ ਦੀ ਪੂਰਨਤਾ ਜਦੋਂ ਨਤੀਜਿਆਂ ਤੇ ਪਹੁੰਚ ਜਾਂਦੀ ਹੈ। ਤਾਂ ਵਿਸ਼ਾ ਗਿਆਨ ਪੂਰਨ ਹੋ ਜਾਂਦਾ ਹੈ। ਤੁਹਾਡਾ ਚੁਣਿਆ ਹੋਇਆ ਰਸਤਾ ਆਪਣੀ ਮੰਜਿਲ ਤੇ ਪਹੁੰਚ ਜਾਂਦਾ ਹੈ। ਤੇ ਤੁਸੀਂ ਨਤੀਜੇ ਨੂੰ ਦਰਜ ਕਰ ਉਸ ਨੂੰ ਧਾਰਨ ਕਰ ਲੈਂਦੇ ਹੋ।

ਇਹ ਜੀਵਨ ਸਫਰ ਵਿੱਚ ਅੰਦਰ ਦੀ ਹੀ ਖੋਜ ਹੈ। ਸਿਰਫ ਆਪਣੀ ਹੀ ਸਮਝ ਹੈ। ਜੋ ਆਪਣੇ ਆਪ ਨੂੰ ਹੀ ਪੂਰਨ ਕਰਦੀ ਹੈ। ਇਸ ਸਥਾਨ ਤੋਂ ਪਹੁੰਚਿਆ ਹੋਇਆ ਇਨਸਾਨ ਅਧਿਆਤਮਵਾਦੀ ਦਾ ਰੂਪ ਧਾਰਨ ਕਰ ਲੈਂਦੇ ਹੈ। ਜੋ ਲੋੜ,ਸ਼ੌਕ , ਸੰਤੁਸ਼ਟੀ , ਅੰਤਰ ਗਿਆਨ, ਆਪਣੀ ਪੂਰਨਤਾ ਤੱਕ ਪਹੁੰਚ ਜਾਂਦਾ ਹੈ।ਪਰ ਅਧਿਆਤਮਵਾਦੀ ਦੇ ਸਾਰੇ ਕਹੇ ਜਾਂ ਕੀਤੇ ਕੰਮ ਉਸ ਦੇ ਆਪਣੇ ਲਈ ਹੀ ਪੂਰਨ ਹੁੰਦੇ ਹਨ। ਨਤੀਜੇ ਬਹੁਤ ਹੀ ਸਾਰਥਕ ਹੁੰਦੇ ਹਨ। ਆਪਣੇ ਆਪ ਦਾ ਅਨੰਦ ਪੂਰੇ ਸਿਖਰਾਂ ਤੇ ਹੁੰਦਾ ਹੈ। ਬਹੁਤ ਸਾਰੀਆਂ ਕਹੀਆਂ ਗੱਲ ਸੱਚ ਵੀ ਹੁੰਦੀਆਂ ਹਨ। ਲੋਕਾਂ ਨੂੰ ਪਰਭਾਵਿਤ ਵੀ ਕਰਦੀਆਂ ਹਨ।ਪਰ ਫਿਰ ਵੀ ਇਹ ਅਰਧ ਜੀਵਨ ਚੱਕਰ ਹੀ ਹੈ ਜਿਸ ਵਿੱਚ ਤੁਸੀਂ ਕਿਸੇ ਲਈ ਕੁਝ ਵੀ ਨਹੀਂ ਕਰ ਸਕਦੇ। ਬਾਹਰ ਦੀ ਵਿਸ਼ਾਲਤਾ ਦੀ ਸੀਮਾ ਨੂੰ ਨਹੀਂ ਪਾ ਸਕਦੇ। ਅਧਿਆਤਮਵਾਦੀ ਸਮੇਂ ਦੇ ਨਾਲ ਨਾਲ ਹੰਕਾਰ ਦਾ ਬੰਧਨ ਪਾਲ ਕੇ ਆਪਣੇ ਆਸੇ-ਪਾਸੇ ਆਪਣੇ ਹੰਕਾਰ ਨਾਲ ਰਾਜ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੇ ਹੋ । ਤੁਹਾਡੇ ਅਰਧ ਜੀਵਨ ਦਾ ਗਿਆਨ ਲੋਕਾਂ ਨੂੰ ਲੋੜ,ਸ਼ੌਕ,ਸੰਤੁਸ਼ਟੀ ਤੇ ਗਿਆਨ ਦੇ ਅਧਾਰ ਤੇ ਵੰਡ ਕੇ ਰਾਜ ਕਰਨਾ ਸਿਖਾ ਦਿੰਦਾ ਹੈ।

ਐਸੇ ਇਨਸਾਨ ਕੋਲੇ ਗਿਆਨ ਤਾਂ ਹੁੰਦਾ ਹੈ ਪਰ ਜੋ ਹੰਕਾਰ ਦਾ ਹੀ ਸ਼ਿਕਾਰ ਹੁੰਦਾ ਹੈ। ਤੇ ਆਪਣੀ ਪੂਰਨਤਾ ਨਾਲ ਆਪਣੇ ਆਪ ਨੂੰ ਉਹ ਪਦਵੀਆਂ ਦੇ ਲੈਂਦਾ ਹੈ ਜੋ ਦੁਨਿਆਵੀ ਰੱਬ ਦਾ ਦਰਜਾ ਵੀ ਬਣ ਜਾਂਦੀਆਂ ਹਨ।
ਇਹ ਜੀਵਨ ਦਾ ਅਰਧ ਜੀਵਨ ਚੱਕਰ ਹੈ। ਜੋਂ ਵਿਸ਼ਾਲਤਾ ਤੋਂ ਹੀ ਡਰਦਾ ਹੈ। ਜਿਸ ਕੋਲੇ ਬਾਹਰ ਦੇ ਪਸਾਰੇ ਦਾ ਕੋਈ ਜਵਾਬ ਨਹੀਂ ਸਿਰਫ ਤੇ ਸਿਰਫ ਅੰਤਰ ਮੁਖੀ ਨੂੰ ਹਰ ਸਮੇਂ ਬਿਆਨਦਾ ਹੈ।

ਇਸ ਦੇ ਬਹੁਤ ਜਿਆਦਾ ਵਿਕਸਿਤ ਹੋਣ ਦੇ ਕਾਰਨ ਇਹੀ ਹਨ ਕੇ ਦੁਨੀਆਂ ਅੰਦਰ ਮੁਖੀ ਹੈ। ਤੇ ਆਪਣੇ ਆਪੇ ਤੋਂ ਬਾਹਰ ਹੋ ਕੁਝ ਵੀ ਸੋਚਣਾ ਹੀ ਨਹੀਂ ਚਾਹੁੰਦੀ । ਮੈਂ ਵਾਦ ਦੇ ਸ਼ਿਕਾਰ ਲੋਕ ਇਸ ਚੱਕਰ ਜਾਲ ਵਿੱਚ ਅਧਿਆਤਮਵਾਦੀ ਦੇ ਕਾਬੂ ਵਿੱਚ ਰਹਿੰਦੇ ਹਨ।

ਇਸ ਜੀਵਨ ਦਾ ਅਰਧ ਜੀਵਨ ਚੱਕਰ ਹੈ ਸਾਰੀ ਦੁਨੀਆਂ ਇਹਨਾਂ ਜੀਵਨ ਚੱਕਰਾਂ ਵਿੱਚ ਹੀ ਆਪਣਾ ਜੀਵਨ ਪੂਰਨ ਕਰਦੀ ਹੈ ਇਸ ਤੋਂ ਅੱਗੇ ਪਰਮਾਰਥ ਦੀ ਮਿਣਤੀ ਸ਼ੁਰੂ ਹੁੰਦੀ ਹੈ। ਜੋ ਪਰਮਾਰਥ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦੀ ਜੋ ਲੋਕ ਆਪਣੇ ਪਿਛਲੇ ਸਫਰ ਵਿੱਚ ਅਧਿਆਤਮ ਦੀ ਪੂਰਨ ਕਿਰਿਆ ਨੂੰ ਸਮਝ ਲੈਂਦੇ ਹਨ। ਉਹ ਹੀ ਇਸ ਤੋਂ ਅੱਗੇ ਜਾ ਸਕਦੇ ਹਨ।

ਇਹ ਜੀਵਨ ਦੇ ਪਹਿਲੇ ਪੰਜ ਦਰਜੇ ਹਨ ਇਹਨਾਂ ਤੋਂ ਅਗਲਾ ਸਫਰ ਅਵਤਾਰੀ ਪੁਰਸ਼ ਹੀ ਤਹਿ ਕਰ ਸਕਦਾ ਹੈ । ***

Post Author: admin