110

ਆਤਮਾ ਅਤੇ ਪਰਮ-ਆਤਮਾ

ਉਸ(ਪਰਮਾਤਮਾ) ਨੂੰ ਕੋਈ ਮਤਲਬ ਨਹੀਂ
ਸਰੀਰਾਂ ਨਾਲ
ਉਹ ਸਰੀਰਾਂ ਨਾਲ ਨਹੀਂ ਖੇਡਦਾ
ਉਸ ਦੀ ਖੇਡ ਹੈ
ਆਤਮਾ ਨਾਲ
ਉਹਨਾਂ ਆਤਮਾਵਾਂ ਨਾਲ
ਜੋ ਸਰੀਰਾਂ ਅੰਦਰ ਹੀ ਜਨਮ ਲੈਂਦੀਆਂ ਹਨ

ਸਾਰੇ ਸਰੀਰਾਂ ਵਿੱਚ ਵੀ
ਆਤਮਾ ਦਾ ਜਨਮ ਨਹੀਂ ਹੁੰਦਾ
ਕੁਝ ਸਰੀਰਾਂ ਵਿੱਚ ਹੀ
ਆਤਮਾ ਜਨਮ ਲੈਂਦੀ ਹੈ

ਕਰਮ-ਧਰਮ ਦੇ
ਬੰਧਨ ਨੇ ਸਰੀਰ ਨੂੰ
ਸਰੀਰ ਇਹਨਾਂ ਬੰਧਨਾਂ ਨੂੰ
ਤੋੜ ਹੀ ਨਹੀਂ ਪਾਉਂਦਾ

ਜਦੋਂ ਆਤਮਾ
ਬਲਵਾਨ ਹੋ ਜਾਂਦੀ ਹੈ
ਕਾਬੂ ਪਾ ਲੈਂਦੀ ਹੈ
ਸਰੀਰ ਤੇ
ਬੰਧਨ ਤੋੜ ਦਿੰਦੀ ਹੈ
ਕਰਮ-ਧਰਮ ਦੇ
ਤਾਂ ਆਤਮਾ ਦਾ
ਪੂਰਨ ਜਨਮ ਹੋ ਜਾਂਦਾ ਹੈ

ਸਰੀਰ ਦੇ ਗਰਭ ਵਿੱਚ
ਲੰਬਾ ਸਮਾਂ ਹੈ ਆਤਮਾ ਦਾ
ਆਤਮਾ ਇਸ ਲੰਬੇ ਸਮੇਂ ਵਿੱਚ
ਕਰਮ-ਧਰਮ ਨੂੰ ਸਮਝ
ਇਹਨਾਂ ਨੂੰ ਕਾਬੂ ਕਰਨ ਵਿੱਚ
ਰਹਿੰਦੀ ਹੈ

ਆਤਮਾ ਦੇ ਜਨਮ ਤੋਂ ਬਾਅਦ
ਖੇਡ ਸ਼ੁਰੂ ਹੁੰਦੀ ਹੈ
ਆਤਮਾ ਤੇ ਪਰਮ-ਆਤਮਾ ਵਿੱਚ
ਆਤਮਾ ਦੀ ਭੁੱਖ ਹੋਰ ਵਧਦੀ ਹੈ
ਪਰਮ-ਆਤਮਾ ਦੇ ਮਿਲਾਪ ਲਈ

ਪਰਮ-ਆਤਮਾ ਨੂੰ ਹਾਲੇ ਵੀ
ਆਤਮਾ ਦੇ ਹੋਣ ਨਾਲ
ਜਾਂ ਨਾ ਹੋਣ ਨਾਲ ਕੋਈ ਫਰਕ ਨਹੀਂ ਹੈ

ਪਰ ਆਤਮਾ ਦੀ ਉਨਤੀ ਹੀ ਆਤਮਾ ਦੀ ਖੁਰਾਕ ਹੈ

ਪੂਰਨਤਾ ਜੀਵ ਦੇ ਜਿਉਂਦੇ ਜੀਅ ਪੂਰਨ ਨਹੀਂ ਹੁੰਦੀ
ਅੱਗੇ ਦੇ ਵਿਕਾਸ ਵਿੱਚ ਕੋਈ ਰੋਕ ਨਹੀਂ ਹੈ
ਵਿਸ਼ਾਲਤਾ ਦੀ ਖੋਜ ਸਿਰਫ ਜੀਵ
ਸੀਮਾ ਤੇ ਨਿਰਧਾਰਿਤ ਹੈ

ਜੋ ਆਤਮਾਵਾਂ
ਪੁਰਾਣੀ ਖੋਜ ਦੇ
ਕਿਸੇ ਵੀ ਪੜਾਓ ਤੇ
ਆਪਣਾ ਸਫਰ ਰੋਕ ਲੈਂਦੀਆਂ ਹਨ
ਉਹ ਉੱਥੇ ਹੀ ਪੂਰਨ ਅਨੰਦ ਨੂੰ ਮਾਣਦੀਆਂ ਹਨ

ਆਤਮਾ ਦੇ ਜਨਮ ਤੋਂ ਬਾਅਦ
ਇਸ ਸਫਰ ਵਿੱਚ ਪੂਰਨ ਅਨੰਦ ਹਰ ਪੜਾਓ ਤੇ ਹੈ
ਪਰ ਅਗਲੀ ਖੋਜ ਲਈ
ਤੜਫ ਰੱਖਣ ਵਾਲੀ ਆਤਮਾ ਨੂੰ
ਨਵੀਂ ਖੋਜ ਤੱਕ ਪਹੁੰਚਣਾ ਪੈਂਦਾ ਹੈ
ਇਸ ਤਰ੍ਹਾਂ ਦੀ ਆਤਮਾ ਸਦੀਆਂ
ਵਿੱਚ ਇੱਕ ਹੀ ਹੁੰਦੀ ਹੈ

ਕੁਝ ਕਾਰਨ ਵੀ ਹੁੰਦੇ ਨੇ
ਜਦੋਂ ਪਰਮ-ਆਤਮਾ
ਆਤਮਾ ਨੂੰ ਨਵੀਂ ਖੋਜ
ਤੱਕ ਲੈ ਜਾਂਦਾ ਹੈ
ਨਵੀਂ ਸਿਖਰ ਤੱਕ ਲੈ ਜਾਂਦਾ ਹੈ
ਨਵੀਂ ਨੀਤੀ
ਨਵੀਂ ਸਮਾਜਿਕ ਸਿਰਜਣਾ
ਨਵਾਂ ਕਰਮ-ਧਰਮ
ਸੰਸਾਰ ਨੂੰ ਦੇਣ ਦੀ ਲੋੜ ਹੁੰਦੀ ਹੈ

ਇਹ ਯੁੱਗ ਪਲਟਾਓ ਦਾ ਸਮਾਂ ਹੁੰਦਾ ਹੈ
ਹੁਣ ਯੁੱਗ ਪਲਟ ਰਿਹਾ ਹੈ
ਇਸ ਲਈ ਉਸ ਦੀ ਹੋਂਦ ਦਾ ਨਵਾਂ ਰੂਪ
ਇਸ ਨਵੇਂ ਯੁੱਗ ਵਿੱਚ
ਨਵੀਂ ਨੀਤੀ ਨੂੰ ਲੈ ਕੇ ਆਏਗਾ
ਤੇ ਨਵੀਂ ਨੀਤੀ ਕਾਇਮ ਕਰੇਗਾ
ਸਾਰੇ ਆਮ ਲੋਕਾਂ ਲਈ

ਉਸ ਆਤਮਾ ਦੀ ਨਵੀਂ ਖੋਜ ਤੱਕ ਪਹੁੰਚ
ਆਪਣੀ ਮੋਹਰ ਲਾ ਇਹ ਖੋਜ
ਵਰਤਾਰੇ ਦੇ ਰੂਪ ਵਿੱਚ
ਵਰਤਣ ਨੂੰ ਦਿੱਤੀ ਜਾਵੇਗੀ
ਨਵੀਂ ਸਮਾਜਿਕ ਸਿਰਜਣਾ ਦੇ ਰੂਪ ਵਿੱਚ

Post Author: admin