72

ਆਤਮਾ ਦਾ ਜਨਮ

ਆਤਮਾ ਦਾ ਜਨਮ
ਤੇ
ਸਰੀਰ ਦਾ ਜਨਮ

ਸਰੀਰ ਦਾ ਜੀਵਨ ਕਾਲ
ਮਿੱਟੀ ਤੋਂ ਸ਼ੁਰੂ ਹੋ
ਅੰਤ
ਮਿੱਟੀ ਵਿੱਚ ਜਾ ਰਲਦਾ ਹੈ

ਆਤਮਾ ਦਾ ਜੀਵਨ ਕਾਲ
ਸਰੀਰ ਨਾਲ ਸ਼ੁਰੂ ਹੋ
ਅੰਤ
ਪਰਮ-ਆਤਮਾ ਵਿੱਚ ਜਾ ਰਲਦਾ ਹੈ

ਸਰੀਰ ਦੇ ਜਨਮ ਸਮੇਂ
ਆਤਮਾ ਸਰੀਰ ਦੇ
ਗਰਭ ਵਿੱਚ ਹੁੰਦੀ ਹੈ

ਦੁਨਿਆਵੀ ਦੁੱਖ
ਆਤਮਾ ਦੇ ਜਨਮ ਦਾ ਕਾਰਨ
ਬਣਦੇ ਹਨ
ਇਹਨਾਂ ਨੂੰ ਸਮਝਣ ਲਈ
ਆਤਮਾ “ਸੱਚ ਧਰਮ” ਦੀ ਖੋਜ ਕਰਦੀ ਹੈ

ਸਰੀਰ ਕਿਸੇ ਵੀ ਉਮਰ ਵਿੱਚ
ਆਤਮਾ ਨੂੰ ਜਨਮ ਦੇ ਸਕਦਾ ਹੈ

ਸਰੀਰ ਦੇ ਗਰਭ ਵਿੱਚ
ਆਤਮਾ ਦਾ ਕੋਈ
“ਧਰਮ” ਰੂਪ ਨਹੀਂ ਵੇਖਦੀ
ਖੋਜ ਰੂਪੀ ਧਰਮ
ਹਰ ਆਤਮਾ ਦਾ
ਜਨਮ ਸਥਾਨ ਹੈ

ਆਤਮਾ ਦੇ ਜਨਮ ਤੋਂ ਬਾਅਦ
ਆਤਮਾ ਦਾ ਸਫਰ
ਪਰਮ-ਆਤਮਾ ਦੇ ਮਿਲਾਪ
ਵੱਲ ਤੁਰਦਾ ਹੈ

ਆਤਮਾ ਦਾ ਪਿਤਾ ਪ੍ਰਭੂ
ਤੇ
ਮਾਤਾ ਦੁਨਿਆਵੀ ਮਾਇਆ ਹੈ
ਜੋ ਆਪਣੇ ਬੱਚੇ ਨੂੰ
ਲਾਡ,ਪਿਆਰ,ਤੇ ਵਿਗਾੜ
ਸਿਖਾਉਂਦੀ ਹੈ

ਜਿਆਦਾਤਰ ਸਰੀਰ ਆਪਣੇ ਸਾਰੇ
ਜੀਵਨ ਕਾਲ ਵਿੱਚ ਆਤਮਾ
ਨੂੰ ਜਨਮ ਨਹੀਂ ਦੇ ਸਕਦੇ

ਆਤਮਾ ਸਾਰੀ ਉਮਰ
ਨਾਸਤਿਕਤਾ ,ਆਸਤਿਕਤਾ
ਵਿਚਾਲੇ ਹੀ ਆਪਣਾ ਪੈਂਡਾ ਤਹਿ ਕਰਦੀ ਹੈ

ਸਰੀਰ ਆਪਣੀਆਂ ਕਿਰਿਆਵਾਂ
ਬਚਪਣ ,ਜਵਾਨੀ, ਬੁਢਾਪਾ
ਤਹਿ ਕਰ ਆਪਣੇ ਅੰਤਲੇ ਪੜਾਓ ਦੇਖਦਾ ਹੈ

ਆਤਮਾ ਸਰੀਰ ਵਿੱਚ
ਅਭੇਦ ਹੋਣ ਕਾਰਨ
ਇਹਨਾਂ ਸਰੀਰਕ ਕਿਰਿਆਵਾਂ ਦੁਆਰਾ
ਪਰਮ-ਆਤਮਾ ਨੂੰ ਖੋਜਦੀ
ਹਾਂ ਪੱਖੀ,ਨਾਂ ਪੱਖੀ ਹੁੰਦੀ ਰਹਿੰਦੀ ਹੈ

ਜਿਸ ਸਰੀਰ ਵਿੱਚ
ਆਤਮਾ ਦਾ ਜਨਮ ਹੁੰਦਾ ਹੈ
ਆਤਮਾ ਸਰੀਰ ਦੇ ਸਾਰੇ
ਜੀਵਨ ਕਾਲ ਵਿੱਚ ਆਪਣੀ
ਪ੍ਰਭੂ ਖੋਜ ਤੇ ਰਹਿੰਦੀ ਹੈ
ਸਰੀਰਕ ਮੌਤ ਦੇ ਨਾਲ
ਆਤਮਾ ਪਰਮ-ਆਤਮਾ ਨਾਲ
ਮਿਲਾਪ ਕਰਦੀ ਹੈ

Post Author: admin