239

ਇਕਾਂਤ

ਮੇਰੀ ਇਕਾਂਤ ਵਿੱਚ
ਉਹ ਮੇਰੀ ਇਕਾਗਰਤਾ ਬਣਦਾ ਏ

ਮੇਰੀ ਯਾਦ ਵਿੱਚ
ਉਹ ਹਕੀਕੀ ਦੀ ਕਵਿਤਾ ਬਣਦਾ ਏ

ਸੌਦਾਗਰ ਹੈ ਉਹ ਸੁਪਨਿਆਂ ਦਾ
ਇਸੇ ਲਈ
ਉਹ ਹਰ ਕਿਸੇ ਦਾ ਵਿਕਾਸ ਬਣਦਾ ਏ

ਆਪਣੇ ਖਿਆਲਾਂ ਵਿੱਚ
ਕਿਤੇ ਮੈਂ ਉਸ ਨੂੰ ਨਾ ਭੁੱਲ ਜਾਵਾਂ
ਇਸੇ ਲਈ ਉਹ ਮੇਰਾ ਮਹਿਬੂਬ ਬਣਦਾ ਏ

ਹਕੀਕੀ ਤੇ ਮਜਾਜੀ
ਮੈਂ ਉਸ ਨਾਲ ਖੇਡਦਾ ਹਾਂ
ਮੈਨੂੰ ਜਿੱਤਣ ਲਈ
ਉਹ ਪਰਮਾਰਥ ਬਣਦਾ ਏ

ਇਹ ਮੇਰੀ ਫਿਤਰਤ ਹੈ
ਪੂਰਾ ਪਾ ਉਸ ਨੂੰ
ਕਿਤੇ ਭਰ ਹੀ ਨਾ ਜਾਵਾਂ
ਇਸੇ ਲਈ ਉਹ ਭਗਵਾਨ ਬਣਦਾ ਏ

ਅਧੂਰੇ ਪੂਰੇ ਸ਼ਬਦਾਂ ਨਾਲ
ਮੈਂ ਆਪਣਾ, ਉਸਦਾ ਸਾਰ ਲਿਖਿਆ ਏ
ਇਸੇ ਲਈ ਹਰ ਪੰਨੇ ਤੇ
ਉਹ ਸਵੈਤੂੰ ਲਿਖਦਾ ਏ

Post Author: admin