148

ਇਸ ਜਨਮ ਦੇ ਸਾਹ

ਪਤਾ ਹੈ ਤੈਨੂੰ
ਉਡੀਕ ਰਿਹਾ ਹਾਂ
ਮੈਂ ਤੈਨੂੰ
ਇੱਛਾ, ਵਿਸ਼ਵਾਸ ਦੇ ਨਾਲ

ਭਾਵੇਂ ਸਮਝ ਨਹੀਂ
ਪਰ ਉਡੀਕ ਰਿਹਾ ਹਾਂ “ਤੈਨੂੰ”
ਕੀ ਮੰਜਿਲ ਉਡੀਕ ਹੈ ਮੇਰੀ?
ਤੂੰ ਸਮਝ ਰਿਹਾ ਹੈਂ “ਮੈਨੂੰ”?
ਪਰ,
ਮੈਂ ਸਮਝ ਰਿਹਾ ਹਾਂ ਤੈਨੂੰ

ਖਤਮ ਤੋਂ ਬਾਅਦ
ਦੁਬਾਰਾ ਸ਼ੁਰੂ ਨਹੀਂ ਹੁੰਦੀ
“ਜਿੰਦਗੀ”
ਇਹ ਪਤਾ ਹੈ ਮੈਨੂੰ

ਜੇ ਅੱਗੇ ਹੈ ਕੁਝ
ਤਾਂ ਅਗਲਾ ਜਨਮ ਦੇ ਮੈਨੂੰ
ਇਸ ਜਨਮ ਦੇ ਸਾਹ
ਪੂਰੇ ਹੋ ਗਏ ਨੇ
ਇਹ ਪਤਾ ਹੈ ਮੈਨੂੰ

ਦੁਬਾਰਾ ਜਿਉਂਣ ਦਾ ਸ਼ੌਕ
ਨਹੀਂ ਭਾਵੇਂ ਮੈਨੂੰ
ਪਰ ਇੱਛਾ ਪਤਾ ਹੈ “ਤੈਨੂੰ”
ਕੀ ਇਸੇ ਲਈ ਤੂੰ ਅੱਗੇ
ਲਿਖ ਰਿਹਾ ਹੈਂ “ਮੈਨੂੰ”

Post Author: admin