162

ਇਹੀ ਜੀਵਨ ਹੈ

ਇਹੀ ਜੀਵਨ ਹੈ

ਉੱਠਣਾ ਰੋਜ ਸਵੇਰੇ
ਦੁੱਖ ਸੁੱਖ ਰੋਜ ਹੰਢਾਉਣਾ
ਕਰਮ ਕਰ ਆਪੇ ਨੂੰ ਪਰਖੀ ਜਾਣਾ
ਇਹੀ ਜੀਵਨ ਹੈ

ਆਪਣੀ ਗਲਤੀ ਉੱਤੇ
ਆਪੇ ਪਰਦਾ ਪਾਉਣਾ
ਸੋਧ ਲੈਣਾ ਫਿਰ ਆਪੇ ਨੂੰ ਆਪੇ
ਅੱਗੇ ਲਈ ਧਿਆਨ ਰੱਖ ਲੈਣਾ
ਇਹੀ ਜੀਵਨ ਹੈ

ਸਮਾਜ ਵਿੱਚ ਚੰਗੇ ਮਾੜੇ ਹੋ ਵਿਚਰ ਜਾਣਾ
ਕਦੇ ਚੰਗੇ ਕਦੇ ਮਾੜੇ ਅਖਵਾਉਣਾ
ਇਹੀ ਜੀਵਨ ਹੈ

ਸਰੀਰਕ ਰੋਗ
ਮਾਨਸਿਕ ਸੰਤਾਪ ਹੰਢਾਉਣਾ
ਕਦੇ ਦੱਸਣਾ ਲੋਕਾਂ ਨੂੰ
ਕਦੇ ਅੰਦਰੋਂ ਅੰਦਰੀ
ਦਰਦ ਹੰਢਾਉਣਾ
ਇਹੀ ਜੀਵਨ ਹੈ

ਸੱਚ ਝੂਠ ਵੀ ਮੇਰੇ ਵਰਗਾ
ਕਦੇ ਉੱਪਰੋਂ ਹਾਸਾ,ਅੰਦਰੋਂ ਰੋਣਾ
ਕਦੇ ਅੰਦਰੋਂ ਰੋਣਾ,ਬਾਹਰੋਂ ਹਾਸਾ
ਇਹੀ ਜੀਵਨ ਹੈ

ਆਪਣੇ ਆਪ ਨੂੰ ਵੱਡਾ ਕਰਨ ਲਈ
ਉੱਚੇ ਹੋ ਹੋ ਦਿਖਾਉਣਾ
ਦੂਜਿਆਂ ਦੀਆਂ ਨਜਰਾਂ ਵਿੱਚ
ਆਪਣੇ ਆਪ ਨੂੰ ਦੇਖੀ ਜਾਣਾ
ਇਹੀ ਜੀਵਨ ਹੈ

ਜਿੱਤ ਲੈਣਾ ਆਪਣੇ ਆਪ ਨੂੰ
ਹਰਾ ਸਭ ਨੂੰ
ਹਾਰ ਲੈਣਾ ਫਿਰ ਆਪੇ ਨੂੰ
ਇਹੀ ਜੀਵਨ ਹੈ

ਜੀਵਨ ਮੌਤ ਦੇ ਲੰਬੇ ਧਾਗੇ ਤੇ
ਦਿਨੇ ਰਾਤ ਫਿਰ ਚਲਦੇ ਜਾਣਾ
ਇਹੀ ਜੀਵਨ ਹੈ

Post Author: admin