66

ਇੱਛਾ ਕਾ ਪਸਾਰ

ਇੱਛਕ ਇੱਛਾ ਪੂਰ ਰਿਹਾ ਹੈ ਇੱਛਕ
ਇੱਛਾ ਬਲਵਾਨ ਹੈ
ਇੱਛਾ ਭਗਵਾਨ ਹੈ
ਇੱਛਾ ਕਾ ਖੋਜੀ
ਪੂਰਨ ਗਿਆਨ ਹੈ

ਇੱਛਾ ਸਿਉਂ ਜੁਗਤੀ
ਇੱਛਾ ਸਿਉਂ ਮੁਕਤੀ
ਇੱਛਾ ਕਾ ਭੇਦ
ਪੁਤਲਾ ਭਗਵਾਨ ਹੈ

ਭਗਵਾਨ ਵੀ ਨਾਚੇ ਫਿਰ
ਇੱਛਾ ਕੇ ਭੇਸ ਮਹਿ
ਇੱਛਾ ਸਿਉਂ ਨਾਚੇ
ਮਹਿਮਾ ਮਨ ਮਾਨ ਮਹਿ

ਇੱਛਾ ਸੰਗ ਸੋਵਣੇ ਤੇ
ਇੱਛਾ ਸੰਗ ਜਾਗਣਾ
ਇੱਛਾ ਕਾ ਪੂਰ ਭੀ
ਇੱਛਕ ਭਗਵਾਨ ਹੈ

ਸਾਧ ਕੈ ਸੰਗ
ਇੱਛਾ ਕਾਹੇ ਲੜ ਦੇਖੇ?
ਇੱਛਾ ਕਾ ਪੁਜਾਰੀ
ਨਾ ਸੰਤ ਹੈ ਨਾ ਸਾਧ ਹੈ

ਮਾਧੋ ਕੀ ਇੱਛਾ
ਜਗਤ ਕੀ ਖੇਡ ਹੈ
ਜੀਵ ਕੀ ਇੱਛਾ
ਸੂਖਮ ਸਾ ਖੁਆਬ ਹੈ

ਨਾ ਪੂਰਕ ਕੀ ਲੋੜ ਹੈ
ਨਾ ਪੂਰਕ ਕਾ ਭਾਵ ਹੈ
ਗਿਆਨ ਕਾ ਭੇਦ ਭੀ
ਜੀਵ ਕਾ ਹੰਕਾਰ ਹੈ

ਕੇਸੇ ਕੋਈ ਕਰੇ ਪੂਰ
ਭੇਦ ਕੇ ਗਿਆਨ ਕੋ
ਨਾ ਆਰ ਹੈ ਨੇ ਪਰ ਹੈ
ਵਿੱਚ ਮਹਿ ਜੀਵ ਕਾ ਸੰਸਾਰ ਹੈ

ਕਾਟ ਰਹਾ ਕੈਸੇ ਕੋਈ
ਪੂਰਕ ਕਿਆਂ ਭੇਦਾਂ ਕੋ
ਜੁਗਤ ਹੈ ਨਾ ਗਿਆਨ ਹੈ
ਸੋਚਾਂ ਮਹਿ ਜੰਜਾਲ ਹੈ

ਪੂਰਕ ਕੇ ਭੇਸ ਮਹਿ
ਇਨਸਾਨ ਭਗਵਾਨ ਹੈ
ਨਾ ਆਪ ਕਾ
ਕੋਈ ਰੂਪ ਹੈ
ਨਾ ਆਪ ਕੀ
ਕੋਈ ਪਹਿਚਾਣ ਹੈ

ਮਿਲਨੇ ਕਿ ਬਾਤ ਪੈ
ਖੋਜ ਰੂਪ ਧਾਰ ਇੱਕ
ਅਹਿਸਾਸ ਕਾ ਰੂਪ ਧਾਰ
ਬ੍ਰਹਮ ਕਾ ਗਿਆਨ ਹੈ

ਤੇਰੇ ਭੇਦ ਕੀਆਂ ਬਾਤਾਂ
ਸਮਝ ਨਾ ਸੋਧ ਪਾਵ੍ਹੈ
ਪੂਰਨ ਕਾ ਗਿਆਨ ਭੀ
ਜੈਸੇ ਇੱਕ ਖੁਆਬ ਹੈ

ਏਕ ਜੀਵਨ ਖੋਜ ਖੋਜ
ਗਿਆਨ ਮੱਤ,ਜੀਵਨ ਜੁਗਤ ਕੀਆਂ
ਜੋ ਭੀ ਕੋਈ ਬਾਤਾਂ ਕਰ੍ਹੈ
ਰਹੇ ਫਿਰ ਭੇਦ ਮਹਿ
ਅਭੇਦ ਹੋਏ
ਸੱਤ ਕਾ ਅਧਾਰ ਹੈ

ਕੋਨ ਪੂਰਨ ਆਖ ਸਕ੍ਹੈ
ਪੂਰਕ ਕੇ ਰੂਪ ਕੋ
ਜਹਾਂ ਦੇਖੂਂ ਭੇਦ ਭੇਦ
ਅਭੇਦ ਭੀ ਫਿਰ ਆਪ ਹੈ

ਸੱਤ ਕਾ ਗਿਆਨ ਭੀ
ਜੀਵਨ ਕਾ ਹੀ ਸੱਤ ਹੈ
ਏਕ ਕੇ ਗਿਆਨ ਕਾ
ਨਾ ਸੱਤ ਹੈ ਨਾ ਗਿਆਨ ਹੈ

ਜਬ ਪ੍ਰੀਤ ਬਾਂਧ ਕੇ
ਪ੍ਰੀਤ ਸੇ ਬਾਂਧ ਲਿਓ
ਮੱਤ ਖਾਲ਼ੀ
ਗਿਆਨ ਖਾਲ਼ੀ
ਨਾ ਗਿਆਨ ਹੈ
ਨਾ ਪ੍ਰਕਾਸ਼ ਹੈ

ਤੇਰੀ ਮੇਰੀ ਬਾਤ ਕਾ
ਕੋਈ ਭੀ ਨਾ ਰੂਪ ਹੈ
ਸ਼ਬਦ ਕੇ ਰੰਗ ਮਹਿ
ਪੂਰਕ ਇੱਕ ਆਪ ਹੈ

ਇੱਛਾ ਕੇ ਭੇਦ ਮਹਿ
ਇੱਛਕ ਕਾ ਪਸਾਰ ਹੈ

Post Author: admin