125

ਕੀ ਤੁਸੀਂ ਮੰਨਦੇ ਹੋ ਰੱਬ ਨੂੰ ?

ਕੀ ਤੁਸੀਂ ਮੰਨਦੇ ਹੋ ਰੱਬ ਨੂੰ ?
ਇਹ ਸਵਾਲ ਹੈ ਮੇਰੇ ਪ੍ਰਤੀ
ਬਹੁਤ ਲੋਕਾਂ ਦਾ

ਹਾਂ ਮੈਂ ਮੰਨਦਾ ਹਾਂ ਰੱਬ ਨੂੰ
ਧਰਮ ਤੋਂ ਬਾਹਰ ਹੋ
ਬੰਧਨ ਤੋਂ ਬਾਹਰ ਹੋ
ਸੱਚ ਦੀ ਧਾਰ ਤੇ
ਵਿਸ਼ਵਾਸ ਦੀ ਖੋਜ ਤੇ
ਪ੍ਰੇਮ ਦੀ ਉਚਾਈ ਤੇ
ਹਾਂ ਮੈਂ ਮੰਨਦਾ ਹਾਂ
ਰੱਬ ਨੂੰ

ਸਿਰਜਕ ਨੂੰ
ਉਸ ਦੀ ਸਿਰਜਣਾ ਨੂੰ
ਉਹ ਸਿਰਜਣਾ ਜਿਸ ਦੇ ਪਿੱਛੇ
ਨਿਰਣਾਇਕ ਹੈ
ਜੋ ਨਿਰਣੇ ਕਰਦਾ ਹੈ
ਝੂਠ ਦੇ
ਸੱਚ ਦੇ
ਭਾਵਨਾਤਮਕ ਨਿਰਣੇ

ਜੋ ਡਰ ਵੀ ਨੇ
ਗਿਆਨ ਵੀ ਨੇ
ਬੰਧਨ ਮੁਕਤ ਵੀ ਨੇ
ਵਿਸ਼ਾਲ ਵੀ ਨੇ
ਸਥਿਰ ਵੀ ਨੇ
ਜੀਵਨ ਲਈ

ਇਸ ਨੀਤੀ ਦੀ ਸਿਰਜਣਾ
ਲਿਖਾਰੀ ਦੀ ਕਲਮ ਨਹੀਂ
ਗਿਆਨ ਦੀ ਸਮਝ ਵੀ ਨਹੀਂ
ਫੈਸਲਿਆਂ ਵਿੱਚ ਸਬੂਤ ਵੀ ਨਹੀਂ
ਚਾਲਕ ਦਾ ਨਿਰਣੇ ਹੈ

ਜਿਸਨੂੰ ਮੈਂ ਮੰਨਦਾ ਹਾਂ
ਜੋ ਰੱਬ ਹੈ
ਚਾਲਕ ਹੈ
ਕੰਟਰੋਲਰ ਹੈ
ਵਜੂਦ ਹੈ
ਅਹਿਸਾਸ ਹੈ
ਪ੍ਰੇਮ ਹੈ
ਪਰ ਬੰਧਨ ਮੁਕਤ ਹੈ

Post Author: admin