151

ਕੀ ਤੂੰ ਆਏਂਗੀ

ਕੀ ਤੂੰ ਆਏਂਗੀ
ਰਚਨਾ ਬਣ ਕੇ
ਮਿਲਣ ਲਈ

ਕਈ ਵਾਰੀ ਮਿਲ
ਤੈਨੂੰ ਦੇਖ
ਤ੍ਰਿਪਤੀ ਹੋਈ
ਤੇ ਲਾਲਸਾ
ਹੋਰ ਵਧੀ
ਤੈਨੂੰ ਮਿਲਣ ਦੀ

ਕਿੰਨੀਆਂ ਪਰਤਾਂ ਚੜ੍ਹਾ
ਰੱਖੀਆਂ ਨੇ
ਹਰ ਵਾਰ ਤੇਰੇ ਕੱਪੜੇ
ਉਤਾਰਿਆਂ
ਨਵੀਂ ਨਕੋਰ ਨਿਕਲਦੀ ਏ
ਜਿਵੇਂ ਇਹ
ਪਹਿਲੀ ਵਾਰ ਦਾ ਰੂਪ ਹੋਵੇ
ਕਿਸੇ ਨਾ ਡਿੱਠਾ ਹੋਵੇ

ਮੁਸਾਫਰ ਨਾਲ
ਗੱਲਾਂ ਕਰਦਾ ਹਾਂ
ਉਹ ਦੱਸਦਾ ਹੈ
ਹਰ ਵਾਰ ਅਗਲਾ ਅੰਤ
ਹੁੰਦਾ ਹੈ
ਤੇ ਅੱਗੋਂ ਹੋਰ ਨਿਕਲਦਾ ਹੈ

ਲਿਖ ਦਿਆਂ ਆਖਰੀ
ਪੜਾਓ
ਸਫਰ ਦੇ ਮੁੱਕ ਜਾਣ ਲਈ

ਸਿੱਖ ਲੈਂਦਾ ਹਾਂ ਹੋਰ ਹਾਲੇ
ਦੁਚਿੱਤੀ ਚੰਗੀ ਨਹੀਂ ਹੁੰਦੀ
ਰਚਨਾ ਦੇ ਅਰਥਾਂ ਲਈ

ਮਿੱਟੀ ਮੱਠੇ ਸੇਕ ਤੇ ਹੈ
ਪੱਕਣ ਨੂੰ ਹੋਰ ਸਮਾਂ
ਲਾਇਆ ਭਾਂਡੇ ਨੂੰ
ਹੋਰ ਮਜਬੂਤੀ ਦੇਵੇਗਾ

ਕਈਆਂ ਵਰਤਣਾ ਹੈ
ਭਾਂਡੇ ਵਿੱਚ ਪੱਕੀਆਂ
ਵਸਤਾਂ ਨੂੰ

ਜੀਵਨ ਜਾਂਚ ਲਿਖੀ ਸੀ
ਕਿਸੇ ਮੋਹਰ ਲਾ
ਸਮਝ ਦੀਆਂ ਕਿਰਿਆਵਾਂ
ਜੀਵਨ ਤੋਂ ਬਾਹਰ ਹੋ
ਲਿਖਦਾ ਹੈ
ਤੇਰੇ ਲਈ

ਅਗਲੀ ਰਚਨਾ ਸੁਣਿਓ
ਸੁਣਨ ਜਾਂ ਮੰਨਣ ਤੋਂ ਬਾਅਦ
ਅਰਥ ਠੀਕ ਰਹਿਣਗੇ
ਲੜੀ ਜੋੜਨ ਲਈ ………

Post Author: admin