157

ਖਾਬ

ਮੈਂ ਰੱਬਾ ਇੱਕ ਖਾਬ ਸਜਾਇਆ
ਜਿਸ ਵਿੱਚ ਤੈਨੂੰ ਮਹਿਬੂਬ ਬਣਾਇਆ
ਕਦੇ ਦੂਰ ਕਦੇ ਨੇੜੇ ਮੈਂ ਪਾਇਆ

ਪਹਿਲਾਂ ਤੇਰੀ ਪ੍ਰੀਤ ਨੂੰ ਤਰਸਾਂ
ਫਿਰ ਮੈਂ ਤੇਰੀ ਦੀਦ ਨੂੰ ਤਰਸਾਂ

ਰੁੱਸਿਆ ਲੱਗੇ ਮਨਾਉਣ ਲੱਗ ਜਾਂ
ਜਾਂਦਾ ਲੱਗੇ ਬੁਲਾਉਣ ਲੱਗ ਜਾਂ

ਕਦੇ ਤੂੰ ਮੈਨੂੰ ਮੇਰਾ ਲੱਗਦਾ ਏ
ਦਿਲ ਦੇ ਵਿੱਚ ਤੇਰਾ ਵਾਸਾ ਲੱਗਦਾ ਏ
ਸਭ ਕੁਝ ਚੰਗਾ ਚੰਗਾ ਲੱਗਦਾ ਏ

ਹੋ ਜਾਵੇ ਕੋਈ ਭੁੱਲ ਨਾ ਮੈਥੋਂ
ਹਾਲੇ ਵੀ ਇਹ ਡਰ ਜਿਹਾ ਲੱਗਦਾ ਏ

ਉਹ ਰੱਬਾ ਤੇਰਾ ਅਹਿਸਾਸ ਜੇ ਲੱਭ ਲਾਂ
ਤੈਨੂੰ ਆਪਣੇ ਕੋਲੇ ਰੱਖ ਲਾਂ

ਹਰ ਵੇਲੇ ਤੇਰੀ ਤਾਲ ਜੇ ਵੱਜੇ
ਮਨ ਵੀ ਪਾਗਲ ਨੱਚਦਾ ਲੱਗੇ
ਹੋ ਕੇ ਨੀਵਾਂ ਵਗਦਾ ਜਾਵਾਂ
ਇਹੀ ਦਿਲ ਵਿੱਚ ਖਾਬ ਸਜਾਵਾਂ

Post Author: admin