132

ਚਮਤਕਾਰ

ਆਪਣੀ ਅਗਲੀ ਯਾਤਰਾ ਸ਼ੁਰੂ ਕਰ
ਮੇਰੇ ਪੈਰ ਥੱਕਦੇ ਜਾਂਦੇ ਨੇ
ਰਸਤਾ ਹੀ ਖਤਮ ਕਰ ਦੇ
ਮੇਰਾ ਸਫਰ ਮੁੱਕਣ ਨੂੰ

ਅੰਤ ਤੋਂ ਪਹਿਲਾਂ
ਮੈਂ ਰੁਕ ਨਹੀਂ ਸਕਦਾ
ਤੂੰ ਨਿਰੰਤਰ ਹੈ
ਤੇਰਾ ਅੰਤ ਹੋ ਨਹੀਂ ਸਕਦਾ

ਦੱਸ ਕਿਵੇਂ ਪੂਰਾ ਹੋਵਾਂ ਮੈਂ
ਅੰਤ ਤੋਂ ਪਹਿਲਾਂ ਕਿਵੇਂ ਖਲੋਵਾਂ ਮੈਂ
ਭੇਦ ਪੂਰਨ ਰਾਹਾਂ ਦਾ
ਕਦੇ ਕੋਈ ਰਸਤਾ ਦੱਸਦਾ ਨਹੀਂ
ਮੰਜਿਲ ਤੋਂ ਪਹਿਲਾਂ ਕਦੇ
ਹਿੰਮਤ,ਹੌਂਸਲਾ ਬੱਝਦਾ ਨਹੀਂ

ਟੁੱਟੀ ਤੜਫ ਦਾ ਹੌਂਸਲਾ
ਕਿਸ ਕਿਸ ਨੂੰ ਦਿਖਾਵਾਂ ਮੈਂ
ਅਧੂਰਾ ਹੀ ਅਧੂਰਾ ਹੈ
ਪੂਰਾ ਕਿਸ ਤਰਾਂ ਬਣਾਵਾਂ ਮੈਂ

ਆਖਰੀ ਦੌਰ ਹੈ ਇਹ
ਮੇਰੀ ਕਾਲੀ ਰਾਤ ਦਾ
ਭਾਵੇਂ ਮੈਨੂੰ ਵੀ ਨਹੀਂ ਪਤਾ
ਅਗਲੀ ਪਰਭਾਤ ਦਾ

ਸੁਪਨੇ ਵਿੱਚ ਜੀਣਾ
ਜੀਣਾ ਨਹੀਂ ਹੁੰਦਾ
ਮੈਂ ਕੋਣ ਹਾਂ
ਤੈਨੂੰ ਕਦੇ ਪਤਾ ਨਹੀਂ ਹੁੰਦਾ

ਲੁਕੇ ਹੋਏ ਜਾਦੂਗਰਾ
ਕਿਉਂ ਚਮਤਕਾਰ ਕਰਨੋਂ ਡਰਦਾ ਏ
ਪ੍ਰਕਾਸ਼ ਹੋ ਕੇ ਵੀ
ਕਿਉਂ ਹਨੇਰਾ ਕਰਦਾ ਏ

ਅਗਲੀ ਯਾਤਰਾ ਤੇ
ਮੈਂ ਤੈਨੂੰ ਨਾਲ ਰੱਖਾਂ ਗਾ
ਜੇ ਥੱਕ ਤੂੰ ਗਿਆ
ਤੈਨੂੰ ਗੋਦੀ ਚੱਕਾਂ ਗਾ

Post Author: admin