168

ਚੰਚਲ ਮਨ

ਚੰਚਲ ਮਨ ਚਤਰਾਈ ਕਰਦਾ
ਇੱਕੋ ਥਾਏ ਕਦੇ ਨਾ ਖੜਦਾ
ਇੱਧਰ ਉੱਧਰ ਦੀਆਂ ਰਹਿੰਦਾ ਕਰਦਾ
ਚੰਚਲ ਮਨ ਚਤਰਾਈ ਕਰਦਾ

ਅੰਦਰ ਸੋਚੇ ਅੰਦਰ ਹੰਢਾਏ
ਬਾਹਰ ਨੂੰ ਜਾ ਕੇ ਰੋਲਾ ਪਾਵੇ
ਬੁਝਾਰਤਾਂ ਘੜ ਘੜ ਬੁਝਾਰਤ ਬਣਦਾ
ਚੰਚਲ ਮਨ ਚਤਰਾਈ ਕਰਦਾ

ਤੂੰ ਵੀ ਆ ਜਾ ਕੋਲ ਮੇਰੇ
ਚੰਚਲ ਮਨ ਨੂੰ ਚੰਚਲ ਕਰ ਲੈ
ਕੋਈ ਨਵੀਂ ਕਹਾਣੀ ਘੜ ਲੈ
ਜਾਂ ਨਵਾਂ ਕੋਈ ਤੂੰ ਸੁਪਨਾ ਫੜ ਲੈ
ਇਹ ਨਹੀਂ ਇੱਕੋ ਥਾਏ ਖੜਦਾ
ਚੰਚਲ ਮਨ ਚਤਰਾਈ ਕਰਦਾ

ਨਾ ਕੋਈ ਅਧੂਰੀ ਨਾ ਕੋਈ ਪੂਰੀ
ਨਾ ਕਿਤੇ ਲੱਗੇ ਉਸ ਦੀ ਮਨਜੂਰੀ
ਮਨ ਤਾਂ ਰਹਿੰਦਾ ਉਸ ਨੂੰ ਫੜਦਾ
ਚੰਚਲ ਮਨ ਚਤਰਾਈ ਕਰਦਾ

ਕਾਗਜ ਤੇ ਲਿਖੇ ਦਾ ਮਤਲਬ ਨਾ ਕੋਈ
ਅਰਥਾਂ ਦਾ ਵੀ ਬੋਧ ਨਾ ਕੋਈ
ਮੈਂ ਵੀ ਰਹਿੰਦਾ, ਪਹਾੜੇ ਪੜ੍ਹਦਾ
ਚੰਚਲ ਮਨ ਚਤਰਾਈ ਕਰਦਾ
ਹਰ ਦਮ ਰਹਿੰਦਾ
ਚੰਚਲ ਮਨ ਚਤਰਾਈ ਕਰਦਾ

Post Author: admin