128

ਡੋਲ, ਅਡੋਲ

ਮੈਂ ਅਡੋਲ ਤਾਂ ਨਹੀਂ
ਪਰ ਤੇਰੀ ਹੋਂਦ ਦੇ
ਅਹਿਸਾਸ ਲਈ ਅਡੋਲ ਹਾਂ

ਹੁਣ ਕੋਈ ਵੀ
ਆਸਤਿਕ ਨਾਸਤਿਕ
ਧਰਮੀ ਅਧਰਮੀ
ਮੇਰੀ ਅਡੋਲਤਾ
ਤੇ ਖੜਾ ਨਹੀਂ ਹੋ ਸਕਦਾ

ਇਹ ਫੈਸਲਾ ਵਿਸ਼ਵਾਸ ਦਾ ਨਹੀਂ
ਉਸ ਦੀ ਹੋਂਦ ਦੀ
ਬਾਰ ਬਾਰ ਪਰਖ ਦਾ ਹੈ

ਅਹਿਸਾਸਾਂ ਵਿੱਚ
ਤੇਰਾ ਰੂਪ ਬਾਰ ਬਾਰ
ਦੇਖ ਚੁੱਕਾ ਹਾਂ
ਮਾਣ ਚੁੱਕਾ ਹਾਂ

ਡੋਲ, ਅਡੋਲ ਤੇਰੇ
ਮੈਂ ਤੇਰਾ
ਇਹ ਸਮਝ ਦੀ
ਡੋਲ ਅਡੋਲ ਵੀ
ਕਈ ਵਾਰੀ ਦੇਖ ਲਈ ਮੈਂ

ਹੁਣ ਪੂਰਨਤਾ ਦੇ ਅਹਿਸਾਸ ਨੂੰ
ਵੀ ਮਾਣ ਲਿਆ ਕਈ ਵਾਰੀ

ਬ੍ਰਹਮ ਵੇਦ
ਬ੍ਰਹਮ ਵਿਚਾਰ
ਪੂਰਨ ਰੂਪ
ਇੱਕ ਅਪਾਰ

ਡੋਲ ਅਡੋਲ
ਬ੍ਰਹਮ ਮਹਿ ਨਾਂਹੇ
ਪੂਰਨ ਬ੍ਰਹਮ
ਪੂਰਨ ਅਖਾਏ

ਦੁਵੈਸ਼ ਦੁਵਿਧਾ
ਇੱਕ ਆਗਰ
ਇੱਕ ਮਹਿ ਨਾਂਹੈ

Post Author: admin