savaitu

ਸਵੈਤੂੰ

 

ਮੈਂ ਜੱਦ ਲਿਖਣਾ ਏ
ਮੈਂ “ਤੂੰ”ਲਿਖਣਾ ਏ
ਤੂੰ ਆ ਭਾਵੇਂ “ਤੂੰ” ਨਾ ਆ
ਪਰ ਮੈਂ ਜਦ ਲਿਖਣਾ ਏ
ਮੈਂ “ਤੂੰ” ਲਿਖਣਾ ਏ
ਲਿਖਿਆ ਮੈਂ ਤੈਨੂੰ
ਅੱਗੇ ਵੀ ਕਈ ਵਾਰੀ
ਅੱਜ ਵੀ ਮੈਂ ਨੂੰ
“ਤੂੰ” ਲਿਖਣਾ ਏ
ਮੈਂ ਜਦ ਵੀ ਲਿਖਣਾ ਏ
ਮੈਂ ਤੂੰ ਲਿਖਣਾ ਏ

ਹੱਥਾਂ ਮੇਰਿਆਂ ਵਿੱਚ ਕਲਮ ਵੀ “ਤੂੰ”
ਸੋਚਾਂ ਮੇਰੀਆਂ ਵਿੱਚ ਸਮਝ ਵੀ “ਤੂੰ”
ਸਾਹਾਂ ਮੇਰਿਆਂ ਦੀ ਹੂਕ ਵੀ “ਤੂੰ”
ਇਸ ਜਿੰਦਗੀ ਦੇ ਵਿੱਚ ਨੂਰ ਵੀ “ਤੂੰ”

ਦੱਸ ਮੇਰੇ ਲਈ ਹੁਣ “ਤੂੰ”
ਕੀ ਲਿਖਣਾ ਏ
ਮੈਂ ਜਦ ਲਿਖਣਾ ਏ
ਮੈਂ “ਤੂੰ” ਲਿਖਣਾ ਏ
ਜੇ ਮੈਂ ਆਖਾਂ
ਮੈਂ ਨਹੀਂ ਲਿਖਣਾ ਏ
ਤਾਂ ਵੀ ਤਾਂ
“ਤੂੰ” ਤਾਂ ਤੂੰ ਲਿਖਣਾ ਏ
ਮੈਂ ਜਦ ਲਿਖਣਾ ਏ
ਮੈਂ ਤੂੰ ਲਿਖਣਾ ਏ

ਅੱਧੇ ਲਫ਼ਜ਼ ਪਰੋ ਚੱਲਿਆ ਏ
ਫਿਰ ਕਦ ਆਏਂਗਾ ?
ਮੈਨੂੰ ਪੂਰਾ ਕਰ ਜਾਏਂਗਾ
ਅਧੂਰਾ ਵੀ ਕੀ ਹੁਣ
“ਤੂੰ” ਲਿਖਣਾ ਏ?

ਮੇਰੇ ਵੱਸ ਦਾ
ਨਹੀਂ ਤੂੰ ਰਹਿੰਦਾ
“ਤੂੰ” ਮੈਂ,
ਮੈਂ ਤੂੰ ਵਿੱਚ
ਹਰ ਵੇਲੇ ਕਿਉਂ ਨਹੀਂ ਰਹਿੰਦਾ
ਮੈਂ ਵੀ ਮੰਨ ਲਿਆ ਤੇਰਾ ਕਹਿਣਾ
ਹੁਣ ਤੋਂ ਤੂੰ,
ਤੂੰ ਹੀ ਤੂੰ ਲਿਖਣਾ ਏ
ਮੈਂ ਜਦ ਲਿਖਣਾ ਏ
ਮੈਂ “ਸਵੈਤੂੰ” ਲਿਖਣਾ ਏ ***

Post Author: admin