161

ਤੇਰੀ ਨਵੀਨਤਾ

ਸੋਚ ਜਦੋਂ ਉੱਡਦੀ ਹੈ
ਤਾਂ ਹਰ ਵਾਰ ਤੈਨੂੰ
ਫੜਨ ਦੀ ਕੋਸ਼ਿਸ਼ ਕਰਦੀ ਹੈ

ਪਰ ਮੇਰੀ ਆਦਤ
ਨਵੇਂ ਦਾ ਸ਼ੌਕ
ਜਿਆਦਾ ਬਣਦੀ ਹੈ

ਤੂੰ ਹਰ ਵਾਰ ਮੇਰੇ ਲਈ
ਇੰਨਾ ਨਵਾਂ ਹੈ
ਕਿ ਤੇਰਾ ਚਾਅ
ਨਹੀਂ ਖਤਮ ਹੁੰਦਾ
ਮੇਰੇ ਲਈ

‘ਮਨ ਦੀ ਅਵਸਥਾ’
ਸੋਚਣ ਬੈਠਾਂ
ਜਿਵੇਂ ਮੈਂ ਹਰ ਵਾਰ ਕਰਦਾ ਹਾਂ
ਨਵੀਂ ਮਿਲੀ ਚੀਜ ਨਾਲ
ਪਹਿਲਾਂ ਤਾਂ ਬੜਾ ਚਾਅ ਰਹਿੰਦਾ ਹੈ
ਫਿਰ ਕੁਝ ਸਮੇਂ ਬਾਅਦ
ਘਟਦਾ ਘਟਦਾ ਖਤਮ ਹੀ ਹੋ ਜਾਂਦਾ ਹੈ

ਤੇਰੇ ਹਰ ਰੂਪ ਨੂੰ ਬਿਆਨ ਕਰਨ ਲਈ
ਮੈਨੂੰ ਤੇਰੇ ਸਹਾਰੇ ਦੀ ਲੋੜ ਰਹਿੰਦੀ ਹੈ
ਇਹ ਵੀ ਤੇਰੇ ਰੂਪ ਦਾ ਉਹ ਹਿੱਸਾ ਹੈ
ਜਿਸ ਨੂੰ ਬਿਆਨ ਕਰਨ ਲਈ
ਤੇਰੇ ਅੱਗੇ ਝੁਕਣਾ ਪੈਂਦਾ ਹੈ

ਮੈਂ ਆਪਣਾ ਚਾਅ ਖਤਮ
ਦੀ ਆਦਤ ਤੋਂ ਮਜਬੂਰ ਤਾਂ ਹਾਂ
ਪਰ ਤੇਰੀ ਹਰ ਵਾਰ ਦੀ ਨਵੀਨਤਾ
ਮੇਰਾ ਚਾਅ ਮੁੱਕਣ ਹੀ ਨਹੀਂ ਦਿੰਦੀ

Post Author: admin