34

ਤੇਰੇ ਕਹੇ ਬੋਲ

ਉਹ ਅਜੀਬ ਸਮਾਂ ਸੀ
ਜਦੋਂ ਤੂੰ ਪ੍ਰਕਾਸ਼ ਦੇ ਰੂਪ ਵਿੱਚ
ਸਾਹਮਣੇ ਸੀ
ਮੇਰੇ ਯਕੀਨ ਲਈ “ਤੂੰ”
ਕਈ ਰੂਪ ਧਾਰਨ ਕੀਤੇ

ਮੈਂ ਸੁਪਨੇ ਦੇ ਅਹਿਸਾਸ ਨੂੰ
ਛੂਹਣਾ ਚਾਹਿਆ
ਪਰ ਤੂੰ ਹਰ ਰੂਪ ਵਿੱਚ
ਪੂਰਨ ਸੱਚ ਸੀ

ਪਰ ਇਹ ਹਾਲੇ ਵੀ ਅਹਿਸਾਸ ਹੀ ਹੈ
ਜਿਸ ਨੂੰ ਸਿੱਧ ਤੂੰ ਹੀ ਕੀਤਾ ਸੀ
ਤੇ ਦੁਬਾਰਾ ਵੀ ਸਿੱਧ ਤੂੰ ਹੀ ਕਰ ਸਕਦਾ ਹੈ

ਉਸ ਦਿਨ ਤੋਂ ਬਾਅਦ ਤੇਰੇ ਕਹੇ ਬੋਲ
ਮੈਨੂੰ ਹਰ ਵੇਲੇ ਸੁਣਦੇ ਰਹੇ ਨੇ
ਉਸ ਪ੍ਰਕਾਸ਼ ਨੂੰ ਮੈਂ ਹਰ ਵੇਲੇ ਜਿਉਂਦਾ ਰਿਹਾ ਹਾਂ

ਇਹ ਸਫਰ ਤੇਰੇ ਨਾਲ ਹੋ ਕਰਨਾ
ਧਰਮ ਵਿੱਚ ਆਉਣਾ
ਤੇ ਧਰਮ ਵਿਚੋਂ ਚੱਲਿਆਂ ਜਾਣਾ
ਦੁਨੀਆਂ ਨੂੰ ਧਰਮਾਂ ਤੋਂ ਬਾਹਰ ਹੋ
ਇੱਕ ਰੂਪ ਮੰਨਣਾ
ਤੇਰੇ ਕਹੇ ਅਨੁਸਾਰ ਹੀ ਹੈ
ਕਈ ਪਰਤਾਂ ਗਿਆਨ ਦੀਆਂ ਖੋਲ੍ਹ ਲੈਣੀਆਂ
ਤੇਰਾ ਹੀ ਤਾਂ ਕੰਮ ਸੀ

ਮੇਰੇ ਸਵਾਲ
ਨਵੀਂ ਨੀਤੀ ਦੀ ਲਿਖਤ
ਕਦੋਂ ਬਣਦੇ ਗਏ
ਮੈਂ ਨਹੀਂ ਸਮਝ ਸਕਿਆ

ਇੱਛਾ ਸਮਝ
ਪੰਚਮ
ਮਿਟੀ ਦਾ ਭਾਂਡਾ
ਜੀਵਨ ਗਿਆਨ
ਮੌਤ ਗਿਆਨ
ਸ੍ਰਿਸ਼ਟੀ ਗਿਆਨ
ਮੁਕਤੀ ਗਿਆਨ
ਇਸ਼ਕ ਹਕੀਕੀ ਦਾ ਮਿਲਾਪ
ਪੂਰਨ ਸੱਚ
ਵਾਹ ਧੁਨ
ਅਨਹਦ ਨਾਦ
ਅਧਿਆਤਮਵਾਦ
ਸਾਧਿਕ
ਅਵਤਾਰੀ ਰੂਪ
ਅਧਿਆਤਮ ਤੇ ਵਿਗਿਆਨ
ਪੂਰਨ ਮਿਲਾਪ ਦੀ ਨਵੀਂ ਰੂਪ ਰੇਖਾ
ਯੁੱਗ ਪਲਟਾਓ
ਨਵੀਂ ਸਮਾਜਿਕ ਸਿਰਜਣਾ
ਜੀਵਨ ਚੱਕਰ
ਬਿੰਦੂ ਦਾ ਨਵਾਂ ਵਿਸਥਾਰ
ਇਹ ਸਾਰੇ ਜਵਾਬ ਕਦੋਂ ਤੇ ਕਿਵੇਂ ਲਿਖੇ ਗਏ
ਇਹ ਤੇਰਾ ਤੇ ਮੇਰਾ ਮਿਲਾਪ ਰੂਪ ਹੈ

ਸਫਰ ਦਾ ਰਸਤਾ
ਸਫਰ ਦੇ ਪੜਾਓ
ਸਫਰ ਦਾ ਅੰਤ
ਕਲਮ ਤੂੰ
ਤੇ ਹੱਥ ਮੈਂ
ਬਣ ਲਿਖਦਾ ਰਿਹਾ ਹਾਂ

ਮੇਰੀ ਲੋੜ
ਗਿਆਨ ਪੂਰਤੀ,
ਜੀਵਨ ਜਾਂਚ ਨਾਲ
ਪੂਰੀ ਹੋ ਗਈ ਹੈ,ਭਾਵੇਂ
ਪਰ ਨਵੀਂ ਸਮਾਜਿਕ ਸਿਰਜਣਾ
ਦਾ ਮੇਰੇ ਨਾਮ ਹੋਣਾ
ਤੇਰਾ ਮੈਨੂੰ ਉਪਹਾਰ ਹੀ ਤਾਂ ਹੈ

ਇਹ ਮੇਰਾ ਕਲਮਬੱਧ ਕੀਤਾ ਕਰਮ
ਤੇਰੀ ਦੇਣ ਮੇਰੇ ਲਈ ਹੈ
ਜਾਂ
ਨਵੇਂ ਸਮਾਜ ਲਈ ਹੈ
ਇਹ ਫੈਸਲਾ ਤਾਂ ਹੋ ਚੁੱਕਾ ਹੈ

Post Author: admin