166

ਤੇਰੇ ਨਾਮ

ਮੈਂ ਲਿਖਾਂਗਾ ਤੇਰਾ ਨਾਮ
ਸ਼ਬਦਾਂ ਪੂਰਿਆਂ ਦੇ ਨਾਲ
ਅਰਥਾਂ ਪੂਰਿਆਂ ਦੇ ਨਾਲ
ਹਰ ਵਾਰ ਦੀ ਤਰ੍ਹਾਂ
ਹਮੇਸ਼ਾ ਲਈ

ਇਹ ਜੀਵਨ ਜਿਉਂਣ ਦੀ ਇੱਛਾ
ਖਤਮ ਹੋਣ ਤੋਂ ਬਾਅਦ
ਤੈਨੂੰ ਦੇਖਣ
ਤੈਨੂੰ ਪਾਉਣ ਲਈ
ਤੁਰਿਆ ਰਿਹਾ ਹਾਂ

ਵਾਅਦਾ ਜੀਵਨ ਭਰ ਦਾ
ਤੇਰੇ ਯਕੀਨ ਦੇ ਨਾਲ
ਮੈਂ ਲਿਖਾਂਗਾ
ਹਾਂ ਲਿਖਾਂਗਾ ਤੇਰਾ ਨਾਮ
ਉੱਠਦੇ – ਬਹਿੰਦੇ
ਸੌਂਦੇ – ਜਾਗਦੇ
ਹਰਦਮ ਤੇਰਾ ਨਾਮ
ਤੇਰੇ ਨਾਮ
ਲਿਖਦਾ ਰਹਾਂਗਾ ਉਮਰ ਭਰ

Post Author: admin