169

ਤੜਫਦਾ ਰੱਬ

ਮੈਂ ਰੱਬ ਬਣਾਇਆ
ਤੁਰਦਾ ਫਿਰਦਾ ਚਲਦਾ ਰੱਬ

ਲੋਕਾਂ ਰੱਬ ਬਣਾਇਆ
ਗੁਣਾ ਵਾਲਾ ਰੱਬ
ਲੋੜਾਂ ਪੂਰੀਆਂ ਵਾਲਾ ਰੱਬ
ਇੱਛਾ ਪੂਰਤੀ ਦਾ ਰੱਬ
ਗਿਆਨ ਵਾਲਾ ਰੱਬ
ਕਿਸੇ ਬਣਾਇਆ ਪੱਥਰ ਦਾ ਰੱਬ

ਮੈਂ ਵੀ ਬਣਾਇਆ
ਤੁਰਦਾ ਫਿਰਦਾ ਤੜਫਦਾ ਰੱਬ

ਮੈਂ ਸੋਚਿਆ
ਇਹ ਹਾਲੇ ਤੱਕ ਮਿੱਟੀ ਨਹੀਂ ਮਾਣ ਸਕਿਆ
ਅਹਿਸਾਸਾਂ ਵਿੱਚ ਤੜਫਦੇ ਫਿਰਦੇ ਤੇ ਤਰਸ ਖਾਵਾਂ
ਇਸ ਨੂੰ ਵੀ ਮਿੱਟੀ ਲਵਾਂ
ਇਸ ਨੂੰ ਵੀ ਅੰਗ ਪੈਰ ਲਾਵਾਂ
ਤੁਰਦਾ ਫਿਰਦਾ ਹੁਣ ਬਣਾਵਾਂ

ਮੇਰਾ ਦਿਲ ਕੀਤਾ
ਇਸ ਵਿੱਚ ਜਾਨ ਪਾਵਾਂ
ਤੜਫਣ ਵਾਲੇ ਵੀ ਅੰਗ ਲਾਵਾਂ
ਮਰਦ ਬਣਾਵਾਂ
ਔਰਤ ਬਣਾਵਾਂ
ਦੋਹਾਂ ਦੀ ਕਿਵੇਂ ਤੜਫ ਦਿਖਾਵਾਂ

ਜੇ ਅਧੂਰਾ ਛੱਡ ਦਿੱਤਾ ਮੈਂ ਇਸ ਨੂੰ
ਇਹ ਤਾਂ ਮੇਰੇ ਵਾਂਗੂੰ ਮੈਨੂੰ ਮਿਹਣੇ ਮਾਰੂ

ਸੋਚਦਾ ਹਾਂ ਇਸ ਨੂੰ ਆਪਣੀ ਔਰਤ ਬਣਾਵਾਂ
ਮੈਂ ਇਸ ਦਾ ਮਰਦ ਬਣ ਜਾਣਾਂ
ਹਰ ਲੋੜ,ਸ਼ੌਕ ਤੇ ਇੱਛਾ ਲਈ
ਇਸ ਨੂੰ ਤੜਫਾਵਾਂ

ਸੋਚਦਾ ਹਾਂ ਮੈਂ ਇੱਕ ਰੱਬ ਬਣਾਵਾਂ
ਤੜਫਾਉਂਦੇ ਰਹੇ ਨੂੰ ਮੈਂ ਤੜਫਾਵਾਂ
ਸਰੀਰ ਦਿਆਂ ਲੋੜਾਂ
ਸੋਚਾਂ ਦੇ ਫੁਰਨੇ
ਇਸ ਦੀਆਂ ਆਸਾਂ ਵਿੱਚੋਂ ਲੰਘਾਵਾਂ

Post Author: admin