160

ਦੋ ਤੋਂ ਇੱਕ

ਇੱਕ ਰਾਤ ਮੁਸਾਫਰ ਏ
ਦੂਜਾ ਦੂਰ ਕਿਨਾਰਾ ਏ
ਅਸੀਂ ਤੁਰਨਾ ਕੰਡਿਆਂ ਤੇ
ਬੱਸ ਤੇਰਾ ਸਹਾਰਾ ਏ

ਮੰਜਿਲ ਦੂਰ ਬੜੀ ਮੈਥੋਂ
ਮੇਰਾ ਪੁੱਛਦੀ ਇਰਾਦਾ ਏ
ਅਸੀਂ ਤੁਰਨਾ ਕੰਡਿਆਂ ਤੇ
ਬੱਸ ਤੇਰਾ ਸਹਾਰਾ ਏ

ਕਦ ਮੁੱਕੂ ਉਡੀਕ ਮੇਰੀ
ਸਮਾਂ ਲੰਘਦਾ ਜਾਂਦਾ ਏ
ਅਸੀਂ ਤੁਰਨਾ ਕੰਡਿਆਂ ਤੇ
ਬੱਸ ਤੇਰਾ ਸਹਾਰਾ ਏ

ਮੈਂ ਦੇਖੇ ਕਈ ਸ਼ਾਇਰ
ਤੈਨੂੰ ਮਿਣਦੇ ਕਲਮਾਂ ਤੇ
ਤੂੰ ਬਣ ਮੇਰੀ ਮੰਜਿਲ
ਇਹ ਗੀਤ ਪਿਆਰਾ ਏ

ਅਸੀਂ ਤੁਰਨਾ ਕੰਡਿਆਂ ਤੇ
ਬੱਸ ਤੇਰਾ ਸਹਾਰਾ ਏ
ਅਧੂਰੇ ਦਾ ਖੁਵਾਬ ਨਹੀਂ
ਤੈਨੂੰ ਪਾਉਣਾ ਸਾਰਾ ਏ

ਆ ਦੋ ਤੋਂ ਇੱਕ ਹੋ ਜਾਈਏ
ਇਹ ਮਿਲਣ ਨਿਆਰਾ ਏ
ਅਸੀਂ ਤੁਰਨਾ ਕੰਡਿਆਂ ਤੇ
ਬੱਸ ਤੇਰਾ ਸਹਾਰਾ ਏ

ਇੱਕ ਰਾਤ ਮੁਸਾਫਰ ਏ
ਦੂਜਾ ਦੂਰ ਕਿਨਾਰਾ ਏ

Post Author: admin