56

ਧਰਮ ਵਿੱਚੋਂ ਬਾਹਰ ਕੱਢਣਾ

ਤੈਨੂੰ ਇੱਕ ਨੂੰ ਇੱਕ ਕਰਨ ਲਈ
ਕਿੰਨੇ ਯਤਨ ਕਰਨੇ ਪੈਣੇ ਨੇ
ਤੂੰ ਜਾਣਦੇ ਹੋਏ ਵੀ ਨਹੀਂ ਜਾਣਦਾ
ਮੇਰੇ ਰਾਹਾਂ ਨੂੰ

ਤੇਰੀ ਵੰਡ ਨੀਤੀ ਨਿਰਧਾਰਿਤਾ
ਤੇਰੀ ਪੁਰਾਣੀ ਸਿਰਜਣਾ ਦਾ ਨਤੀਜਾ ਹੈ
ਤੇਰੇ ਦਿੱਤੇ ਹੋਏ ਹੀ ਪੁਰਾਣੇ ਰੂਪ ਨੇ

ਤੂੰ ਇੱਕ ਅਖਵਾਉਂਦਾ ਤਾਂ ਹੈ
ਪਰ ਤੇਰੀ ਵੰਡ ਨੀਤੀ ਹੀ
ਤੇਰਾ ਨਿਰਣਾ ਨਹੀਂ ਕਰਦੀ

ਆਪਣਾ ਫੈਸਲਾ ਕਰਨ ਲਈ ਤੂੰ
ਅਵਤਾਰੀ, ਬੁੱਧੀਮਾਨ,
ਇਨਸਾਨੀਅਤ ਨਾਲ ਭਰੇ ਹੋਏ ਲੋਕ
ਕਈ ਵਾਰੀ ਭੇਜੇ ਇਸ ਦੁਨੀਆਂ ਤੇ
ਪਰ ਤੈਨੂੰ ਇੱਕ ਕਰਦੇ ਕਰਦੇ
ਤੇਰੀ ਵੰਡ ਨੂੰ ਜਨਮ ਦੇ ਗਏ

ਬੁੱਧੀ ਉੱਤੇ ਬੁੱਧ ਦਾ ਜੋਰ
ਭਾਵੇਂ ਜਿੰਨਾ ਮਰਜੀ ਹੋ ਜਾਵੇ
ਪਰ ਪੂਰਨ ਕੰਟਰੋਲ ਤਾਂ
ਤੇਰੇ ਕੋਲੇ ਹੀ ਰਹਿੰਦਾ ਹੈ
ਇਸ ਦੁਨਿਆਵੀ ਖੇਡ ਦਾ

ਹਰ ਵਾਰ ਦੇ ਫੈਸਲਿਆਂ ਨਾਲ
ਨਵੀਂ ਨੀਤੀ ਸੋਚਦਾ ਏ
ਲਾਗੂ ਵੀ ਕਰਦਾ ਏ
ਆਪਣੇ ਇੱਕ ਹੋਣ ਲਈ
ਪਰ ਹਾਲੇ ਵੀ, ਪੂਰਨ ਨੀਤੀ
ਸਮਰੱਥ ਨਹੀਂ ਹੋਈ
ਤੈਨੂੰ ਇੱਕ ਕਰਨ ਲਈ

ਮੇਰੇ ਹਿੱਸੇ ਦੀ ਨੀਤੀ ਦਾ ਫੈਸਲਾ
ਤੂੰ ਆਪ ਮੇਰੇ ਲਈ ਕਰ,
ਕਾਰਜ ਤੇ ਵਿਧੀ ਨਿਰਧਾਰਿਤ
ਤੂੰ ਆਪ ਹੀ ਕੀਤੀ ਹੈ

ਪਰ ਮੇਰਾ ਇੱਕ ਨੂੰ ਇੱਕ ਕਰਨਾ
ਧਰਮ ਵਿੱਚ ਜਾ ਲੋਕਾਂ ਨੂੰ
ਧਰਮ ਵਿੱਚੋਂ ਬਾਹਰ ਕੱਢਣਾ
ਇਹ ਬਹੁਤ ਔਖਾ ਕਾਰਜ ਹੈ

ਮੇਰੀ ਇੱਛਾ ਦਾ ਸਾਥ
ਤੇ ਤੇਰੀ ਹੋਂਦ
ਪੂਰਨ ਕਰਨਗੇ
ਇੱਕ ਨੂੰ ਇੱਕ ਦੇ ਸੱਚ ਤੱਕ

Post Author: admin