88

ਨਵੀਂ ਸਮਾਜਿਕ ਕ੍ਰਾਂਤੀ

ਅਲੱਗ ਅਲੱਗ ਪੈਮਾਨੇ ਨੇ, ਜਿੰਦਗੀ ਦੇ
ਕਿਸ ਵਿੱਚ ਮਾਪਾਂ ਇਸ ਨੂੰ
ਬਣੇ ਤੇ ਬਣਾਏ ਹੋਏ ਪੈਮਾਨੇ ਵੀ ਪੂਰੇ ਨਹੀਂ
ਇਸ ਜਿੰਦਗੀ ਲਈ

ਕੁਝ ਟੁੱਟ ਜਾਂਦੇ ਨੇ
ਜਦੋਂ ਸਰੀਰ ਜਕੜਿਆ ਜਾਂਦਾ ਹੈ
ਸਰੀਰ ਹੋਰ ਫੈਲਣਾ ਚਾਹੁੰਦਾ ਹੈ
ਸੋਚਾਂ ਨੂੰ ਸਮਾਜ ਤੋਂ ਬਾਹਰ ਕੱਢ
ਸਮਾਜਿਕ ਦਾਇਰਾ ਵਧਾਉਣ ਲਈ

ਸਮੇਂ ਦੀ ਸਮਾਜਿਕ ਬਣਤਰ ਦਾ
ਦਾਇਰਾ ਹਰ ਵਾਰ ਵਧਿਆ
ਜਦੋਂ ਲੋਕ ਬੰਧਨਾਂ ਵਿੱਚ ਜਕੜੇ ਜਾਣ ਲੱਗੇ
ਸੱਚ ਪਹਿਲਾਂ ਵੀ ਸੱਚ ਸੀ
ਹੁਣ ਵੀ ਸੱਚ ਹੈ
ਰਹੇਗਾ ਵੀ ਸੱਚ

ਸਮਾਜਿਕ ਬਣਤਰ ਨਵਾਂ ਰੂਪ
ਧਾਰਨ ਕਰ ਰਹੀ ਹੈ
ਕੁਝ ਮੰਨ ਚੁੱਕੇ ਹਨ
ਕੁਝ ਫਸੇ ਹੋਏ ਹਨ
ਕੁਝ ਨਵੀਂ ਬਣਤਰ ਦੇ
ਨਤੀਜੇ ਦੇਖ ਰਹੇ ਹਨ
ਕੁਝ ਲਿਖੇ ਜਾਣ ਦੀ ਉਡੀਕ ਵਿੱਚ ਹਨ

ਲਿਖਿਆ ਮੰਨਣਾ ਵੀ ਲੋੜ ਹੈ
ਧਾਰਨ ਕਰਨਾ ਵੀ ਲੋੜ ਹੈ
ਪਰਖ ਦੇਖਣਾ ਵੀ ਲੋੜ ਹੈ

ਚੋਰੀ ਦੀ ਲੋੜ,
ਚੋਰ ਦੀ ਜਰੂਰਤ ਹੈ
ਜਾਂ ਸ਼ੌਕ
ਇਹੀ ਫੈਸਲਾ ਕਰਦਾ ਹੈ
ਕਿ ਕੀ ਠੀਕ ਹੈ

ਜੋ ਪਰਦੇ ਵਿੱਚ ਹੋ ਰਿਹਾ ਹੈ
ਉਸ ਵਿਚੋਂ ਜੋ ਪੂਰਨ ਸੱਚ ਹੈ
ਸਮਾਜਿਕ ਬੰਧਨ ਵਿੱਚ ਕੈਦ ਹੈ
ਲੋਕ ਤੋੜਨਾ ਚਾਹੁੰਦੇ ਨੇ ਇਹਨਾਂ ਬੰਧਨਾਂ ਨੂੰ
ਦਾਇਰਾ ਵਧਾਉਣਾ ਚਾਹੁੰਦੇ ਨੇ ਆਪਣੀ ਸੋਚ ਦਾ
ਦਬੇ ਹੋਏ ਅਤੇ ਤਾਕਤਵਰ
ਆਪਣੇ ਫੈਸਲੇ ਲੈ ਰਹੇ ਨੇ
ਆਪਣੀ ਲੋੜ ਤੇ ਯੋਗਤਾ ਅਨੁਸਾਰ

ਨਵੀਂ ਕ੍ਰਾਂਤੀ ਲਿਖੀ ਜਾ ਸਕਦੀ ਹੈ
ਕ੍ਰਾਂਤੀ ਵੀ ਲਿਆ ਸਕਦੀ ਹੈ
ਨਵੇਂ ਸਮਾਜਿਕ ਬੰਧਨ ਬਣਾ ਸਕਦੀ ਹੈ
ਸਮੇਂ ਦੀ ਲੋੜ ਦੇ ਅਧਾਰ ਤੇ

ਕਿਉਂਕਿ
ਵਿਵਸਥਾ ਚਲਾਉਣ ਲਈ
ਸਮਾਜ ਨੂੰ ਸਮਾਜ ਰੱਖਣ ਲਈ
ਫਿਕਰਮੰਦ ਲੋਕ ਵੀ ਹਨ
ਭੂਮਿਕਾਵਾਂ ਨਿਭਾਉਣ ਲਈ

“ਸੱਚ”
ਸੱਚ ਹੋ ਕੇ ਵੀ
ਸੱਚ ਨਹੀਂ ਰਹਿੰਦਾ
ਝੂਠ ਬਣ ਜਾਂਦਾ ਹੈ
ਜਦੋਂ ਸੱਚ ਜਰੂਰਤ ਹੋ ਜਾਂਦਾ ਹੈ

ਨਵੀਂ ਧਾਰਨਾ ਨੂੰ ਮੰਨਣ ਵਾਲੇ
ਲੜ ਰਹੇ ਨੇ ਪੁਰਾਣੀ ਵਿਚਾਰਧਾਰਾ ਨਾਲ
ਆਪਣੇ ਆਪ ਨਾਲ

ਉਹ ਵੀ ਕਾਰਨ ਬਣ ਸਕਦੇ ਨੇ
ਨਵੀਂ ਸਿਰਜਣਾ ਲਈ
ਨਵੀਂ ਵਿਚਾਰਧਾਰਾ ਲਈ

Post Author: admin