79

ਨਵੇਂ ਯੁੱਗ ਦੀ ਸ਼ੁਰੂਆਤ ਮੁਬਾਰਕ ਹੋਵੇ

ਰੱਬ ਕੀ ਹੈ?
ਉਹ ਕੀ ਹੈ?
ਇਹ ਕੋਈ ਨਹੀਂ ਜਾਣਦਾ
ਦੁਨੀਆਂ ਵਿੱਚ ਜੋ ਹੈ
ਜੋ ਸਭ ਜਾਣਦੇ ਨੇ
ਉਹ ਹੈ, ਆਪਣੀ ਸੋਚ ਦੂਰੀ
ਕਿੰਨੀ ਦੂਰੀ, ਕੌਣ ਦੇਖ ਚੁੱਕਾ ਹੈ
ਕਿਸ ਨੂੰ, ਉਸ ਕਾਬਲ ਬਣਾਇਆ
ਲੰਬੀ ਦੂਰੀ ਨੂੰ ਦੇਖਣ ਲਈ
ਇਹ ਉਸ ਦੀ ਆਪਣੀ ਬਣਤਰ ਹੈ
ਉਸ ਦੀ ਆਪਣੀ ਖੇਡ ਦਾ ਹਿੱਸਾ ਹੈ

ਕੁਝ ਲੋਕ ਰੱਬ ਨੂੰ ਮੰਨਦੇ ਹਨ
ਕੁਝ ਨਹੀਂ ਮੰਨਦੇ
ਕੁਝ ਦੇਸ਼ਾਂ ਵਿੱਚ ਰੱਬ ਪ੍ਰਤੀ ਕੋਈ ਵਿਚਾਰਧਾਰਾ ਹੈ
ਕੁਝ ਦੇਸ਼ਾਂ ਵਿੱਚ ਕੋਈ

ਅਵਤਾਰੀ ਅਕਸਰ ਹੁੰਦੇ ਹਨ
ਹਰ ਥਾਂ, ਹਰ ਦੇਸ਼ ਵਿੱਚ
ਜੋ ਸਮਝਦੇ ਨੇ, ਪੂਰਨ ਸੱਚ ਨੂੰ
ਉਹ ਦਿੰਦੇ ਨੇ ਲੋਕਾਂ ਨੂੰ, ਜਿਉਂਣ ਦਾ ਤਰੀਕਾ
ਦੁਨਿਆਵੀ ਖੁਸ਼ੀਆਂ
ਮਾਨਸਿਕ ਖੁਸ਼ੀਆਂ
ਹੋਰ ਬਹੁਤ ਕੁਝ
ਜੋ ਜੀਵਨ ਨੂੰ ਸੁਖਾਵਾਂ ਕਰਦਾ ਹੈ
ਤੇ ਬਹੁਤ ਪ੍ਰਚਲਿਤ ਹੁੰਦੀਆਂ ਹਨ
ਕਿਤੇ ਉਹਨਾਂ ਨੂੰ ਰੱਬ ਕਰ ਕੇ ਮੰਨਿਆ ਜਾਣ ਲਗਦਾ ਹੈ
ਕਿਤੇ ਉਹਨਾਂ ਨੂੰ ਸੂਝਵਾਨ ਸਮਝ ਕੇ
ਅਤੇ ਕਿਤੇ ਅਵਤਾਰੀ ਸਮਝ ਕੇ

ਇਹ ਉਹ ਸਭ ਕੁਝ ਦੱਸਦੇ ਨੇ
ਜੋ ਉਹਨਾਂ ਦੇ ਆਸ ਪਾਸ ਘਟਦਾ ਹੈ
ਉਹਨਾਂ ਨੂੰ ਸਮਝ ਆਉਂਦਾ ਹੈ
ਉਹਨਾਂ ਦੇ ਨਤੀਜੇ ਸਹੀ ਸਾਬਤ ਹੁੰਦੇ ਹਨ

ਕੁਝ ਨਚੋੜ ਕੱਢਣ ਤੋਂ ਬਾਅਦ
ਉਸ ਸੋਚ ਨਾਲ ਜੁੜੇ ਲੋਕਾਂ ਦੇ ਨਤੀਜੇ
ਉਸੇ ਸੋਚ ਨਾਲ ਜੁੜੇ ਹੋਣ ਕਰਕੇ
ਬਿਲਕੁਲ ਸਹੀ ਨਿਕਲਦੇ ਹਨ
ਪਰ ਇਹ ਪੂਰਨਤਾ ਨਹੀਂ ਹੋ ਸਕਦੀ
ਸੰਸਾਰ ਦੀ

ਛੋਟੇ ਵੱਡੇ ਰੱਬ(ਅਵਤਾਰੀ) ਹਰ ਥਾਂ ਬੈਠੇ ਨੇ
ਆਪਣੀਆਂ ਆਪਣੀਆਂ ਭੂਮਿਕਾਵਾਂ ਦੇ ਨਾਲ
ਗਿਆਨ ਦੀਆਂ ਗੱਲਾਂ,ਵਿਚਾਰਾਂ,ਉਹਨਾਂ ਦੀ ਕਲਮਬੱਧਤਾ
ਲੋਕਾਂ ਤੱਕ ਉਹਨਾਂ ਵਿਚਾਰਾਂ ਦਾ ਪਹੁੰਚਣ ਦਾ ਤਰੀਕਾ
ਉਹਨਾਂ ਸਮਝ ਲਿਆ ਸੀ
ਤੇ ਉਹਨਾਂ ਪ੍ਰਬੰਧ ਵੀ ਪੂਰਨ ਕੀਤਾ
ਇਹਨਾਂ ਵਿਚਾਰਾਂ ਦੇ ਫੈਲਾਓ ਲਈ
ਬਹੁਤ ਉੱਚ ਸੋਚ ਦੇ ਮਾਲਕ (ਅਵਤਾਰੀ)
ਪ੍ਰਚਲਿਤ ਹੋਏ ਦੁਨੀਆਂ ਦੇ ਇੱਕ ਕੋਨੇ ਵਿੱਚ
ਜਾਂ ਦੁਨੀਆਂ ਕੁਝ ਕੋਨਿਆਂ ਵਿੱਚ
ਜਾਂ ਫਿਰ ਕੁਝ ਆਪਣੇ ਵਿਚਾਰ ਨਾਲ ਸਾਰੀ ਦੁਨੀਆਂ ਵਿੱਚ

ਰੱਬ ਹਾਲੇ ਵੀ ਇਸ ਸਭ ਤੋਂ ਬਾਹਰਾ ਹੈ
ਉਸ ਦੀ ਹੋਂਦ ਦੇ ਸਵਾਲ ਹਾਲੇ ਵੀ ਬਹੁਤ ਨੇ
ਜੋ ਮੰਨਣ ਦੇ ਰੂਪ ਵਿੱਚ ਉਦੋਂ ਆਉਂਦੇ ਨੇ
ਜਦੋਂ ਉਹ ਆਪਣੀ ਹੋਂਦ ਦਿਖਾਉਂਦਾ ਹੈ
ਲੋਕਾਂ ਨੂੰ,ਪਰਕਿਰਤੀ ਨੂੰ,
ਫੇਰ ਬਦਲ ਕਰਦਾ ਹੈ
ਕੁਦਰਤ ਦੀ ਹੋਂਦ ਨੂੰ ਕਾਇਮ ਰੱਖਣ ਲਈ

ਆਮ ਇਨਸਾਨ ਇਸ ਤੇ ਸਵਾਲ ਕਰਦੇ ਹਨ
ਸੋਝੀ ਵਾਲੇ ਇਸ ਲਈ ਤਰਕ ਕਰਦੇ ਹਨ
ਗਿਆਨਵਾਨ ਲੋਕ ਇਸ ਤੇ ਕਾਰਨ ਜਾਂ
ਇਸ ਤੇ ਆਪਣੇ ਵਿਚਾਰ ਦਿੰਦੇ ਹਨ

ਇੱਕ ਸਵਾਲ ਹਾਲੇ ਵੀ ਬਣਦਾ ਹੈ ਇੱਥੇ
“ਰੱਬ ਕੌਣ ਹੈ”
ਅਵਤਾਰੀਆਂ ਚੋ ਦਿਸਦਾ ਹੈ
ਪਰ ਸਿਰਫ ਵਿਚਾਰਾਂ ਦੀ ਰਾਹ ਤੇ
ਵਿਚਾਰਧਾਰਾ ਦੇ ਰੂਪ ਵਿੱਚ
ਜੀਵਨ ਲੋੜਾਂ ਪੂਰੀਆਂ ਕਰਨ ਲਈ
ਦੁਨਿਆਵੀ ਖੁਸ਼ੀਆਂ ਲੱਭਣ ਲਈ
ਆਤਮਕ ਅਨੰਦ ਤੇ ਪਹੁੰਚਣ ਲਈ
ਜੀਵਨ ਗਿਆਨ ਦੀ ਸਮਝ ਲਈ
ਮੌਤ ਕਾਬੂ ਤੇ ਪਕੜ ਲਈ
ਮੁਕਤੀ ਦੀ ਦੋੜ ਪੂਰੀ ਕਰਨ ਲਈ

ਇਹ ਸਮਝ ਦਾ ਵਿਸ਼ਾ ਹੈ
ਇਸ ਸਭ ਦੀ ਪੂਰਤੀ ਲਈ
ਇੱਕ ਸ਼ਕਤੀ ਕੰਮ ਕਰਦੀ ਹੈ
ਜੋ ਕਿਸੇ ਕਿਸੇ ਨੂੰ
ਇਸ ਗਿਆਨ ਤੱਕ ਲੈ ਜਾਂਦੀ ਹੈ
ਦਰਜਿਆਂ ਦੀ ਗੱਲ ਭਾਵੇਂ ਦੁਨਿਆਵੀ ਹੈ
ਪਰ ਭਗਵਾਨ ਦੀ ਪੂਰਨ ਪ੍ਰਾਪਤੀ ਲਈ ਵੀ
ਕੁਝ ਦਰਜੇ ਹਨ
ਜੋ ਸੋਚ,ਸਮਝ ਤੇ
ਉਸ ਦੀ ਚਿੰਤਨ ਕਿਰਿਆ ਨਾਲ ਪੂਰਨ ਹੁੰਦੇ ਹਨ

ਨਾਸਤਿਕ ਤੇ ਆਸਤਿਕ ਦੇ
ਆਪਸੀ ਵਿਵਾਦਾਂ ਦਾ ਇਹੀ ਮੂਲ ਕਾਰਨ ਹੈ
ਕੇ ਆਸਤਿਕ ਬਾਰ ਬਾਰ ਇਸ ਨੂੰ ਮਹਿਸੂਸ ਕਰਦੇ ਹਨ
ਤੇ ਨਾਸਤਿਕ ਥੋੜ੍ਹਾ ਬਹੁਤ ਮਹਿਸੂਸ ਕਰਨ ਤੋਂ ਬਾਅਦ
ਵੀ ਉਸ ਨੂੰ ਮੰਨ ਨਹੀਂ ਪਾਉਂਦੇ

ਭਗਵਾਨ ਦੁਆਰਾ ਚਲਾਈ ਜਾ ਰਹੀ ਇਸ ਖੇਡ
ਵਿੱਚ ਬਹੁਤ ਸਾਰੇ ਨਿਯਮ ਨੇ ਜੋ ਗਿਆਨਵਾਨ ਇਨਸਾਨ
ਆਪਣੇ ਦੇਸ਼ ਦੀ ਸਮਾਜਿਕ ਵਿਵਸਥਾ
ਆਪਣੇ ਆਲੇ-ਦੁਆਲੇ
ਦੇ ਢਾਂਚੇ ਵਿਚੋਂ ਸਮਝ ਜਾਂਦਾ ਹੈ
ਤੇ ਲੋਕਾਂ ਨੂੰ ਆਪਣੇ ਪ੍ਰਭਾਵ ਨਾਲ ਰਾਜ ਵੀ ਕਰਦਾ ਹੈ

ਹੁਣ ਕੋਈ ਵੀ ਅਵਤਾਰੀ ਰੱਬ ਨਹੀਂ ਬਣਦਾ
ਸੋਚ ਦੀ ਸੋਝੀ ਮਾਨਸਿਕਤਾ ਦੀ ਵਿਸ਼ਾਲਤਾ
ਸੂਝਵਾਨ ਲੋਕਾਂ ਦਾ ਦਾਇਰਾ ਸੈੱਟ ਕਰਦੀ ਹੈ
ਜਿਹਨਾਂ ਦੇ ਵਿਚਾਰ ਪ੍ਰਾਂਤ ਤੇ ਪੂਰੀ ਤਰ੍ਹਾਂ ਢੁੱਕਦੇ ਹਨ
ਉਹ ਪ੍ਰਾਂਤ ਦੀ ਰੱਬ ਅੱਗੇ ਅਧਿਆਤਮਕ ਅਗਵਾਈ ਕਰਦੇ ਹਨ
ਜਿਸ ਦੀ ਵਿਚਾਰਧਾਰਾ ਇੱਕ ਦੇਸ਼ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ
ਉਹ ਦੇਸ਼ ਦੇ ਲੋਕਾਂ ਦੇ ਭਗਵਾਨ ਬਣ ਜਾਂਦੇ ਹਨ
ਇਸੇ ਤਰ੍ਹਾਂ ਕਿਸੇ ਅਵਤਾਰੀ ਪੁਰਸ਼ ਦੀ ਵਿਚਾਰਧਾਰਾ
ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕਰਦੀ ਹੈ
ਉਹ ਦੁਨੀਆਂ ਵਿੱਚ ਰੱਬ ਦਾ ਦਰਜਾ ਲੈਂਦੇ ਹਨ

ਰੱਬ ਵੀ ਇਹਨਾਂ ਦੀ ਹੋਂਦ ਨੂੰ ਰੱਬ ਮੰਨਵਾ ਕੇ ਰਾਜੀ ਹੈ
ਲੋਕਾਂ ਦੀਆਂ ਛੋਟੀ ਸੋਚ ਦੀਆਂ ਛੋਟੀਆਂ ਲੋੜਾਂ
ਇਹਨਾਂ ਵਿਚਾਰਧਾਰਾਵਾਂ ਨਾਲ ਪੂਰਨ ਹੋ ਜਾਂਦੀਆਂ ਹਨ
ਉਸ ਦੀ ਵੰਡ ਦੇ ਅਧਾਰ ਤੇ
ਉਸ ਨੇ ਹਰ ਪ੍ਰਾਂਤ ,ਦੇਸ਼ ਨੂੰ ਆਪਣੇ ਆਪਣੇ
ਅਵਤਾਰੀ ਪੁਰਸ਼ ਦਿੱਤੇ ਹੋਏ ਨੇ
ਨਾਲ ਹੀ ਦਿੱਤੀਆਂ ਹੋਈਆਂ ਨੇ
ਉਹਨਾਂ ਦੇ ਰੂਪ ਦੀਆਂ,
ਉਹਨਾਂ ਦੇ ਰੰਗ ਦੀਆਂ,
ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ,
ਸਮਾਜਿਕ ਵਿਵਸਥਾਵਾਂ ਤਿਆਰ ਕਰਨ ਵਾਲੀਆਂ
ਵਿਚਾਰਧਾਰਾਵਾਂ
ਜਿਸ ਅਧਾਰ ਤੇ ਚੱਲ ਰਿਹਾ ਹੈ ਇਹ ਸੰਸਾਰ

ਹੁਣ ਸਾਇੰਸ ਦੀ ਤਰੱਕੀ ਤੋਂ ਬਾਅਦ
ਲੋਕਾਂ ਦੀ ਮਾਨਸਿਕਤਾ ਦੀ ਤਰੱਕੀ ਤੋਂ ਬਾਅਦ
ਨਵੇਂ ਵਿਗਿਆਨਕ ਉਪਕਰਨਾਂ ਦੀ ਤਰੱਕੀ ਤੋਂ ਬਾਅਦ
ਦੇਸਾਂ ਦੇ ਆਪਸੀ ਤਾਲਮੇਲ ਤੋਂ ਬਾਅਦ
ਪਹਿਰਾਵਿਆਂ ਦੀ ਸਾਂਝ ਨਾਲ
ਰੀਤੀ-ਰਿਵਾਜ ਦੀ ਸਾਂਝ ਨਾਲ
ਖਾਣੇ ਦੀਆਂ ਵਸਤੂਆਂ ਦੀ ਸਾਂਝ ਤੋਂ ਬਾਅਦ
ਇੱਕ ਸਥਾਨ ਦੀਆਂ ਵਸਤੂਆਂ ਦੇ ਅਦਾਨ-ਪ੍ਰਦਾਨ ਤੋਂ ਬਾਅਦ
ਇਹ ਸਭ ਵਿਚਾਰਧਾਰਾਵਾਂ
ਫਿੱਕੀਆਂ ਹੁੰਦੀਆਂ ਜਾ ਰਹੀਆਂ ਨੇ
ਹਾਲੇ ਵੀ ਅਸਰ ਰੱਖਦੀਆਂ ਨੇ
ਪਰ ਸੋਚ ਸਮਝ ਵਾਲੇ ਲੋਕ ਲੜ ਰਹੇ ਨੇ ਇਹਨਾਂ ਬਣਤਰਾਂ ਨਾਲ
ਉਹ ਸਭ ਕੁਝ ਜੋ ਕਿਸੇ ਹੋਰ ਦੇਸ਼ ਦੇ ਲੋਕ ਕਰ ਰਹੇ ਨੇ
ਜਾਂ ਕਰ ਸਕਦੇ ਨੇ ਸਮਾਜਿਕ ਬੰਧਨਾਂ ਤੋਂ ਬਾਹਰ
ਉਹ ਅਸੀਂ ਨਹੀਂ ਕਰ ਪਾ ਰਹੇ
ਇੱਥੇ ਇਹ ਵੀ ਸਵਾਲ ਹੈ

ਹਾਲੇ ਤੱਕ ਇੰਡੀਆ ਚੱਲ ਰਿਹਾ ਸੀ
ਕਰਮ ਤੇ ਧਰਮ ਦੀ ਨੀਤੀ ਨਾਲ
ਹੁਣ ਵੀ ਇਹ ਨੀਤੀ ਖਤਮ ਨਹੀਂ ਹੋਵੇਗੀ
ਪਰ ਰੂਪ ਨਵਾਂ ਧਾਰਨ ਕਰੇਗੀ
ਬਹੁਤ ਸਾਰੇ ਬਦਲਾਓ ਹਨ ਇਸ ਨਵੀਂ ਨੀਤੀ ਦੇ

ਹੁਣ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ
ਜੋ ਕਿ ਨਵਾਂ ਸਮਾਜਿਕ ਦਾਇਰਾ ਬਣਾ ਰਿਹਾ ਹੈ
ਨਵੀਆਂ ਵਿਚਾਰਧਾਰਾਵਾਂ ਜਨਮ ਲੈ ਰਹੀਆਂ ਹਨ
ਨਵੀਆਂ ਬੋਲੀਆਂ ਸਾਹਮਣੇ ਆ ਰਹੀਆਂ ਹਨ
ਕਈ ਭਾਸ਼ਾਵਾਂ ਦਾ ਮੇਲ ਹੋ ਰਿਹਾ ਹੈ
ਕਈ ਸੱਭਿਅਤਾਵਾਂ ਦਾ ਮੇਲ ਹੋ ਰਿਹਾ ਹੈ
ਲੋਕ ਵਿਚਾਰ ਰਹੇ ਨੇ ਇੱਕ ਦੂਸਰੇ ਨੂੰ
ਸਮਝ ਨਾਲ
ਸੋਚ ਨਾਲ
ਗਿਆਨ ਨਾਲ
ਵਿਗਿਆਨ ਨਾਲ
ਆਪਣੀਆਂ ਆਪਣੀਆਂ ਉਪਲਬਧੀਆਂ ਦੀ ਪ੍ਰਦਰਸ਼ਨੀ ਹੋ ਰਹੀ ਹੈ

ਜਨਮ ਹੋ ਰਿਹਾ ਹੈ ਇੱਕ ਨਵੀਂ ਵਿਚਾਰਧਾਰਾ ਦਾ
ਇੱਕ ਨਵੇਂ ਅਵਤਾਰੀ ਦਾ
ਇੱਕ ਨਵੇਂ ਰੱਬ ਦਾ
ਜੋ ਲਿਖੇਗਾ ਇੱਕ ਨਵੀਂ ਸਮਾਜਿਕ ਬਣਤਰ
ਸਾਰਿਆਂ ਲਈ ਇੱਕੋ ਜਿਹੀ ਰੂਪ ਰੇਖਾ ਘੜੇਗੀ
ਹਰ ਚੀਜ ਨੂੰ ਬਰਾਬਰਤਾ ਨਾਲ ਮੰਨਣ ਦਾ ਹੱਕ ਦੇਵੇਗੀ
ਹੁਣ ਭੇਦ ਖਤਮ ਹੋਣਗੇ,ਭਰਮ ਖਤਮ ਹੋਣਗੇ
ਜੋ ਕਦੇ ਨਤੀਜਾ ਪੂਰ ਨਹੀਂ ਸਨ

ਗਿਆਨ ਦੀ ਵਿਗਿਆਨ ਦੀ ਹੀ ਗਲ ਹੋਵੇਗੀ
ਅਵਤਾਰੀ ਸੋਚ ਤੇ ਸਮਝ ਨਾਲ ਰਾਜ ਕਰੇਗਾ
ਲੋਕਾਂ ਦੀ ਮਾਨਸਿਕਤਾ ਤੇ
ਕਰਮ-ਧਰਮ ਨੂੰ ਚਲਾਏਗਾ ਆਪਣੇ ਨਵੇਂ ਰੂਪ ਨਾਲ
ਦੁਨਿਆਵੀ ਫੈਸਲੇ ਹੋਣਗੇ ਦੁਨੀਆਂ ਦੇ ਸਾਹਮਣੇ
ਪਰ ਸਮਝ ਰੱਖੇਗਾ ਇਸ ਗੱਲ ਦੀ
ਕਿ ਕੁਦਰਤ ਬਦਲਾਓ ਤਾਂ ਚਾਹੁੰਦੀ ਹੈ
ਪਰ ਕੁਦਰਤ ਦੇ ਨਿਯਮਾਂ ਅਨੁਸਾਰ
ਪ੍ਰਕਿਰਤੀ ਕਦੇ ਨਸ਼ਟ ਨਹੀਂ ਹੁੰਦੀ
ਪਰ ਉਹ ਮਾਲਕ ਜੀਵਾਂ ਦੀ ਪ੍ਰਵਾਹ ਕੀਤੇ ਬਗੈਰ
ਆਪਣੀ ਸੁੰਦਰਤਾ ਨੂੰ ਕਾਇਮ ਰੱਖਦਾ ਹੈ
ਕੁਦਰਤ ਦੇ ਨਿਯਮਾਂ ਅੰਦਰ

ਨਵੇਂ ਯੁੱਗ ਦੀ ਸ਼ੁਰੂਆਤ ਮੁਬਾਰਕ ਹੋਵੇ

Post Author: admin