122

ਨਾਦ ਧੁਨੀ

ਸਵੈ ਸ਼ਕਤੀ ਦੀ ਖੋਜ ਲਈ
ਕੀਤੀਆਂ ਗਈਆਂ ਖੋਜ ਯਾਤਰਾਵਾਂ
ਵਿੱਚੇ ਰੁਕ ਜਾਂਦੀਆਂ ਹਨ
ਕੁਦਰਤ ਦੀ ਦੁਰਵਰਤੋਂ ਨੂੰ ਰੋਕਣ ਲਈ

ਇਹ ਭੇਦ ਹੈ
ਖੋਜ ਦਾ
ਸੱਚ ਦੇ ਵਿਕਾਸ ਲਈ
ਕੀਤੇ ਗਏ ਯਤਨ
ਪ੍ਰਕਾਸ਼ ਤੱਕ ਪਹੁੰਚਦੇ ਹਨ

ਸ਼ੁਰੂ ਦੀ ਲੜੀ ਬਹੁਤ ਸੁਖਾਵੀਂ ਹੈ
ਇੱਕ ਨਿਸ਼ਚਿਤ ਪੰਧ ਲਈ

ਗਿਆਨ ਲੋੜ ਪੂਰਕ ਹੈ

ਆਤਮ ਵਿਸ਼ਵਾਸ
ਮਰਜੀ ਕਰਦਾ ਹੈ

ਲੜੀ ਟੁੱਟਦੀ ਨਹੀਂ
ਕਿਸੇ ਵੀ ਹਾਲਾਤ ਵਿੱਚ
ਰੁਕ ਜਾਂਦੀ ਹੈ

ਦੋ ਹਿੱਸਿਆਂ ਵਿੱਚ
ਵੰਡੇ ਜਾਣ ਤੋਂ ਬਾਅਦ
ਦਿਸ਼ਾ ਨਿਰਧਾਰਿਤ ਹੋਣਾ
ਮੁਸ਼ਕਿਲ ਹੈ

ਇੱਕੋ ਦੇ ਦੋ ਰੂਪ
ਫੈਸਲਾ ਲੈਣ ਨਹੀਂ ਦਿੰਦੇ
ਕੁਦਰਤ ਦੀ ਦੂਸਰੀ ਹੋਂਦ ਸੱਚ ਦਾ

ਹੁਣ ਉਹ ਦੁਬਾਰਾ ਤੁਰਨ
ਜੋ ਰੁਕੇ ਸੀ
ਫਰਕ ਦੇ ਭੇਦ ਨਹੀਂ ਸਨ ਸਮਝ ਸਕੇ

ਮਦਦਗਾਰ ਕੁਦਰਤ
ਆਪਣੀ ਹੋਂਦ ਦਾ
ਅਹਿਸਾਸ ਦੇਵੇਗੀ
ਦਾਇਰੇ ਵਿੱਚ

ਤੁਹਾਨੂੰ ਗਿਆਨ ਵਿੱਦਿਆ
ਦਿੱਤੀ ਗਈ ਸੀ
ਸੱਚ ਨੂੰ ਪਹਿਚਾਣਨ ਲਈ
ਤੇ ਠੀਕ ਤੇ ਗਲਤ ਦੇ ਫੈਸਲੇ ਲਈ

ਉਸੇ ਦਾਇਰੇ ਵਿੱਚ ਹੀ
ਨਤੀਜਾ ਪੂਰਨ ਰਹਿ ਸਕਦੇ ਹੋ
ਅੱਗੇ ਦੇ ਵਿਕਾਸ ਲਈ

ਪਿਛਲਾ ਕਰਮ
ਯਾਦ ਜੁਗਤੀ ਦਾ
ਅੰਤ ਤੱਕ ਸਹਾਈ ਹੈ

ਇਸ ਕਰਮ ਲਈ
ਨਿਰਣਾਇਕ ਰਹੋ
ਨਾਦ ਧੁਨੀ ਸੁਣਾਈ ਦੇਵੇਗੀ

ਸਫਰ ਪੂਰਨ ਹੋਵੇਗਾ
ਮੇਰਾ ਵੀ …..

Post Author: admin