115

ਪ੍ਰਭੂ ਪ੍ਰੇਮ ਦੀ, ਧਰਮ ਤੋਂ ਮੁਕਤੀ

ਪ੍ਰੇਮ
ਤੂੰ ਕਿਉਂ
ਧਰਮ ਦੇ ਬੰਧਨ ਵਿੱਚ ਹੈ
ਮੈਂ ਅਜਾਦ ਕਰਨਾ ਚਾਹੁੰਦਾ ਹਾਂ
ਤੈਨੂੰ

ਅਵਤਾਰੀ ਦੀਆਂ ਪੂਛਾਂ
ਪ੍ਰੇਮ ਸਿਖਾਉਂਦੀਆਂ ਤਾਂ ਨੇ
ਪਰ ਧਰਮ ਦੇ ਬੰਧਨ ਵਿੱਚ
ਕਿਵੇਂ ਮੁਕਤ ਕਰਾਂ ਤੈਨੂੰ

ਬੜੇ ਦਿਨਾਂ ਤੋਂ ਸੋਚ ਰਿਹਾ ਹਾਂ
ਤੇਰੀ ਮੁਕਤੀ ਲਈ
ਪਰ ਧਰਮ ਬੰਧਨ
ਮੈਨੂੰ ਵੀ ਆਪਣੇ ਵੱਲ
ਘੜੀਸਣ ਨੂੰ ਫਿਰਦਾ ਏ

ਪੁਰਾਣੇ ਨਿਯਮ ਮੈਂ ਸਾਰੇ ਪਰਖੇ ਨੇ
ਧਰਮ ਹੀ ਜਨਮ ਦਾਤਾ ਹੈ ਪ੍ਰੇਮ ਦਾ
ਪਰ ਕੋਈ ਵਿਧੀ ਲੱਭਣੀ ਚਾਹੁੰਦਾ ਹਾਂ
ਧਰਮ ਬਿਨਾਂ ਪ੍ਰੇਮ ਦੀ

ਪਰ ਡਰਦਾ ਹਾਂ
ਇਹ ਨਵਾਂ ਰੂਪ
ਪੂਛਾਂ ਦੇ ਬੰਧਨ ਵਿੱਚ
ਨਾ ਆ ਜਾਵੇ

ਇਸ ਤੋਂ ਡਰਦਾ ਹਾਂ

Post Author: admin