159

ਪ੍ਰੇਮ ਪੱਤਰ

ਉਹ ਮੈਨੂੰ ਪਿਆਰ ਨਹੀਂ ਕਰਦਾ
ਨਫਰਤ ਵੀ ਨਹੀਂ ਕਰਦਾ
ਤੁਰੀ ਜਾਂਦੀ ਰਚਨਾ ਦੇ ਪਾਤਰਾਂ ਨੂੰ
ਇਸੇ ਲਈ ਨਹੀਂ ਮਿਲਦਾ

ਦੂਰੀ ਦੋ ਦਿਲਾਂ ਦੀ
ਦੋ ਦਿਲਾਂ ਨੇ
ਦਿਲ ਤੇ ਲਾ ਲਈ ਏ
ਮੈਨੂੰ ਮਿਲਣ ਆਇਆਂ ਨੇ
ਮੇਰੇ ਤੋਂ ਅੱਖ ਬਚਾ ਲਈ ਏ

ਸਮਝਣ ਵਾਲਾ ਹੁਣ
ਮੈਂ ਗੀਤ ਲੱਭਦਾ ਹਾਂ
ਉਲਝੇ ਸ਼ਬਦਾਂ ਨੇ
ਜਿੰਦਗੀ ਉਲਝਾ ਲਈ ਏ

ਕੋਈ ਤਾਂ ਮਹਿਬੂਬ ਬਣੇ
ਇਸ ਅਵਾਰਾ ਲੜਕੀ ਦਾ
ਪਤਾ ਨਹੀਂ ਕਿਉਂ ਇਸ ਨੇ
ਹਰ ਥਾਂ ਯਾਰੀ ਲਾ ਲਈ ਏ

ਮਨ ਅੰਦਰ ਬੋਲਦੀ ਸੁਣੀ ਦੇਖੀ ਮੈਂ

ਮੇਰਾ ਵੀ ਦਿਲ ਕਰਦਾ ਏ
ਕੋਈ ਸੱਚਾ ਸੁੱਚਾ ਯਾਰ ਫੜਾਂ
ਹੁਣ ਦਿਲ ਨੇ ਦਿਲਾਂ ਤੋਂ
ਦੂਰੀ ਵਧਾ ਲਈ ਏ

ਦਿਨ ਨਾਲ ਦਿਨ ਚੜ੍ਹਦਾ ਏ
ਰਾਤ ਨਾਲ ਰਾਤ ਹੁੰਦੀ ਏ
ਸੁਪਨਿਆਂ ਦੀ ਤਾਂ ਪਤਾ ਨਹੀਂ
ਕਦੋਂ ਸ਼ੁਰੂਆਤ ਹੁੰਦੀ ਏ

ਕੁਝ ਦੇਖਾਂ ਮੈਂ ਆਪੇ
ਕੁਝ ਲੋਕ ਦਿਖਾਉਂਦੇ ਨੇ
ਪੂਰੇ ਹੋਣ ਤੋਂ ਪਹਿਲਾਂ
ਗੂੜ੍ਹੀ ਰਾਤ ਹੁੰਦੀ ਏ

ਸੁੱਤੇ ਸੁੱਤਿਆਂ ਹੀ ਕਈ ਵਾਰੀ
ਫਿਰ ਹਨੇਰਾ ਹੋ ਜਾਂਦਾ
ਕਿਸੇ ਕਿਸੇ ਦੇ ਲੇਖਾਂ ਵਿੱਚ ਹੀ
ਅਗਲੀ ਪ੍ਰਭਾਤ ਹੁੰਦੀ ਏ

ਅੱਧਾ ਨੰਗ ਲੋਕਾਂ ਨੂੰ
ਜਿਆਦਾ ਤੜਫਾਉਂਦਾ ਏ
ਪੂਰਾ ਦਿੱਖ ਜਾਵੇ
ਹਰ ਕੋਈ ਸ਼ਾਂਤ ਹੋ ਜਾਂਦਾ ਏ

ਮੇਰਾ ਲਿਖਿਆ ਪ੍ਰੇਮ ਪੱਤਰ
ਮਹਿਬੂਬ ਲਈ ਪਿਆਰ ਨਹੀਂ ਬਣਦਾ
ਇਸੇ ਲਈ ਉਹ ਮੈਨੂੰ
ਨਫਰਤ ਨਹੀਂ ਕਰਦਾ
ਪਿਆਰ ਵੀ ਨਹੀਂ ਕਰਦਾ

Post Author: admin