158

ਮਨ ਮੰਦਰ ਦੀਆਂ ਪੌੜੀਆਂ

ਮੈਂ ਪਹਿਲੀ ਵਾਰ
ਮਨ ਮੰਦਰ ਦੀਆਂ ਪੌੜੀਆਂ ਚੜ੍ਹਿਆ
ਭਗਵਾਨ ਦੇ ਦਰਸ਼ਨ ਕੀਤੇ
ਉਸ ਲੋੜਾਂ ਪੂਰੀਆਂ ਕਰ ਦਿੱਤੀਆਂ
ਤੇ ਪਿੱਛੇ ਮੋੜ ਦਿੱਤਾ

ਮੈਂ ਫਿਰ ਮਨ ਮੰਦਰ
ਦੀਆਂ ਪੌੜੀਆਂ ਚੜ੍ਹਿਆ
ਉਸ ਦਰਸ਼ਨ ਦਿੱਤੇ
ਉਸ ਸ਼ੋਕ ਪੂਰੇ ਕੀਤੇ
ਫਿਰ ਪਿੱਛੇ ਮੋੜ ਦਿੱਤਾ

ਮੈਂ ਤੀਜੀ ਵਾਰੀ ਫਿਰ ਤੜਫਿਆ
ਫਿਰ ਚੜ੍ਹਿਆ
ਉਸ ਮੇਰਾ
ਕਾਮ ,ਕ੍ਰੋਧ,ਲੋਭ,ਮੋਹ ਹੰਕਾਰ ਦੇਖ
ਪਿੱਛੇ ਮੋੜ ਦਿੱਤਾ

ਮੈਂ ਫਿਰ
ਮਨ ਮੰਦਰ ਦੀਆਂ ਪੌੜੀਆਂ ਚੜ੍ਹਿਆ
ਉਸ ਸੰਤੁਸ਼ਟੀ ਦੇ ਦਿੱਤੀ
ਤੇ ਫਿਰ ਮੋੜ ਦਿੱਤਾ

ਇੱਕ ਵਾਰ ਮੈਂ ਫਿਰ
ਪੌੜੀਆਂ ਚੜ੍ਹਨ ਲੱਗਾਂ
ਧੱਕ ਚੁੱਕਾ ਸੀ
ਨਾਲ ਇੱਛਾ ਬਹੁਤ ਭਾਰੀ ਚੁੱਕੀ ਫਿਰਦਾ ਸੀ
ਮੈਂ ਇੱਛਾ ਲਾਹ ਥੱਲੇ ਰੱਖ ਦਿੱਤੀ
ਖਲੀ ਹੱਥੀ ਪੌੜੀਆਂ ਚੜ੍ਹ ਗਿਆ
ਉਹ ਹੱਸ ਪਿਆ
ਉਸ ਨੂੰ ਮੇਰੀ ਮੂਰਖਤਾਈ ਤੇ
ਤਰਸ ਵੀ ਆ ਗਿਆ
ਉਸ ਕਬੂਲ ਕਰ ਲਿਆ
ਮੈਂ ਉੱਥੇ ਹੀ ਖਤਮ ਹੋ ਗਿਆ।

Post Author: admin