129

ਮਿੱਟੀ ਦਾ ਬਾਂਦਰ

ਭਗਵਾਨ ਦੇ ਮੰਦਰ ਨੂੰ
ਭਗਵਾਨ ਦੀ ਲੋੜ ਨਹੀਂ
ਮਿੱਟੀ ਦੇ ਬਾਂਦਰ ਨੂੰ
ਮਿੱਟੀ ਦੀ ਲੋੜ ਨਹੀਂ

ਦੁਨੀਆਂ ਦਾ ਵੇਖ ਤਮਾਸ਼ਾ
ਬੰਦਾ ਤਾਂ ਫਿਰੇ ਗਵਾਚਾ
ਟੁੱਟੀ ਹੈ ਰੱਬ ਤੋਂ ਆਸਾ
ਰੱਬ ਦੇ ਬੰਦਿਆਂ ਨੂੰ
ਰੱਬ ਦੀ ਹੀ ਲੋੜ ਨਹੀਂ
ਮਿੱਟੀ ਦੇ ਬਾਂਦਰ ਨੂੰ
ਮਿੱਟੀ ਦੀ ਲੋੜ ਨਹੀਂ

ਕਰਦਾ ਹੈ ਹਰ ਕੋਈ ਗੱਲਾਂ
ਆਪਣੇ ਹੰਕਾਰ ਦੀਆਂ
ਲੋੜ ਨੇ ਤੈਨੂੰ ਰੱਬ ਬਣਾਇਆ
ਤੂੰ ਮੰਦਰਾਂ ਵਿੱਚ ਡੇਰਾ ਲਾਇਆ
ਤੇਰੇ ਹੀ ਬੰਦਿਆਂ ਨੂੰ
ਤੇਰੀ ਹੀ ਲੋੜ ਨਹੀਂ
ਮਿੱਟੀ ਦੇ ਬਾਂਦਰ ਨੂੰ
ਮਿੱਟੀ ਦੀ ਲੋੜ ਨਹੀਂ

ਅੱਲ੍ਹਾ,ਰਾਮ,ਵਾਹਿਗੁਰੂ,
ਇਹ ਸਭ ਤਾਂ ਨਾਮ ਨੇ ਤੇਰੇ
ਤੇਰੀ ਹੀ ਦੁਨੀਆਂ ਨੂੰ
ਤੇਰੇ ਇੱਕ ਦੀ ਲੋੜ ਨਹੀਂ
ਮਤਲਬ ਦੀ ਦੁਨੀਆਂ ਸਾਰੀ
ਮਤਲਬ ਲਈ ਚਾਹੁੰਦੇ ਤੈਨੂੰ
ਵਰਨਾ ਇਹਨਾਂ ਨੂੰ
ਤੇਰੀ ਹੀ ਲੋੜ ਨਹੀਂ
ਮਿੱਟੀ ਦੇ ਬਾਂਦਰ ਨੂੰ
ਮਿੱਟੀ ਦੀ ਲੋੜ ਨਹੀਂ

Post Author: admin