78

ਮੁਕਤੀ ਮਾਰਗ

ਮੇਰੇ ਕੋਲੇ ਕੋਈ ਤਾਕਤ ਨਹੀਂ
ਕਿਸੇ ਨੂੰ ਮੁਕਤੀ ਦੇ ਸਕਾਂ
ਜਾਣਦਾ ਹਾਂ ਪੂਰਨ ਮੁਕਤੀ ਮਾਰਗ ਨੂੰ
ਪਰ ਰਸਤੇ ਵਿੱਚ ਖੜਾ
ਮੁਕਤੀ ਦਾ ਮਾਲਕ
ਕਰਮ ਪੂਰਤੀ ਤੋਂ ਬਗੈਰ
ਕਿਸੇ ਨੂੰ ਅੱਗੇ ਜਾਣ ਹੀ ਨਹੀਂ ਦਿੰਦਾ

ਜੁਗਤ ਤੇ ਗਿਆਨ
ਪੂਰਨ ਕੀਤੇ ਜਾ ਸਕਦੇ ਨੇ
ਇੱਛਕ ਦੇ

ਮੁਕਤੀ ਦੇ ਲਈ
ਪਰਖ ਵਿਚੋਂ ਪਾਸ ਹੋਣਾ
ਉਸ ਦੇ ਸਾਮ੍ਹਣੇ ਹੋਣ ਤੇ
ਹੀ ਪਤਾ ਲਗਦਾ ਹੈ

ਪੂਰਨ ਨਿਪੁੰਨਤਾ ਲਈ
ਇੱਛਾ ਪੈਦਾ ਕਰਨੀ ਪੈਣੀ ਹੈ
ਸੋਚ ਤੇ ਗਿਆਨ ਦੇ ਅਧਾਰ ਤੇ
ਅਗਲਾ ਸਫਰ ਹੋਵੇਗਾ

ਸਾਥ ਛੱਡਣਾ ਪੈਂਦਾ ਹੈ
ਕਾਮ,ਕਰੋਧ, ਲੋਭ, ਮੋਹ,ਤੇ ਹੰਕਾਰ ਦਾ
ਵਿਸ਼ਵਾਸ ਵੀ ਜਰੂਰੀ ਹੈ
ਆਪਣੇ ਆਪ ਤੇ

ਅੱਗੋਂ ਖੁੱਲ੍ਹਦੇ ਹੋਏ ਦਰਵਾਜੇ
ਅਹਿਸਾਸ ਦੇਣਗੇ
ਅੰਤਰ ਵਿਕਾਸ ਦਾ
ਸਫਰ ਲੰਮੇਰਾ ਹੈ ਭਾਵੇਂ
ਪਰ ਪ੍ਰਾਪਤੀਆਂ ਦਾ ਅਨੰਦ
ਅੱਗੇ ਵਧਣ ਦਾ ਉਤਸ਼ਾਹ ਬਣਦਾ ਰਹੇਗਾ

ਮੁਕਤੀ ਹੋ ਜਾਣ ਤੇ ਤੁਸੀਂ
ਮੁਕਤੀ ਨੂੰ ਮਾਣ ਸਕਦੇ ਹੋ
ਅਹਿਸਾਸ ਨੂੰ ਪੂਰਨ ਜੀਅ ਸਕਦੇ ਹੋ
ਉਸ ਦੇ ਅਨੰਦ ਵਿੱਚ ਨੱਚ,ਝੂਮ ਸਕਦੇ ਹੋ

ਦੁਬਾਰਾ ਕੋਈ ਬੰਧਨ
ਜੀਵਨ ਵਿੱਚ ਤੰਗ ਨਹੀਂ ਕਰੇਗਾ
ਮਾਨਸਿਕ ਅਜਾਦੀ ਦੀ ਵਿਸ਼ਾਲਤਾ
ਕਿਸੇ ਅੱਗੇ ਝੁਕੇਗੀ ਨਹੀਂ
ਪੂਰਨਤਾ ਦਾ ਕਿਰਦਾਰ ਨਿਭਾਏਗੀ
ਤੁਹਾਨੂੰ ਦੇਖਣ ਵਾਲਿਆਂ ਲਈ

ਕਾਦਰ ਕੁਦਰਤ ਵਿੱਚ ਬੈਠਾ
ਤੁਹਾਡੇ ਅਨੰਦ ਨੂੰ ਮਾਣੇਗਾ
ਆਪਣਾ ਰੂਪ ਝਟਕਾਏਂਗਾ
ਮੈਂ ਦਾ ਅਹਿਸਾਸ
ਤੂੰ ਵਿੱਚ ਬਦਲ ਜਾਵੇਗਾ
ਜੀਵਨ ਪੂਰਨ ਮੁਕਤ ਹੋ ਜਾਵੇਗਾ

Post Author: admin