207

ਮੁਹੱਬਤ ਦਾ ਦਰਿਆ

ਇੱਕ ਵਾਰ ਮੁਹੱਬਤ ਦਾ
ਦਰਿਆ ਪਾਰ ਕਰਾ ਦੇ ਤੂੰ
ਸੋਹਣੀ ਬੈਠੀ ਕੰਢੇ ਤੇ
ਉਹਨੂੰ ਪਾਰ ਲੰਘਾ ਦੇ ਤੂੰ

ਮੈਂ ਮਿਲਨਾ ਮਹੀਂਵਾਲ ਨੂੰ
ਝਨਾਂਅ ਪਾਰ ਲੰਘਾ ਦੇ ਤੂੰ
ਸੋਹਣੀ ਬੈਠੀ ਕੰਢੇ ਤੇ
ਉਹਨੂੰ ਪਾਰ ਲੰਘਾ ਦੇ ਤੂੰ
ਇੱਕ ਵਾਰ ਮੁਹੱਬਤ ਦਾ
ਦਰਿਆ ਪਾਰ ਕਰਾ ਦੇ ਤੂੰ

ਇਹ ਰਾਤ ਬੜੀ ਲੰਮੀ ਏ
ਇੱਕ ਦੀਦਾਰ ਕਰਾ ਦੇ ਤੂੰ
ਸੋਹਣੀ ਬੈਠੀ ਕੰਢੇ ਤੇ
ਉਹਨੂੰ ਪਾਰ ਲੰਘਾ ਦੇ ਤੂੰ

ਇਸ਼ਕ ਤਰਦਾ ਕੱਚਿਆਂ ਤੇ
ਉਹਨੂੰ ਪਾਕ ਬਣਾ ਦੇ ਤੂੰ
ਸੋਹਣੀ ਬੈਠੀ ਕੰਢੇ ਤੇ
ਉਹਨੂੰ ਪਾਰ ਲੰਘਾ ਦੇ ਤੂੰ
ਇੱਕ ਵਾਰ ਮੁਹੱਬਤ ਦਾ
ਦਰਿਆ ਪਾਰ ਕਰਾ ਦੇ ਤੂੰ

ਮੇਰਾ ਇਸ਼ਕ ਖ਼ੁਦਾ ਵਰਗਾ
ਉਹਨੂੰ ਪਰਵਾਨ ਚੜ੍ਹਾ ਦੇ ਤੂੰ
ਸੋਹਣੀ ਬੈਠੀ ਕੰਢੇ ਤੇ
ਉਹਨੂੰ ਪਾਰ ਲੰਘਾ ਦੇ ਤੂੰ
ਇੱਕ ਵਾਰ ਮੁਹੱਬਤ ਦਾ
ਦਰਿਆ ਪਾਰ ਕਰਾ ਦੇ ਤੂੰ

ਤੇਰੇ ਤਰਲੇ ਪਾਉਣੀ ਆ
ਮੇਰਾ ਯਾਰ ਮਿਲਾ ਦੇ ਤੂੰ
ਇੱਕ ਵਾਰ ਮੁਹੱਬਤ ਦਾ
ਦਰਿਆ ਪਾਰ ਕਰਾ ਦੇ ਤੂੰ

ਮੇਰਾ ਇਸ਼ਕ ਅਵੱਲਾ ਏ
ਜੱਗ ਨੂੰ ਸਮਝਾਦੇ ਤੂੰ
ਸੋਹਣੀ ਬੈਠੀ ਕੰਢੇ ਤੇ
ਉਹਨੂੰ ਪਾਰ ਲੰਘਾ ਦੇ ਤੂੰ

Post Author: admin