131

ਮੇਰਾ ਜੀਵਨ ਰੋਗ

ਅੱਜ ਰੂਹ ਭੁੱਖੀ ਰਹਿ ਗਈ
ਤੈਨੂੰ ਮਿਲਣ ਤੋਂ ਬਾਅਦ

ਇਹ ਸਰੀਰ ਵਿੱਚ ਰਹਿ
ਰੂਹਾਂ ਦਾ ਮਿਲਾਪ
ਸਾਹਾਂ ਦੀ ਗਰਮੀ
ਮਿਲਣ ਤੋਂ ਪਹਿਲਾਂ ਦੀ ਤੜਫ
ਮਿਲਣ ਦਾ ਅਨੰਦ
ਮਿਲਣ ਤੋਂ ਬਾਅਦ
ਵਿੱਛੜਨ ਦਾ ਡਰ
ਤੇ ਮਿਲੇ ਦੀ ਸੰਤੁਸ਼ਟੀ
ਕੌਣ ਮਾਣੇ ਇਸ ਨੂੰ
ਤੇਰੀ ਮਰਜੀ ਤੋਂ ਬਗੈਰ

ਸਮਾਂ ਖੇਡਦਾ ਹੈ
ਤੇਰੀ ਖੇਡ ਦੇ ਨਾਲ
ਮੈਂ ਖੇਡਾਂ ਕਿਸ ਨਾਲ
ਇਸ ਖੇਡ ਤੋਂ ਬਾਅਦ
ਨਾ ਸਮਝਾਇਆ ਕਰ
ਇਹ ਜੀਵਨ ਚੱਕਰ
ਇਸ ਤੁਫਾਨ ਤੋਂ ਬਾਅਦ

ਕੀ ਕਰਾਂ ਸਰੀਰ ਨੂੰ
ਆਤਮਾ ਦੀ ਉਡਾਰੀ
ਤੋਂ ਬਾਅਦ

ਲੰਬਾ ਸਬਰ ਰੱਖਣ ਲਈ
ਇਨਸਾਨ ਨਹੀਂ ਹੁੰਦੇ

“ਦਵਾ ਅਤੇ ਦੁਆ”
ਸਰੀਰ ਉੱਤੇ ਦਵਾ
ਰੂਹ ਉੱਤੇ ਦੁਆ
ਕੰਮ ਕਰਦੇ ਨੇ

ਇਹ ਕੀ ਹੈ?
ਮੇਰਾ ਜੀਵਨ ਰੋਗ

Post Author: admin