127

ਮੇਰੇ ਤੋਂ ਨਹੀਂ ਢਾਹੇ ਜਾਂਦੇ

ਤੇਰੇ ਬਣਾਏ ਹੋਏ
ਮੰਦਰ,ਮਨ-ਮੰਦਰ
ਮੇਰੇ ਤੋਂ ਨਹੀਂ ਢਾਹੇ ਜਾਂਦੇ
ਜਿਹਨਾਂ ਨੂੰ ਵਿੱਚ ਤੂੰ ਨਹੀਂ
ਗੁਰੂ ਵੱਸਦਾ ਏ

ਮੈਂ ਗੁਰੂ ਨੂੰ ਨਹੀਂ ਨਕਰਦਾ
ਉਹ ਤੇਰਾ ਮਾਰਗ ਦੱਸਦਾ ਹੈ
ਤੇਰਾ ਰੂਪ ਦੱਸਦਾ ਹੈ
ਤੇਰਾ ਰੰਗ ਦੱਸਦਾ ਹੈ
ਤੇਰੇ ਗੁਣ ਦੱਸਦਾ ਹੈ
ਤੇਰੇ ਨਾਲ ਜੋੜਦਾ ਵੀ ਹੈ
ਪਰ ਤੇਰੀ ਥਾਂ ਤੇ ਬੈਠ ਜਾਵੇ
ਇਹ ਮਨਜ਼ੂਰ ਨਹੀਂ

ਮੰਦਰਾਂ,ਮਨ-ਮੰਦਰਾਂ
ਵਿੱਚ ਵੜ ਵੜ ਵੇਖ ਲਿਆ
ਤੂੰ ਨਹੀਂ, ਗੁਰੂ ਹੀ ਹੈ

ਧਰਮਾਂ, ਮੰਦਰਾਂ,ਮਨ-ਮੰਦਰਾਂ
ਹਰ ਥਾਂ ਗੁਰੂ ਨਾਲ
ਬੱਝੇ ਹੋਏ ਨੇ ਲੋਕ

ਗੁਰੂਆਂ ਦੀ ਗਿਣਤੀ
ਬਹੁਤੀ ਹੈ
ਤੇ ਤੇਰੀ ਇੱਕ

ਲੋਕ ਗੁਰੂਆਂ ਨੂੰ ਤੇਰਾ ਰੂਪ ਮੰਨ
ਵੰਡੇ ਪਏ ਨੇ
ਤੈਨੂੰ ਇੱਕ ਨਹੀਂ ਹੋਣ ਦਿੰਦੇ

ਮੈਂ ਤੋੜਨਾ ਚਾਹੁੰਦਾ ਹਾਂ
ਉਹ ਧਰਮ,ਮੰਦਰ,ਮਨ-ਮੰਦਰ
ਜਿਹਨਾਂ ਵਿੱਚ ਗੁਰੂ ਵੱਸਦਾ ਹੈ
ਤੂੰ ਨਹੀਂ

ਤੇਰੇ ਤੇ ਮੇਰੇ ਇੱਕ ਹੋਣ ਲਈ।

Post Author: admin