120

“ਮੈਂ,ਤੂੰ”

ਤੇਰੇ ਕੀਤਿਆਂ
ਪੂਰਾ ਹੋ ਜਾਂਦਾ
ਜੇ ਵਿੱਚ “ਮੈਂ” ਨਾ ਹੁੰਦਾ
ਮੇਰੇ ਹੋਣ ਲਈ ਵੀ “ਮੈਂ” ਨਹੀਂ ਹੁੰਦਾ
ਜੇ ਵਿੱਚ ਤੂੰ ਨਾ ਹੁੰਦਾ

“ਮੈਂ,ਤੂੰ”
ਹੋ ਕੇ ਵੀ ਨਹੀਂ ਹੋ ਸਕਦੇ
ਮੇਰੇ ਬਿਨਾਂ ਤੂੰ ਕੀ?
ਤੇਰੇ ਬਿਨਾਂ ਮੈਂ ਕੀ?

ਸੱਚ ਤੇ ਝੂਠ ਦਾ ਫਰਕ
ਸਾਰੇ ਜਾਣਦੇ ਨੇ
ਤੇਰਾ ਤੇ ਮੇਰਾ ਫਰਕ ਕੀ ਏ
ਇਹ ਸਮਝ ਨਹੀਂ ਹੁੰਦਾ

ਫਰਕ ਪਾ ਲੈਂਦਾ ਹਾਂ
ਫਰਕ ਰੱਖਣ ਲਈ
ਪਰ ਤੇਰੇ ਫਰਕ ਲਈ ਕੀ ਲਿਖਾਂ
ਜੋ ਤੂੰ ਨਜ਼ਰੀਂ ਆ ਜਾਵੇ

ਇਹ ਵੀ ਸ਼ਬਦ ਉਤਾਰਾ ਏ
ਜੋ ਵਕਤ ਉਤਾਰਾ ਬਣਦਾ ਏ
ਹੱਥਾਂ ਦਾ ਤਾਂ ਕੁਝ ਨਹੀਂ ਜਾਂਦਾ
ਪਰ ਲਿਖਣ ਲੱਗਿਆ
“ਸਮਝਾ” ਵੱਸੋਂ ਬਾਹਰ ਹੋ ਜਾਂਦੀਆਂ ਨੇ

ਰਚਨਾ ਸ਼ਬਦ ਜੋੜ
ਅਰਥ ਤੋੜ ਨਾਲ
ਪੂਰਨ ਕੀਤੀ ਏ
ਤੇਰੇ ਲਈ ਹੀ ਲਿਖੀ ਏ
ਮੈਂ ਤਾਂ ਪੜ੍ਹ ਲਈ ਏ
ਤੇਰੀ ਹੀ ਰਹਿੰਦੀ ਏ
ਥੋੜ੍ਹੀ ਹੀ ਰਹਿੰਦੀ ਏ

Post Author: admin