156

ਰਾਹ ਮੁਹੱਬਤ ਦਾ

ਕੀ ਤੁਰਿਆ ਰਾਹ ਮੁਹੱਬਤ ਦਾ
ਨਾ ਪਿੱਛੇ ਦਾ ਨਾ ਅੱਗੇ ਦਾ
ਨਾ ਸੁਲਝਣ ਦਾ ਨਾ ਉਲਝਣ ਦਾ
ਮੈਂ ਕਮਲਾ ਪੀਰ ਫਕੀਰਾਂ ਦਾ
ਜਿਹੜੀਆਂ ਤੁਰੀਆ ਰਾਂਝੇ ਰੱਬ ਵੱਲ ਨੂੰ
ਮੈਂ ਆਸ਼ਕ ਉਹਨਾਂ ਦਿਲਗੀਰਾਂ ਦਾ
ਜਿਹੜੇ ਪੀਰ ਫਕੀਰ ਤੇਰਾ ਜਸ ਗਾਉਂਦੇ ਨੇ
ਰਾਤਾਂ ਨੂੰ ਜਾਗ ਤੈਨੂੰ ਲੱਭ ਲੈਂਦੇ
ਮੁਰਸ਼ਦ ਨਾਲ ਗੱਲਾਂ ਕਰ ਲੈਂਦੇ
ਨਹੀਂ ਲੰਘਿਆ ਉਹਨਾਂ ਦਾ ਦਰ ਜਾਂਦਾ
ਕੀ ਤੁਰੀਆ ਰਾਹ ਮੁਹੱਬਤ ਦਾ
ਨਾ ਪਿੱਛੇ ਦਾ ਨਾ ਅੱਗੇ ਦਾ
ਹੋਵੇ ਜੇ ਇਹਨਾਂ ਤੋਂ ਰਾਹ ਪੁੱਛਣਾ
ਸੱਜਣ ਦੇ ਘਰ ਨੂੰ ਜਾਵਣ ਦਾ
ਨਾ ਪੁੱਛ ਤੂੰ ਗੱਲ ਦਿਲ ਵਾਲੀ
ਸੁਣ ਤੂੰ ਗੱਲ ਇਹਨਾਂ ਦੀ ਦਿਲ ਲਾ ਕੇ
ਆਪੇ ਹੀ ਰਸਤਾ ਲੱਭ ਜਾਂਦਾ
ਨਾ ਪਤਾ ਇਹਨਾਂ ਨੂੰ ਦੱਸਣ ਦਾ
ਆਪੇ ਹੀ ਰਸਤਾ ਖੁੱਲ੍ਹ ਜਾਂਦਾ
ਆਪੇ ਹੀ ਰਸਤਾ ਖੁੱਲ੍ਹ ਜਾਂਦਾ

Post Author: admin