21

ਰੱਬ ਕੀ ਹੈ

ਜੀਵਨ ਦੋੜ ਦੌੜਦੇ ਦੌੜਦੇ ਹਰ ਇਨਸਾਨ ਦੇ ਅੰਦਰ ਬਹੁਤ ਸਾਰੇ ਸਵਾਲ ਦੌੜਨ ਲਗਦੇ ਨੇ। ਜੋ ਸਵਾਲ ਦੁਨੀਆਂ ਦੀ ਮਿਣਤੀ ਕਰਨਾ ਚਾਹੁੰਦਾ ਨੇ। ਜਿਨ੍ਹਾਂ ਦਾ ਨਤੀਜਾ ਸਾਰੀ ਦੁਨੀਆਂ ਲੱਭਦੀ ਹੈ । ਕੋਈ ਵੀ ਕਿੱਤਾ ਹੋਵੇ, ਕੋਈ ਵੀ ਕਰਮ ਹੋਵੇ, ਜੀਵਨ ਜਿਉਂਣਾ ,ਜੀਵਨ ਸਮਝਣਾ ਹਰ ਇਨਸਾਨ ਦੀ ਲੋੜ ਹੈ। ਅੱਗੇ ਦਾ ਵਿਕਾਸ ਗਲਤੀਆਂ ਤੇ ਕਾਬੂ ਆਪਣੀ ਉੱਚਤਾ ਮਾਪਣਾ, ਸਿਆਣਪ ਵਿੱਚ ਪੈਰ ਰੱਖਣੇ, ਆਪਣੇ ਫੈਸਲੇ ਸਰਵੋਤਮ ਦੱਸਣੇ ਤੇ ਮੰਨਣੇ, ਕੋਣ ਕਾਬੂ ਪਾ ਸਕਿਆ ਇਹਨਾਂ ਖਿਆਲਾਂ ਉੱਤੇ , ਕੁਝ ਵੀ ਸੱਚ ਨਹੀਂ ਪਰ ਬੀਤ ਰਹਾ ਹੈ ਹਰ ਥਾਹੇ ।

ਜੀਵਨ ਦੇ ਨਾਲ ਨਾਲ ਪਰਮਾਰਥ ਦੀ ਖੋਜ ਵੀ ਹੈ ਜੋ ਸਦਾ ਸਵਾਲ ਵਿੱਚ ਰਹਿੰਦੀ ਹੈ। ਸਿਰਫ ਸਮੇਂ ਦਾ ਹੀ ਜਵਾਬ ਬਣਦੀ ਹੈ। ਕੋਈ ਆਖਦਾ ਹੈ ਉਸ ਨੂੰ ਮਿਣਿਆਂ ਨਹੀਂ ਜਾ ਸਕਦਾ, ਕੋਈ ਆਖਦਾ ਹੈ ਉਸ ਨੂੰ ਪੂਰਾ ਪਾਇਆ ਨਹੀਂ ਜਾ ਸਕਦਾ, ਕੋਈ ਆਖਦਾ ਹੈ ਉਸ ਨੂੰ ਲਿਖਿਆ ਨਹੀਂ ਜਾ ਸਕਦਾ, ਤੇ ਕਈ ਆਖਦਾ ਹੈ ਗਿਆਨ ਦਾ ਵੀ ਕੋਈ ਅੰਤ ਨਹੀਂ । ਅਸਲ ਮਿਣਤੀ ਤਾਂ ਇਹ ਜਾਣਦੀ ਹੈ ਕਿ ਉਹ ਸੱਚ ਹੈ ਪਰ ਸਿਰਫ ਸਮਝ ਹੈ। ਅਕਾਰ ਹੁੰਦਾ ਤਾਂ ਰੂਪ ਹੁੰਦਾ ।

ਹਰ ਯੁੱਗ ਵਿੱਚ ਉਸ ਦੀਆਂ ਖੋਜਾਂ ਹੋਈਆਂ। ਜਿਸ ਨੂੰ ਮਾਇਆ ਰੂਪੀ ਸਮਝ ਆਇਆ ਉਸ ਨੇ ਲਕਸ਼ਮੀ ਨਾਮ ਦੇ ਦਿੱਤਾ,ਜਿਸ ਨੂੰ ਮਾਂ ਵਿਚੋਂ ਨਜ਼ਰੀਂ ਆਇਆ ਉਸ ਨੂੰ ਮਾਂ ਦਾ ਰੂਪ ਮੰਨ ਲਿਆ। ਮਾਂ ਵਿੱਚ ਪਰਚਲਿਤ ਹੁੰਦਿਆਂ ਮਾਂ ਦੇ ਵੀ ਕਈ ਰੂਪ ਸਨ। ਕਈ ਰੂਪੀ ਮਾਂ ਵੀ ਬਣ ਨਿੱਬੜਿਆ ।(ਕਦੇ ਤਾਕਤ ਰੂਪ ਸੀ, ਕਦੇ ਪਿਆਰ ਰੂਪੀ, ਕਦੇ ਲੋੜ ਰੂਪੀ ਸੀ,ਤੇ ਕਦੇ ਸੰਕਟ ਤੋਂ ਬਚਾਉਣ ਵਾਲੀ ਵੀ ਸੀ) ਸਾਰੇ ਰੂਪ ਸੀ, ਜੋ ਰੂਪ ਜਿਸ ਨੂੰ ਪਸੰਦ ਆ ਗਿਆ, ਜਾਂ ਜਿਹੜਾ ਰੂਪ ਲੋੜ ਬਣ ਗਿਆ, ਉਸ ਨੇ ਉਹੀ ਮੰਨ ਲਿਆ।

ਇੱਛਾ ਪੂਰਕ ਰੂਪ ਸਦਾ ਹੀ ਬਣਿਆ ਰਹਿੰਦਾ ਹੈ, ਗਿਆਨ ਰੂਪ ਵੀ ਬਣਦਾ ਹੈ। ਸਭ ਸਮੇਂ ਦੀਆਂ ਹੀ ਲੋੜਾਂ ਨੇ। ਜਿਸ ਉਤਪਤੀ ਦੇਖੀ ਕਿੱਥੋਂ ਹੁੰਦੀ ਹੈ ਉਸ ਲਿੰਗ ਰੂਪ ਵੀ ਆਖ ਦਿੱਤਾ। ਕਿੱਥੇ ਪੂਰਾ ਨਹੀਂ । ਮੈਂ ਵੀ ਨਹੀਂ ਜਾਣਦਾ। ਸਮੇਂ ਦੇ ਵਿਕਾਸ ਦੀਆਂ ਗੱਲਾਂ ਨੇ ਗਿਆਨ ਸ਼ਬਦਾਂ ਦਾ ਮੇਲ ਹੈ। ਸ਼ਬਦ ਰੂਪ ਵੀ ਬਣਦਾ ਹੈ। ਵੈਰ ਵਿਰੋਧ ਨਹੀਂ ਕਰਦਾ। ਆਪਣਾ ਪਰਾਇਆ ਨਹੀਂ ਕਰਦਾ। ਗੁੱਸੇ ਗਿਲੇ ਨਹੀਂ ਕਰਦਾ। ਪੱਥਰ ਰੂਪ ਵੀ ਹੈ। ਦੇਖਣ ਦੀ ਇੱਛਾ ਰੱਖਣ ਵਾਲਿਆਂ ਲਈ ਮੂਰਤੀ ਰੂਪੀ ਵੀ ਹੈ। ਜਿਨ੍ਹਾਂ ਅੰਦਰ ਖੋਜਿਆ ਉਹਨਾਂ ਨੂੰ ਅੰਦਰੋਂ ਵੀ ਲੱਭ ਪਿਆ। ਜਿਨ੍ਹਾਂ ਬਾਹਰੀ ਲੱਭਿਆ ਉਹਨਾਂ ਨੂੰ ਵਿਸ਼ਾਲਤਾ ਵਿੱਚ ਵੀ ਲੱਭਿਆ ।

ਪਰ ਲੱਭਿਆ ਉਹਨਾਂ ਉਹਨਾਂ ਨੂੰ ਜਿਹਨਾਂ ਲੱਭਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਪਾਉਣ ਦੀ ਕੋਸ਼ਿਸ਼ ਕੀਤੀ।

ਹੁਣ ਯੁੱਗ ਬਦਲਦਾ ਜਾਂਦਾ ਹੈ ਲੋਕ ਵਿਗਿਆਨ ਚੋ ਵੀ ਲੱਭਦੇ ਨੇ ਸ਼ਕਤੀ ਵੀ ਮੰਨਦੇ ਨੇ ਤੇ ਕੋਸਮਿਕ ਐਨਰਜੀ ਵਿੱਚ ਵੀ ਲੱਭਦੇ ਨੇ। ਵਿਗਿਆਨ ਕਣਾ ਵਿੱਚ ਖੋਜਣ ਲੱਗਾ ਰਹਿੰਦਾ ਹੈ, ਅਧਿਆਤਮ ਚਿੰਤਨ ਨਾਲ ਲੱਭਦਾ ਰਹਿੰਦਾ ਹੈ। ਉਸ ਦਾ ਪਸਾਰਾ ਕਿੱਥੇ ਨਹੀਂ ਪਸਰਿਆ ਹੋਇਆ। ਕਿੱਥੋਂ ਨਹੀਂ ਲੱਭਦਾ । ਕਿੱਥੇ ਪੂਰਨ ਉਹ ਨਹੀਂ ਹੁੰਦਾ।

ਨਿਯਮਾਂ ਦਾ ਬੰਧਨ ਉਸ ਨੂੰ ਪਾਉਣ ਲਈ ਨਹੀਂ ਉਸ ਨੂੰ ਸਮਝਣ ਲਈ ਬਣ ਸਕਦਾ ਹੈ। ਪੂਰਨ ਸੱਚ ਹਰ ਥਾਂਹੇ ਨਿਰਧਾਰਿਤ ਕੀਤਾ ਹੈ ਪਰਮਾਤਮਾ ਨੇ ਜਿਸ ਨੂੰ ਉਹ ਆਪ ਵੀ ਛੇਤੀ ਕੀਤਿਆਂ ਨਹੀਂ ਬਦਲਦਾ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਆਪਣੇ ਵਿਸ਼ਵਾਸ ਦੀ ਪੂਰਤੀ ਰੱਖਣ ਲਈ ਭਗਤਾਂ ਦੀ ਸੰਤੁਸ਼ਟੀ ਲਈ ਆਪਣੇ ਨਿਯਮਾਂ ਤੋਂ ਬਾਹਰਾ ਵੀ ਹੋ ਨਿੱਬੜਦਾ ਹੈ।

ਪਰਮਾਰਥ ਦੀ ਪਰਕਿਰਤੀ ਨਿਯਮ ਬੰਧਨ ਵਿੱਚ ਸੁਖਾਵਿਆਂ ਚੱਲ ਸਕਦੀ ਹੈ। ਪਰ ਇੱਛਾ, ਲੋੜਾਂ,ਸ਼ੌਕ ,ਤੇ ਗਿਆਨ ਦਿਲਚਸਪ ਬਣਾਉਂਦੇ ਨੇ ਉਸ ਦੀ ਇਸ ਦੁਨਿਆਵੀ ਖੇਡ ਨੂੰ।

ਉਸ ਦੇ ਪਸਾਰ ਦੀ ਵਿਸ਼ਾਲਤਾ ਬੁੱਧੀ ਤੋਂ ਵੱਡੀ ਹੈ। ਬੱਧੀ ਦੀ ਮਿਣਤੀ ਵਿਗਿਆਨ ਨਹੀਂ ਕਰ ਸਕਦਾ। ਕੋਈ ਉਪਕਰਨ ਨਹੀਂ ਬਣਾ ਸਕਦਾ।

ਆਪਣਾ ਜੀਵਨ ਜਿਉਂਣ ਲਈ ਆਪਣਾ ਆਲਾ-ਦੁਆਲਾ ਸਾਂਭਣ ਅਤੇ ਸਮਝਣ ਲਈ ਇਨਸਾਨ ਨੇ ਨਿਯਮ ਅਤੇ ਬੰਧਨ ਬੰਨੇ ਨੇ ਸਮਾਜਿਕ ਸਿਰਜਣਾਵਾਂ ਦੇ ਰੂਪ ਵਿੱਚ । ਜੇ ਸਮੇਂ ਦੀ ਇਕਾਈ ਇਨਸਾਨ ਨਾ ਬੰਨ੍ਹਦਾ ਤਾਂ ਦਾ(ਦਿਨ,ਰਾਤ ਮਹੀਨੇ,ਸਾਲ,ਸਦੀਆਂ) ਕਦੇ ਮਿਣੇ ਨਹੀਂ ਜਾ ਸਕਦੇ ਸੀ। ਕੋਈ ਨਾ ਕੋਈ ਦਾਇਰਾ ਇਨਸਾਨ ਆਪਣੀ ਸਮਝ ਲਈ ਬੰਨ੍ਹ ਹੀ ਲੈਂਦਾ ਹੈ। ਜਿਸ ਨਾਲ ਆਪਣੇ ਆਪ ਨੂੰ ਕਿਸੇ ਕਾਰਜ ਪਰਨਾਲੀ ਦਾ ਹਿੱਸਾ ਬਣਾ ਸਕੇ। ਆਪਣੇ ਦੁਨਿਆਵੀ ਕਾਰਜ ਚਲਾ ਸਕੇ। ਮਾਧਿਅਮ ਬਣਾ ਸਕੇ। ਜੀਵਨ ਵਿੱਚ ਕੁਝ ਦੱਸਣ ਲਈ ਕੁਝ ਸਮਝਣ ਲਾਈ। ਅਦਾਨ-ਪ੍ਰਦਾਨ ਲਈ । ਆਪਣੀ ਪੁਰਾਣੀ ਕੀਤੀ ਹੋਈ ਉਨਤੀ ਨੂੰ ਸਿੱਧ ਕਰਨ ਲਈ।
ਆਪਣੇ ਨਿਯਮ ਇਨਸਾਨ ਨੇ ਆਪਣੀ ਲੋੜ ਦੇ ਅਧਾਰ ਤੇ ਬਣਾ ਲਏ ਨੇ।

ਪਰਮਾਰਥ ਨੀਤੀ ਦੇ ਨਿਯਮ ਨੇ ਜੋ ਜੀਵਨ ਦੇ ਸਾਰੇ ਸਿਸਟਮ ਨੂੰ ਲੜੀ ਵਿੱਚ ਬੰਨ੍ਹ ਸਕਦੇ ਨੇ ਉਹਨਾਂ ਦੇ ਅਧਾਰ ਤੇ ਹੀ ਹਰ ਇੱਕ ਪ੍ਰਯੋਗ ਕਰਦਾ ਹੈ ਵਿਗਿਆਨ ਅਤੇ ਨਿਰਧਾਰਿਤ ਕਰਦਾ ਹੈ ਆਪਣੀਆਂ ਸੀਮਾਵਾਂ ਨੂੰ । ਦੱਸਦਾ ਹੈ ਮੌਸਮ ਬਾਰੇ, ਰੱਤਾ ਬਾਰੇ, ਸਮੇਂ ਬਾਰੇ, ਬ੍ਰਹਿਮੰਡ ਬਾਰੇ, ਇਹ ਉਸ ਦਾ ਹੀ ਨਿਯਮ ਹੈ ਜੋ ਕਿਆਸੇ ਵਿੱਚ ਬੰਨ੍ਹਿਆ ਹੋਇਆ ਹੈ। ਜੋ ਅਧਾਰ ਹੈ ਖੋਜ ਦਾ। ਸੋਚ ਦਾ। ਸਮਝ ਦਾ। ਉਸ ਦੀ ਹੀ ਨੀਤੀ ਹੈ ਜਿਸ ਨਾਲ ਚਲਦੀ ਹੈ ਦੁਨੀਆਂ। ਜਿਸ ਨਾਲ ਚਲਦਾ ਹੈ ਗਿਆਨ,ਵਿਗਿਆਨ ਤੇ ਪਰਕਿਰਤੀ ਦੇ ਪਾਤਰ।***

 

Post Author: admin