150

ਵਾਹ ਧੁਨ

ਅੰਤਰ ਬ੍ਰਹਿਮੰਡ ਵਿੱਚ ਪ੍ਰਵੇਸ਼ ਤੋਂ ਬਾਅਦ
ਬ੍ਰਹਿਮੰਡੀ ਸ਼ਕਤੀਆਂ ਦੇ
ਭਿੰਨ ਭਿੰਨ ਰੂਪ ਦਿਖਾਈ ਦਿੰਦੇ ਹਨ

ਦਿਲ ਖਿਚਵੀਆਂ , ਸੁੰਦਰ, ਮਨਮੋਹਕ
ਸ਼ਕਤੀਆਂ ਆਕਰਸ਼ਿਤ ਕਰਦੀਆਂ ਹਨ
ਉਹਨਾਂ ਦੇ ਰੂਪ ਨੂੰ ਮਾਨਣ ਲਈ

ਸੰਸਾਰੀ ਦ੍ਰਿਸ਼ਟੀ ਦੀਆਂ ਖੇਡਾਂ
ਤੇ ਬ੍ਰਹਿਮੰਡੀ ਸ਼ਕਤੀਆਂ ਸਮਾਨ ਹਨ
ਮਨ ਦੀ ਅਵਸਥਾ ਚੰਚਲ ਹੈ
ਦੁਬਾਰਾ ਉਹਨਾਂ ਨੂੰ ਦੇਖਣਾ ਮਾਨਣਾ ਚਾਹੁੰਦੀ ਹੈ

ਸੋਚ ਦੀ ਸ਼ੁੱਧੀ
ਮਨ ਦੀ ਨਿਰਮਲਤਾ
ਹੁਣ ਉਹੀ ਕਿਰਿਆ ਦੁਬਾਰਾ
ਨਹੀਂ ਕਰਨਾ ਚਾਹੁੰਦੀ

ਕਰਤੇ ਦੀਆਂ ਖੇਡਾਂ
ਦੀ ਬਿਆਨਤਾ
ਸ਼ਬਦ ਬਿਆਨਕ ਨਹੀਂ ਹੈ

ਸ਼ੁੱਧਤਾ ਤੋਂ ਬਾਅਦ
ਮਨ ਵਿਚੋਂ ਉਪਜਿਆ
ਸ਼ਬਦ ਵਾਹ ਵਾਹ
ਅਰਥ ਸਮਝਾਉਣ ਲਈ ਪੂਰਨ ਹੈ

ਜ਼ੁਬਾਨ ,ਸੁਰਤੀ, ਤੇ ਮਨ
ਤਿੰਨੋਂ ਇਸ ਸ਼ਬਦ ਦੀ
ਵਰਤੋਂ ਕਰਦੇ ਹਨ
“ਜ਼ੁਬਾਨ ” ਦੁਨਿਆਵੀ ਰੰਗਾਂ ਨੂੰ ਦੇਖ
“ਸੁਰਤੀ” ਖੋਜ ਲੜੀ ਦੇ ਨਤੀਜੇ ਦੇਖ
ਤੇ ਅੰਤ “ਮਨ” ਵੀ
ਵਾਹ ਵਾਹ ਉਚਾਰਦਾ ਹੈ
ਉਸ ਪ੍ਰਕਾਸ਼ ਵਿੱਚ ਪਹੁੰਚਣ ਤੋਂ ਬਾਅਦ

ਇਸ ਸ਼ਬਦ ਉਚਾਰਨ ਤੇ
ਚਿੰਤਨ ਦੀਆਂ ਕਿਰਿਆਵਾਂ ਦਾ ਮਿਲਾਪ
ਅਗਲਾ ਕਾਰਜ ਸੁਖਾਵਾਂ ਕਰਦਾ ਹੈ
ਵਿਸਮਾਦ ਨੂੰ ਮਾਨਣ ਲਈ

ਹੁਣ ਸਵਾਸ ਕਿਰਿਆ ਦੀ ਗਿਣਤੀ
ਤੁਹਾਡੇ ਆਪਣੇ ਸੋਚ ਲੇਖੇ ਲਈ ਪੂਰਨ ਹੈ
ਸੰਤੁਸ਼ਟੀ ਦਾ ਅਨੰਦ ਮਾਣ ਸਕਦੇ ਹੋ
ਅੰਤਰ ਬ੍ਰਹਿਮੰਡੀ ਧੁਨਾਂ ਨਾਲ ਹਰ ਵੇਲੇ

Post Author: admin