80

ਵਿਗਿਆਨ ਤੇ ਅਧਿਆਤਮ ਦੋ ਖੋਜ ਬਿੰਦੂ

ਧਰਮ,ਆਸਥਾ,ਪ੍ਰੇਮ
ਦੇ ਆਪਸੀ ਚੱਕਰਵਿਊ ਵਿਚੋਂ
ਸੁਖਸ਼ਮ ਪੂਰਨ ਸੱਚ ਨੂੰ ਚੁਗਣਾ
ਬਹੁਤ ਹੀ ਮੁਸ਼ਕਿਲ ਕੰਮ ਹੈ

ਆਸਥਾ ਧਰਮ ਵੀ ਹੈ
ਪ੍ਰੇਮ ਵੀ ਹੈ
ਪੂਰਨ ਸੱਚ ਵੀ ਹੈ
ਤੇ ਅੰਧਵਿਸ਼ਵਾਸ ਵੀ ਹੈ
ਨਤੀਜੇ ਬਹੁਤ ਜਿਆਦਾ ਵੀ ਹਨ
ਤੇ ਕਦੇ ਬਿਲਕੁਲ ਵੀ ਨਹੀਂ

ਵਾਦ-ਵਿਵਾਦ ਸੋਚ ਦਾ ਵਿਸ਼ਾ ਹੈ
ਜਦੋਂ ਨਤੀਜੇ ਨਹੀਂ ਨਿਕਲਦੇ
ਵਾਦ-ਵਿਵਾਦ ਵਧਦਾ ਹੈ
ਪਰ ਬਹੁਤ ਸਾਰੀਆਂ ਨਤੀਜਾ ਪੂਰਨ ਗੱਲਾਂ
ਇਤਿਹਾਸ ਸਾਂਭੀ ਬੈਠਾ ਹੈ
ਜੋ ਸਮਝ ਯੋਗ ਨਹੀਂ ਹਨ
ਪਰ ਮੰਨੀਆਂ ਜਾਂਦੀਆਂ ਹਨ

ਇਹ ਫਿਰ ਵੀ
ਧਰਮ ਹੈ
ਆਸਥਾ ਹੈ
ਸੱਚ ਢਕਿਆ ਹੋਇਆ ਹੈ
ਖਿੱਲਰਿਆ ਹੋਇਆ ਨੰਗਾਪਨ ਵੀ ਹੈ

“ਪੂਰਨਤਾ”
ਅਧੂਰੀ ਹੀ ਸਵਾਲਾਂ ਦੇ ਦਾਇਰੇ ਵਿੱਚ ਹੈ
ਜੋ ਮੰਨਦੇ ਨੇ ਉਹ ਸੱਚ ਨੂੰ
ਫੜਨਾ ਨਹੀਂ ਚਾਹੁੰਦੇ

ਜੋ ਨਹੀਂ ਮੰਨਦੇ
ਉਹ ਵਿਗਿਆਨ ਤੇ ਅਧਿਆਤਮ
ਦਾ ਫਰਕ ਨਹੀਂ ਸਮਝਦੇ

ਕਿਸ ਬੰਧਨ ਨਾਲ ਬੱਝੇ ਹੋਏ ਨੇ ਲੋਕ
ਆਸਥਾ ਦੇ ਬੰਧਨ ਤੋਂ ਪਹਿਲਾਂ
ਲੋਕ ਡਰ ਦੇ ਬੰਧਨ ਵਿੱਚ ਹਨ
ਜੋ ਡਰ ਹੈ ਇਸ ਗੱਲ ਦਾ
ਜੋ ਕੋਲੇ ਹੈ ਉਹ ਚਲਾ ਨਾ ਜਾਵੇ
ਅੱਗੇ ਦੁੱਖ ਨਾ ਖੜਾ ਹੋਵੇ
ਭੋਗਣਾ ਨਾ ਪੈ ਜਾਵੇ
ਇਹੀ ਡਰ ਆਸਥਾ ਦਾ ਜਨਮ ਦਾਤਾ ਹੈ

ਸ਼ਬਦਾਂ ਦੇ ਗੁਰੂ ਕੋਲੇ
ਸ਼ਬਦ ਗੁਰੂ ਤਾਂ ਹੈ
ਪਰ ਉਸ ਦੇ ਰਾਹ
ਸਾਰਿਆਂ ਵਾਸਤੇ ਨਹੀਂ
ਜੋ ਚੱਲਣਾ ਹੀ ਨਹੀਂ ਚਾਹੁੰਦੇ
ਤੁਰਨਾ ਹੀ ਨਹੀਂ ਚਾਹੁੰਦੇ
ਗਿਆਨ ਵੱਲ
ਵਿਗਿਆਨ ਵੱਲ
ਖੋਜ ਵੱਲ
ਨਤੀਜੇ ਵੱਲ
ਤੇ ਸੁਖਸ਼ਮ ਪੜਾਵਾਂ ਵੱਲ

ਖੋਜਾਂ ਦੋ ਹੀ ਨੇ
ਉਸ ਦੀ
ਤੇ ਉਸ ਦੇ ਸਰੀਰ ਦੀ

ਅਧਿਆਤਮ ਖੋਜ ਹੈ ਉਸ ਦੀ
ਵਿਗਿਆਨ ਖੋਜ ਹੈ ਉਸ ਦੇ ਸਰੀਰ ਦੀ

ਵਿਗਿਆਨ ਤੇ ਅਧਿਆਤਮ
ਦੋ ਖੋਜ ਬਿੰਦੂ ਨੇ
ਜੋ ਵੰਡੇ ਤਾਂ ਜਾਂਦੇ ਨੇ
ਪਰ ਨਤੀਜੇ ਇੱਕ ਹੀ ਹਨ ਦੋਹਾਂ ਦੇ

ਉਸ ਦੇ ਸਰੀਰ ਦੀ ਖੋਜ
ਵਿਗਿਆਨ ਕਰ ਰਿਹਾ ਹੈ
ਲੱਖਾਂ ਸਾਲਾਂ ਤੋਂ
ਨਤੀਜੇ ਬਹੁਤ ਨੇ
ਪਰ
ਹਾਲੇ ਵੀ ਪੂਰੀ ਨਹੀਂ ਹੋਈ

ਉਸ ਦੀ ਖੋਜ ਕਰ ਰਿਹਾ ਹੈ
ਅਧਿਆਤਮ
ਨਤੀਜੇ ਬਹੁਤ ਨੇ
ਪਰ ਇਹ ਵੀ ਹਾਲੇ ਪੂਰੀ ਨਹੀਂ ਹੋਈ

ਵਿਗਿਆਨ ਦਾ ਪਲੜਾ ਭਾਰੀ ਹੁੰਦਾ ਹੈ
ਜਦੋਂ ਅਧਿਆਤਮਵਾਦੀ ਦਾ ਬਹੁਤ ਸਾਲ
ਜਨਮ ਨਹੀਂ ਹੁੰਦਾ
ਵਿਗਿਆਨ ਆਪਣੇ ਜੋਬਨ ਤੇ ਰਹਿੰਦਾ ਹੈ

ਜਦੋਂ ਅਧਿਆਤਮਵਾਦੀ ਦਾ ਜਨਮ ਹੁੰਦਾ ਹੈ
ਤਾਂ ਉਹ ਕਈ ਸਾਲਾਂ ਦੀ ਖੋਜ ਪਿੱਛੇ ਛੱਡ ਜਾਂਦਾ ਹੈ
ਵਿਗਿਆਨ ਲਈ ਖੋਜਣ ਨੂੰ

ਵਿਗਿਆਨ ਖੋਜ ਕਰਦਾ ਹੈ
ਸੱਚ ਨੂੰ ਨਾਲ ਲੈ ਕੇ
ਪਰ ਵਿਸ਼ਵਾਸ ਅਧਾਰ ਹੈ

ਅਧਿਆਤਮ ਵੀ ਖੋਜ ਕਰਦਾ ਹੈ
ਸਮਝ ਨੂੰ ਨਾਲ ਲੈ ਕੇ
ਇੱਥੇ ਵੀ ਵਿਸ਼ਵਾਸ ਹੀ ਅਧਾਰ ਹੈ

ਖੋਜ ਦੇ ਬਿੰਦੂ ਨਤੀਜਾ ਪੂਰਨ ਹਨ
ਪਰ ਦੋਨੋ ਹੀ ਹਾਲਤਾਂ ਵਿੱਚ
ਵਿਸ਼ਵਾਸ ਦੀ ਭੂਮਿਕਾ ਸਰਵੋਤਮ ਹੈ

ਅਧਿਆਤਮ ਦੇ ਖੋਜ ਨਤੀਜੇ
ਵਿਗਿਆਨ ਲਈ ਲੜੀ ਹਨ
ਅੱਗੇ ਦੀ ਖੋਜ ਲਈ

Post Author: admin