121

ਸਰੀਰ ਤੇ ਆਤਮਾ ਦੀ ਲੜਾਈ

ਸਰੀਰ ਕੁਝ ਲੋੜਾਂ ਪੂਰੀਆਂ
ਕਰਨਾ ਚਾਹੁੰਦਾ ਹੈ
ਮਿੱਟੀ ਵਿੱਚ ਮਿੱਟੀ
ਹੋਣ ਤੋਂ ਪਹਿਲਾਂ

ਜਦੋਂ ਆਤਮਾ
ਸਰੀਰ ਨੂੰ ਮਿਲੀ
ਖੋਜ ਲੜੀ ਤੁਰੀ
ਡਰ ਨੇ ਆਪਣਾ
ਰੰਗ ਦਿਖਾਇਆ
ਮਨ ਸੋਧ ਕਿਰਿਆ
ਸ਼ੁਰੂ ਹੋਈ

ਦੋਹਾਂ ਨੂੰ ਅਲੱਗ ਅਲੱਗ
ਨਹੀਂ ਸਾਂ ਕਰ ਸਕਿਆ
ਸਰੀਰ ਦੀਆਂ ਲੋੜਾਂ
ਤੇ ਮਨ ਦੀ ਤੰਗ ਅਵਸਥਾ
ਦੁਨੀਆਂ ਦੇ ਰੰਗਾਂ ਵਿੱਚ
ਫਸੀ ਹੋਈ ਸੀ

ਵਕਤ ਦੀ ਖੇਡ
ਤੋੜਦੀ,ਜੋੜਦੀ
ਇੱਕ ,ਦੋ, ਇੱਕ
ਕਰਦੀ ਰਹੀ

ਆਤਮਾ ਤੇ ਸਰੀਰ
ਵੰਡਿਆ ਗਿਆ
ਆਤਮਾ ਬਲਵਾਨ ਸੀ
ਸਰੀਰ ਨੂੰ ਕਾਬੂ ਕਰ
ਕਹਿੰਦੀ

ਤੂੰ ਕੀ ਹੈ?
ਤੇਰਾ ਡਰ,ਭੈਅ
ਐਵੇਂ ਹੀ ਮੇਰੇ ਨਾਲ
ਤੁਰਿਆ ਫਿਰਦਾ ਹੈ

ਸਰੀਰ ਦੀ ਬਦਲਦੀ
ਕਿਰਿਆ ਦੇਖ
ਆਤਮਾ ਸੋਚੀ ਪੈ ਗਈ

ਦੋਹਾਂ ਆਪਣਾ
ਵਜੂਦ ਦੇਖ
ਆਪਸ ਵਿੱਚ
ਹੱਥ ਮਿਲਾ ਲਿਆ

ਆਤਮਾ:-
ਸਰੀਰ ਨੂੰ ਰੋਕਦੀ ਹੈ
ਕੁਝ ਸਰੀਰਕ ਲੋੜਾਂ
ਪੂਰੀਆਂ ਕਰਨ ਤੋਂ

ਕਰਮ ਦੋਹਾਂ ਦਾ
ਨਤੀਜਾ ਬਣਦਾ ਹੈ

ਸਰੀਰ ਆਖੇ
ਮੈਂ ਤਰਸਦਾ ਰਹਿ ਨਹੀਂ ਸਕਦਾ
ਲੋੜਾਂ ਪੂਰੀਆਂ ਕਰਨ ਦੇ

ਆਤਮਾ ਆਖੇ
ਮੈਂ ਨਿਰਮਲ ਹੋ ਜਾ ਰਲਨਾ
ਪਰਮ-ਆਤਮਾ ਵਿੱਚ

ਤੇਰੇ ਕਰ ਕੇ ਮੈਂ
ਹਾਰਨਾ ਨਹੀਂ ਚਾਹੁੰਦੀ

ਸਰੀਰ :-
ਮੈਂ ਮਿੱਟੀ ਹੋ ਜਾਣਾ
ਮਿੱਟੀ ਹੋਣ ਤੋਂ ਪਹਿਲਾਂ
ਮੈਨੂੰ ਇੰਦਰੀਆਂ ਦੇ ਰਸ
ਮਾਨਣ ਦੇ

ਲੜਾਈ ਨੁਕਸਾਨ ਰਹਿਤ
ਨਤੀਜਾ
ਇੰਤਜਾਰ

Post Author: admin