65

ਸਾਰੇ ਰੰਗ

ਦਿਲ ਕਰਦਾ ਏ
ਸਾਰੇ ਰੰਗ ਭਰ ਦਿਆਂ
ਜਿੰਦਗੀ ਵਿੱਚ

ਕੀ
ਭਗਵਾਂ ਭਰਾਂ ?
ਭਗਵਾਨ ਭੇਦ ਲਈ!

ਕੀ
ਹਰਾ ਭਰਾਂ ?
ਜੀਵਨ ਹਰਆਲੀ ਲਈ!

ਕੀ
ਲਾਲ ਭਰਾਂ?
ਮਹਿਬੂਬ ਲਈ!

ਕੀ
ਸਫੇਦ ਭਰਾਂ?
ਸੱਚ ਲਈ!

ਕੀ
ਨੀਲਾ ਭਰਾਂ?
ਉਸ ਅਕਾਸ਼
ਵਿਸ਼ਾਲ ਲਈ!

ਸਾਰੇ ਰੰਗ ਮਿਲਾ ਕੇ
ਦੇਖ ਲਏ
ਸਾਰੇ ਰੰਗਾਂ ਦੇ ਕੱਪੜੇ
ਤੈਨੂੰ
ਪਾ ਕੇ ਦੇਖ ਲਏ

ਮੇਰੇ ਸ਼ਬਦ ਅਧੂਰੇ
ਤੇਰੇ ਅਰਥ ਨੇ ਪੂਰੇ
ਮੈਂ ਵੀ ਸਾਰੇ ਰੰਗ
ਅਜਮਾ ਕੇ ਦੇਖ ਲਏ

Post Author: admin