173

ਸੇਜ ਮਿਲਾਪ

ਤੇਰੀ ਤੂੰ ਦਾ ਹਿੱਸਾ
ਮੈਂ ਕਦੇ ਨਹੀਂ ਹੁੰਦਾ

ਵਾਪਰਦਾ ਤੂੰ ਏ
ਤੇਰੇ ਹੁੰਦਿਆਂ
ਫਿਰ ਵੀ ਮੈਂ ਨਹੀਂ ਹੁੰਦਾ
ਮੇਰੀ ਮੈਂ ਦਾ ਹਿੱਸਾ
ਮੈਂ ਹੋ ਕੇ ਮੈਂ ਨਹੀਂ ਹੁੰਦਾ

ਸਮਝਾ ਮੈਂ ਤੈਨੂੰ
ਮੈਂ ਵਿੱਚ ਕਿੱਦਾਂ
ਜਦੋਂ ਤੂੰ ਮੈਂ, ਮੈਂ ਤੂੰ ਨਹੀਂ ਹੁੰਦਾ

ਤੇਰੀ ਮੈਂ ਦਾ ਹਿੱਸਾ
ਮੈਂ ਹਰ ਵੇਲੇ ਕਿਉਂ ਨਹੀਂ ਹੁੰਦਾ

ਆ ਗਿਆ ਤੂੰ ਮਿਲਣ ਲਈ ਮੈਨੂੰ
ਮੈਂ ਫਿਰ ਮੈਂ ਨਹੀਂ ਹੁੰਦਾ
ਪੂਰਾ ਪੂਰ ਲਿਆ ਕਰ ਮੈਨੂੰ
ਅਧੂਰਾ ਤੂੰ ਨਹੀਂ ਹੁੰਦਾ

ਤੋੜ ਦੇ ਮੇਰੀ ਮੈਂ ਨੂੰ ਤੂੰ
ਮੈਂ ਮੈਂ ਵਿੱਚ ਤੂੰ ਨਹੀਂ ਹੁੰਦਾ
ਤੇਰਾ ਮੇਰਾ ਪਿਆਰ ਅਧੂਰਾ
ਜਦੋਂ ਤੱਕ ਸੇਜ ਮਿਲਾਪ ਨਹੀਂ ਹੁੰਦਾ

Post Author: admin