About Website

ਧਰਮ ਛੱਡੋ,ਚੰਗੇ ਇਨਸਾਨ ਬਣੋਂ, ਕਿਸੇ ਨੂੰ ਦੁੱਖ ਨਾ ਦਿਓ,ਜੀਵਨ ਜਾਚ ਸਿੱਖੋ,ਪਰਮਾਤਮਾ ਨੂੰ ਯਾਦ ਰੱਖੋ।

“ਸਵੈਤੂੰ” ਸ਼ਬਦ ਦੋ ਸ਼ਬਦਾਂ ਦਾ ਮੇਲ ਹੈ ਸਵੈ ਅਤੇ ਤੂੰ । ਸਵੈ ਦਾ ਸ਼ਬਦਿਕ ਅਰਥ “ਆਪ”  ਅਤੇ   “ਤੂੰ” ਸ਼ਬਦ ਇੱਥੇ ਪਰਮਾਤਮਾ ਲਈ ਵਰਤਿਆ ਗਿਆ ਹੈ, ਦੋਨਾਂ ਸ਼ਬਦਾਂ ਦਾ ਮੇਲ “ਆਪ ਤੂੰ” ਨੂੰ ਦਰਸਾਉਂਦਾ ਹੈ।

ਸਵੈਤੂੰ ਧਰਮ ਮੁਕਤ ਪ੍ਰਭੂ ਭਗਤੀ ਹੈ, ਜੋ ਕਿਸੇ ਸਰੀਰਕ ਬੰਧਨ ਨੂੰ ਨਹੀਂ ਮੰਨਦੀ। ਸਿਰਫ ਸੋਚ,ਸਮਝ,ਗਿਆਨ,ਪ੍ਰੇਮ ਅਤੇ ਚਿੰਤਨ ਨੂੰ ਪਰਮਾਤਮਾ ਨਾਲ ਜੋੜਦੀ ਹੈ।
ਇਹ ਵੈੱਬਸਾਈਟ ਇੱਕ ਇਨਸਾਨ ਦੇ ਪਰਮਾਤਮਾ ਨਾਲ ਪ੍ਰੇਮ ਨੂੰ ਦਰਸਾਉਂਦੀ ਹੈ।ਇੱਕ ਇਨਸਾਨ ਜਦੋਂ ਭਗਤੀ ਕਰਦਾ ਹੈ ਤਾਂ ਉਸ ਨੂੰ ਕੀ ਪ੍ਰਾਪਤੀਆਂ ਹੁੰਦੀਆਂ ਹਨ।ਉਸ ਦੀ ਜੀਵਨ ਜਾਂਚ ਕੀ ਹੋ ਜਾਂਦੀ ਹੈ। ਉਹ ਕਿਸ ਕਿਸ ਦਰਜੇ ਤੱਕ ਪਹੁੰਚ ਰੱਖਣ ਲੱਗ ਜਾਂਦਾ ਹੈ। ਇਹ ਸਾਰਾ ਹੀ ਭਗਤੀ ਜੀਵਨ ਕਾਲ ਹੈ। ਇਸ ਵੈੱਬਸਾਈਟ ਵਿੱਚ ਪ੍ਰਭੂ ਭਗਤੀ,ਪ੍ਰਭੂ ਉਸਤਤ,ਪ੍ਰਭੂ ਮਿਣਤੀ,ਪ੍ਰਭੂ ਗਿਆਨ ਅਤੇ ਪ੍ਰਭੂ ਮਿਲਾਪ ਦੀਆਂ ਸਾਰੀਆਂ ਕਿਰਿਆਵਾਂ ਹਨ।ਇਹ ਵੈੱਬਸਾਈਟ ਪਰਮਾਤਮਾ ਦੀਆਂ ਇਨਸਾਨ ਨੂੰ ਭਗਤੀ ਦੇਣਾ ਨੂੰ ਵੀ ਸਿੱਧ ਕਰਦੀ ਹੈ। ਇਸ ਰਾਹ ਤੇ ਚਲਦਿਆਂ ਜੀਵਨ ਜਾਂਚ ਕਦੋਂ ਜੀਵਨ ਦਾ ਹਿੱਸਾ ਬਣ ਜਾਂਦਾ ਹੈ ਇਹ ਤਾਂ ਪਤਾ ਵੀ ਨਹੀਂ ਲਗਦਾ। ਇਸ ਵੈੱਬਸਾਈਟ ਦਾ ਕਿਸੇ ਵੀ ਵਹਿਮ-ਭਰਮ ਨਾਲ ਕੋਈ ਵੀ ਸਬੰਧ ਨਹੀਂ ਹੈ। ਇਹ ਵੈੱਬਸਾਈਟ ਕਿਸੇ ਵੀ ਧਰਮ ਨਾਲ ਸਬੰਧ ਨਹੀਂ ਰੱਖਦੀ।ਇਸ ਵੈੱਬਸਾਈਟ ਦਾ ਮਨੋਰਥ ਸਾਰੇ ਧਰਮਾਂ ਵਿਚਲੇ ਵਹਿਮ-ਭਰਮ ਵਾਲੇ ਸ਼ਬਦਾਂ ਦੇ ਪ੍ਰੈਕਟੀਕਲ ਰੂਪ ਨੂੰ ਖੋਜ ਕੇ ਸਿੱਧ ਕਰਨਾ ਹੈ।ਜੋ ਜੋ ਵੀ ਕਿਰਿਆਵਾਂ ਅਵਤਾਰੀ ਪੁਰਸ਼ਾਂ ਨੇ ਆਪਣੇ ਜੀਵਨ ਵਿੱਚ ਹੰਢਾਈਆਂ ਹਨ, ਉਹਨਾਂ ਨੂੰ ਪ੍ਰੈਕਟੀਕਲੀ ਕਿਵੇਂ ਸਮਝਿਆ ਜਾਂ ਮਾਣਿਆਂ ਜਾ ਸਕਦਾ ਹੈ।ਇਹ ਸਭ ਅਭਿਆਸ ਕਿਰਿਆਵਾਂ ਹਨ ਜਿਨ੍ਹਾਂ ਨੂੰ ਸਮਝਿਆਂ ਜਾ ਸਕਦਾ ਹੈ।ਜੀਵਨ ਅਤੇ ਪਰਮਾਰਥ ਦੇ ਸਾਰੇ ਸਵਾਲਾਂ ਦੇ ਜਵਾਬ ਲਿਖਤਾਂ ਦੇ ਰੂਪ ਵਿੱਚ ਦਰਜ ਕੀਤੇ ਜਾ ਸਕਦੇ ਹਨ।ਸਮੇਂ ਦੇ ਨਾਲ ਨਾਲ ਇਸ ਨਾਲ ਸਬੰਧਿਤ ਸਾਰੀਆਂ ਲਿਖਤਾਂ  ਨੂੰ ਅੱਪ ਲੋਡ ਕਰ ਦਿੱਤਾ ਜਾਵੇ ਗਾ, ਅਤੇ ਨਵੇਂ ਵਿਕਾਸ ਦੀਆਂ ਲਿਖਤਾਂ ਅਗਲੇ ਵਿਕਾਸ ਨਾਲ ਸ਼ਾਮਿਲ ਹੁੰਦੀਆਂ ਰਹਿਣ ਗੀਆਂ।। ਜਿਹੜੀਆਂ ਗੱਲਾਂ ਦੇ ਕੋਈ ਪ੍ਰੈਕਟੀਕਲ ਰੂਪ ਨਹੀਂ ਬਣ ਸਕਦੇ ਉਹਨਾਂ ਨੂੰ ਮੰਨਿਆ ਨਹੀਂ ਜਾ ਸਕਦਾ ਉਹਨਾਂ ਦਾ ਪ੍ਰੈਕਟੀਕਲ ਅਧਾਰ ਲੱਭਣ ਵਾਸਤੇ ਅਗਲੀ ਖੋਜ ਕੀਤੀ ਜਾ ਸਕਦੀ ਹੈ।

ਕੁਝ ਇਨਸਾਨ ਆਪਣਾ ਭਗਤੀ ਰਸਤਾ ਆਪ ਤਹਿ ਕਰ ਸਕਦੇ ਹਨ,ਉਹ ਇੱਕ ਨਵਾਂ ਰਸਤਾ ਵੀ ਬਣਾ ਸਕਦੇ ਹਨ।ਉਹਨਾਂ ਦੀਆਂ ਕਿਰਿਆਵਾਂ ਇਸ ਤੋਂ ਅਲੱਗ ਵੀ ਹੋ ਸਕਦੀਆਂ ਹਨ।