239

ਇਕਾਂਤ

ਮੇਰੀ ਇਕਾਂਤ ਵਿੱਚ ਉਹ ਮੇਰੀ ਇਕਾਗਰਤਾ ਬਣਦਾ ਏ ਮੇਰੀ ਯਾਦ ਵਿੱਚ ਉਹ ਹਕੀਕੀ ਦੀ ਕਵਿਤਾ ਬਣਦਾ ਏ ਸੌਦਾਗਰ ਹੈ ਉਹ ਸੁਪਨਿਆਂ ਦਾ ਇਸੇ ਲਈ ਉਹ ਹਰ ਕਿਸੇ ਦਾ ਵਿਕਾਸ ਬਣਦਾ ਏ ਆਪਣੇ ਖਿਆਲਾਂ ਵਿੱਚ ਕਿਤੇ ਮੈਂ ਉਸ ਨੂੰ ਨਾ ਭੁੱਲ ਜਾਵਾਂ ਇਸੇ ਲਈ ਉਹ ਮੇਰਾ ਮਹਿਬੂਬ ਬਣਦਾ ਏ ਹਕੀਕੀ ਤੇ ਮਜਾਜੀ ਮੈਂ ਉਸ ਨਾਲ ਖੇਡਦਾ […]

207

ਮੁਹੱਬਤ ਦਾ ਦਰਿਆ

ਇੱਕ ਵਾਰ ਮੁਹੱਬਤ ਦਾ ਦਰਿਆ ਪਾਰ ਕਰਾ ਦੇ ਤੂੰ ਸੋਹਣੀ ਬੈਠੀ ਕੰਢੇ ਤੇ ਉਹਨੂੰ ਪਾਰ ਲੰਘਾ ਦੇ ਤੂੰ ਮੈਂ ਮਿਲਨਾ ਮਹੀਂਵਾਲ ਨੂੰ ਝਨਾਂਅ ਪਾਰ ਲੰਘਾ ਦੇ ਤੂੰ ਸੋਹਣੀ ਬੈਠੀ ਕੰਢੇ ਤੇ ਉਹਨੂੰ ਪਾਰ ਲੰਘਾ ਦੇ ਤੂੰ ਇੱਕ ਵਾਰ ਮੁਹੱਬਤ ਦਾ ਦਰਿਆ ਪਾਰ ਕਰਾ ਦੇ ਤੂੰ ਇਹ ਰਾਤ ਬੜੀ ਲੰਮੀ ਏ ਇੱਕ ਦੀਦਾਰ ਕਰਾ ਦੇ ਤੂੰ […]

193

ਸਿਰਜਣਹਾਰ

ਕੋਣ ਸਿਰਜਣਹਾਰ ਹੈ ਮੈਂ ਤਾਂ ਨਹੀਂ ਉਹ ਆਉਂਦਾ ਹੈ ਸਿਰਜਣਾ ਕਰ ਜਾਂਦਾ ਹੈ ਜਿਕਰ ਕਰਦਾ ਹੈ ਮੇਰਾ ਪਰ ਮੈਨੂੰ ਹੀ ਨਹੀਂ ਦੱਸਦਾ ਆਪਣੀ ਹੋਂਦ ਬਾਰੇ ਲੰਬੀ ਕਵਿਤਾ ਲਿਖ ਬੈਠ ਜਾਂਦਾ ਹੈ ਸ਼ਬਦ ਜੋੜਦਾ ਹੈ ਮੈਨੂੰ ਤੋੜਦਾ ਹੈ ਲੜੀ ਜੋੜਦਾ ਹੈ ਮੈਂ ਵਹਿ ਤੁਰਦਾ ਹਾਂ ਇੱਕ ਦੂਜੇ ਦੀ ਛੇੜ ਵਿੱਚ ਕਵਿਤਾ ਬਣ ਜਾਂਦੀ ਹੈ ਹਕੀਕੀ ਮਜਾਜੀ […]

173

ਸੇਜ ਮਿਲਾਪ

ਤੇਰੀ ਤੂੰ ਦਾ ਹਿੱਸਾ ਮੈਂ ਕਦੇ ਨਹੀਂ ਹੁੰਦਾ ਵਾਪਰਦਾ ਤੂੰ ਏ ਤੇਰੇ ਹੁੰਦਿਆਂ ਫਿਰ ਵੀ ਮੈਂ ਨਹੀਂ ਹੁੰਦਾ ਮੇਰੀ ਮੈਂ ਦਾ ਹਿੱਸਾ ਮੈਂ ਹੋ ਕੇ ਮੈਂ ਨਹੀਂ ਹੁੰਦਾ ਸਮਝਾ ਮੈਂ ਤੈਨੂੰ ਮੈਂ ਵਿੱਚ ਕਿੱਦਾਂ ਜਦੋਂ ਤੂੰ ਮੈਂ, ਮੈਂ ਤੂੰ ਨਹੀਂ ਹੁੰਦਾ ਤੇਰੀ ਮੈਂ ਦਾ ਹਿੱਸਾ ਮੈਂ ਹਰ ਵੇਲੇ ਕਿਉਂ ਨਹੀਂ ਹੁੰਦਾ ਆ ਗਿਆ ਤੂੰ ਮਿਲਣ […]

169

ਤੜਫਦਾ ਰੱਬ

ਮੈਂ ਰੱਬ ਬਣਾਇਆ ਤੁਰਦਾ ਫਿਰਦਾ ਚਲਦਾ ਰੱਬ ਲੋਕਾਂ ਰੱਬ ਬਣਾਇਆ ਗੁਣਾ ਵਾਲਾ ਰੱਬ ਲੋੜਾਂ ਪੂਰੀਆਂ ਵਾਲਾ ਰੱਬ ਇੱਛਾ ਪੂਰਤੀ ਦਾ ਰੱਬ ਗਿਆਨ ਵਾਲਾ ਰੱਬ ਕਿਸੇ ਬਣਾਇਆ ਪੱਥਰ ਦਾ ਰੱਬ ਮੈਂ ਵੀ ਬਣਾਇਆ ਤੁਰਦਾ ਫਿਰਦਾ ਤੜਫਦਾ ਰੱਬ ਮੈਂ ਸੋਚਿਆ ਇਹ ਹਾਲੇ ਤੱਕ ਮਿੱਟੀ ਨਹੀਂ ਮਾਣ ਸਕਿਆ ਅਹਿਸਾਸਾਂ ਵਿੱਚ ਤੜਫਦੇ ਫਿਰਦੇ ਤੇ ਤਰਸ ਖਾਵਾਂ ਇਸ ਨੂੰ ਵੀ […]

166

ਤੇਰੇ ਨਾਮ

ਮੈਂ ਲਿਖਾਂਗਾ ਤੇਰਾ ਨਾਮ ਸ਼ਬਦਾਂ ਪੂਰਿਆਂ ਦੇ ਨਾਲ ਅਰਥਾਂ ਪੂਰਿਆਂ ਦੇ ਨਾਲ ਹਰ ਵਾਰ ਦੀ ਤਰ੍ਹਾਂ ਹਮੇਸ਼ਾ ਲਈ ਇਹ ਜੀਵਨ ਜਿਉਂਣ ਦੀ ਇੱਛਾ ਖਤਮ ਹੋਣ ਤੋਂ ਬਾਅਦ ਤੈਨੂੰ ਦੇਖਣ ਤੈਨੂੰ ਪਾਉਣ ਲਈ ਤੁਰਿਆ ਰਿਹਾ ਹਾਂ ਵਾਅਦਾ ਜੀਵਨ ਭਰ ਦਾ ਤੇਰੇ ਯਕੀਨ ਦੇ ਨਾਲ ਮੈਂ ਲਿਖਾਂਗਾ ਹਾਂ ਲਿਖਾਂਗਾ ਤੇਰਾ ਨਾਮ ਉੱਠਦੇ – ਬਹਿੰਦੇ ਸੌਂਦੇ – ਜਾਗਦੇ […]

161

ਤੇਰੀ ਨਵੀਨਤਾ

ਸੋਚ ਜਦੋਂ ਉੱਡਦੀ ਹੈ ਤਾਂ ਹਰ ਵਾਰ ਤੈਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਪਰ ਮੇਰੀ ਆਦਤ ਨਵੇਂ ਦਾ ਸ਼ੌਕ ਜਿਆਦਾ ਬਣਦੀ ਹੈ ਤੂੰ ਹਰ ਵਾਰ ਮੇਰੇ ਲਈ ਇੰਨਾ ਨਵਾਂ ਹੈ ਕਿ ਤੇਰਾ ਚਾਅ ਨਹੀਂ ਖਤਮ ਹੁੰਦਾ ਮੇਰੇ ਲਈ ‘ਮਨ ਦੀ ਅਵਸਥਾ’ ਸੋਚਣ ਬੈਠਾਂ ਜਿਵੇਂ ਮੈਂ ਹਰ ਵਾਰ ਕਰਦਾ ਹਾਂ ਨਵੀਂ ਮਿਲੀ ਚੀਜ ਨਾਲ ਪਹਿਲਾਂ ਤਾਂ […]

159

ਪ੍ਰੇਮ ਪੱਤਰ

ਉਹ ਮੈਨੂੰ ਪਿਆਰ ਨਹੀਂ ਕਰਦਾ ਨਫਰਤ ਵੀ ਨਹੀਂ ਕਰਦਾ ਤੁਰੀ ਜਾਂਦੀ ਰਚਨਾ ਦੇ ਪਾਤਰਾਂ ਨੂੰ ਇਸੇ ਲਈ ਨਹੀਂ ਮਿਲਦਾ ਦੂਰੀ ਦੋ ਦਿਲਾਂ ਦੀ ਦੋ ਦਿਲਾਂ ਨੇ ਦਿਲ ਤੇ ਲਾ ਲਈ ਏ ਮੈਨੂੰ ਮਿਲਣ ਆਇਆਂ ਨੇ ਮੇਰੇ ਤੋਂ ਅੱਖ ਬਚਾ ਲਈ ਏ ਸਮਝਣ ਵਾਲਾ ਹੁਣ ਮੈਂ ਗੀਤ ਲੱਭਦਾ ਹਾਂ ਉਲਝੇ ਸ਼ਬਦਾਂ ਨੇ ਜਿੰਦਗੀ ਉਲਝਾ ਲਈ ਏ […]

157

ਖਾਬ

ਮੈਂ ਰੱਬਾ ਇੱਕ ਖਾਬ ਸਜਾਇਆ ਜਿਸ ਵਿੱਚ ਤੈਨੂੰ ਮਹਿਬੂਬ ਬਣਾਇਆ ਕਦੇ ਦੂਰ ਕਦੇ ਨੇੜੇ ਮੈਂ ਪਾਇਆ ਪਹਿਲਾਂ ਤੇਰੀ ਪ੍ਰੀਤ ਨੂੰ ਤਰਸਾਂ ਫਿਰ ਮੈਂ ਤੇਰੀ ਦੀਦ ਨੂੰ ਤਰਸਾਂ ਰੁੱਸਿਆ ਲੱਗੇ ਮਨਾਉਣ ਲੱਗ ਜਾਂ ਜਾਂਦਾ ਲੱਗੇ ਬੁਲਾਉਣ ਲੱਗ ਜਾਂ ਕਦੇ ਤੂੰ ਮੈਨੂੰ ਮੇਰਾ ਲੱਗਦਾ ਏ ਦਿਲ ਦੇ ਵਿੱਚ ਤੇਰਾ ਵਾਸਾ ਲੱਗਦਾ ਏ ਸਭ ਕੁਝ ਚੰਗਾ ਚੰਗਾ ਲੱਗਦਾ […]

156

ਰਾਹ ਮੁਹੱਬਤ ਦਾ

ਕੀ ਤੁਰਿਆ ਰਾਹ ਮੁਹੱਬਤ ਦਾ ਨਾ ਪਿੱਛੇ ਦਾ ਨਾ ਅੱਗੇ ਦਾ ਨਾ ਸੁਲਝਣ ਦਾ ਨਾ ਉਲਝਣ ਦਾ ਮੈਂ ਕਮਲਾ ਪੀਰ ਫਕੀਰਾਂ ਦਾ ਜਿਹੜੀਆਂ ਤੁਰੀਆ ਰਾਂਝੇ ਰੱਬ ਵੱਲ ਨੂੰ ਮੈਂ ਆਸ਼ਕ ਉਹਨਾਂ ਦਿਲਗੀਰਾਂ ਦਾ ਜਿਹੜੇ ਪੀਰ ਫਕੀਰ ਤੇਰਾ ਜਸ ਗਾਉਂਦੇ ਨੇ ਰਾਤਾਂ ਨੂੰ ਜਾਗ ਤੈਨੂੰ ਲੱਭ ਲੈਂਦੇ ਮੁਰਸ਼ਦ ਨਾਲ ਗੱਲਾਂ ਕਰ ਲੈਂਦੇ ਨਹੀਂ ਲੰਘਿਆ ਉਹਨਾਂ ਦਾ […]