198

ਅੰਦਰੋਂ ਨਿਕਲੀ

  ਕੀ ਮੇਰਾ ਫੈਸਲਾ ਕਰੇਂ ਗਾ “ਤੂੰ” ਇਹ ਸਰੀਰ ਨਾਲ ਜੁੜੇ ਹੋਏ ਰਿਸ਼ਤੇ ਨਾਤੇ,ਸਮਾਜ ਪਰਿਵਾਰ ਨਾਲ ਜੁੜੇ ਹੋਏ ਬੰਧਨ ਕੀ ਇਹੀ ਜੀਵਨ ਭੋਗ ਹੈ ਮੇਰਾ? ਇਸ ਫੈਸਲੇ ਤੋਂ ਨਾ ਖੁਸ਼ ਹਾਂ ਮੈਂ ਇਹ ਸਭ ਕਰਨਾ, ਭੋਗਣਾ ਨਹੀਂ ਚਾਹੁੰਦਾ ਹਾਂ ਮੈਂ ਸਰੀਰ ਦੀਆਂ ਖੇਡਾਂ ਦੀ ਖੁਸ਼ੀ ਕੁਝ ਸਮੇਂ ਲਈ ਮੈਂ ਵੀ ਭੋਗਣਾ ਚਾਹੁੰਦਾ ਹਾਂ ਜਿਉਂਣਾ ਚਾਹੁੰਦਾ […]

160

ਦੋ ਤੋਂ ਇੱਕ

ਇੱਕ ਰਾਤ ਮੁਸਾਫਰ ਏ ਦੂਜਾ ਦੂਰ ਕਿਨਾਰਾ ਏ ਅਸੀਂ ਤੁਰਨਾ ਕੰਡਿਆਂ ਤੇ ਬੱਸ ਤੇਰਾ ਸਹਾਰਾ ਏ ਮੰਜਿਲ ਦੂਰ ਬੜੀ ਮੈਥੋਂ ਮੇਰਾ ਪੁੱਛਦੀ ਇਰਾਦਾ ਏ ਅਸੀਂ ਤੁਰਨਾ ਕੰਡਿਆਂ ਤੇ ਬੱਸ ਤੇਰਾ ਸਹਾਰਾ ਏ ਕਦ ਮੁੱਕੂ ਉਡੀਕ ਮੇਰੀ ਸਮਾਂ ਲੰਘਦਾ ਜਾਂਦਾ ਏ ਅਸੀਂ ਤੁਰਨਾ ਕੰਡਿਆਂ ਤੇ ਬੱਸ ਤੇਰਾ ਸਹਾਰਾ ਏ ਮੈਂ ਦੇਖੇ ਕਈ ਸ਼ਾਇਰ ਤੈਨੂੰ ਮਿਣਦੇ ਕਲਮਾਂ […]

154

ਅਗਲਾ ਸਫਰ

ਰਾਤ ਦੇ ਅਰਾਮ ਤੋਂ ਬਾਅਦ ਰਚਨਾ ਅਗਲੇ ਸਫਰ ਤੇ ਰਚਨਾ ਸੁੱਤਿਆਂ ਲਈ ਹਨੇਰਾ ਹੈ ਤੇ ਜਾਗਦਿਆਂ ਲਈ ਪ੍ਰਕਾਸ਼ ਸਵੇਰੇ ਪਹਿਲਾਂ ਮੋੜ ਮੁੜਦਿਆਂ ਅਜੀਬ ਜਿਹਾ ਦ੍ਰਿਸ਼ ਸੱਚ ਤੇ ਕੁਦਰਤ ਦੋਹੇ ਸਾਹਮਣੇ ਆਣ ਖੜੇ ਕੁਦਰਤ ਸਫਰ ਦੇ ਪਹਿਲੇ ਪੜਾਓ ਤੇ ਨਾਲ ਤੁਰ ਸਾਰੇ ਸਫਰ ਦਾ ਗਿਆਨ ਮੋੜ, ਚੁਰਾਹੇ,ਸ਼ਹਿਰ,ਪਿੰਡ ਬਾਰੇ ਦੱਸਦੀ ਸਾਰਾ ਸਫਰ ਸੁਖਾਵਾਂ ਕਰ ਯਾਦਾਂ ਨਾਲ ਲੈ […]

151

ਕੀ ਤੂੰ ਆਏਂਗੀ

ਕੀ ਤੂੰ ਆਏਂਗੀ ਰਚਨਾ ਬਣ ਕੇ ਮਿਲਣ ਲਈ ਕਈ ਵਾਰੀ ਮਿਲ ਤੈਨੂੰ ਦੇਖ ਤ੍ਰਿਪਤੀ ਹੋਈ ਤੇ ਲਾਲਸਾ ਹੋਰ ਵਧੀ ਤੈਨੂੰ ਮਿਲਣ ਦੀ ਕਿੰਨੀਆਂ ਪਰਤਾਂ ਚੜ੍ਹਾ ਰੱਖੀਆਂ ਨੇ ਹਰ ਵਾਰ ਤੇਰੇ ਕੱਪੜੇ ਉਤਾਰਿਆਂ ਨਵੀਂ ਨਕੋਰ ਨਿਕਲਦੀ ਏ ਜਿਵੇਂ ਇਹ ਪਹਿਲੀ ਵਾਰ ਦਾ ਰੂਪ ਹੋਵੇ ਕਿਸੇ ਨਾ ਡਿੱਠਾ ਹੋਵੇ ਮੁਸਾਫਰ ਨਾਲ ਗੱਲਾਂ ਕਰਦਾ ਹਾਂ ਉਹ ਦੱਸਦਾ ਹੈ […]

148

ਇਸ ਜਨਮ ਦੇ ਸਾਹ

ਪਤਾ ਹੈ ਤੈਨੂੰ ਉਡੀਕ ਰਿਹਾ ਹਾਂ ਮੈਂ ਤੈਨੂੰ ਇੱਛਾ, ਵਿਸ਼ਵਾਸ ਦੇ ਨਾਲ ਭਾਵੇਂ ਸਮਝ ਨਹੀਂ ਪਰ ਉਡੀਕ ਰਿਹਾ ਹਾਂ “ਤੈਨੂੰ” ਕੀ ਮੰਜਿਲ ਉਡੀਕ ਹੈ ਮੇਰੀ? ਤੂੰ ਸਮਝ ਰਿਹਾ ਹੈਂ “ਮੈਨੂੰ”? ਪਰ, ਮੈਂ ਸਮਝ ਰਿਹਾ ਹਾਂ ਤੈਨੂੰ ਖਤਮ ਤੋਂ ਬਾਅਦ ਦੁਬਾਰਾ ਸ਼ੁਰੂ ਨਹੀਂ ਹੁੰਦੀ “ਜਿੰਦਗੀ” ਇਹ ਪਤਾ ਹੈ ਮੈਨੂੰ ਜੇ ਅੱਗੇ ਹੈ ਕੁਝ ਤਾਂ ਅਗਲਾ ਜਨਮ […]

132

ਚਮਤਕਾਰ

ਆਪਣੀ ਅਗਲੀ ਯਾਤਰਾ ਸ਼ੁਰੂ ਕਰ ਮੇਰੇ ਪੈਰ ਥੱਕਦੇ ਜਾਂਦੇ ਨੇ ਰਸਤਾ ਹੀ ਖਤਮ ਕਰ ਦੇ ਮੇਰਾ ਸਫਰ ਮੁੱਕਣ ਨੂੰ ਅੰਤ ਤੋਂ ਪਹਿਲਾਂ ਮੈਂ ਰੁਕ ਨਹੀਂ ਸਕਦਾ ਤੂੰ ਨਿਰੰਤਰ ਹੈ ਤੇਰਾ ਅੰਤ ਹੋ ਨਹੀਂ ਸਕਦਾ ਦੱਸ ਕਿਵੇਂ ਪੂਰਾ ਹੋਵਾਂ ਮੈਂ ਅੰਤ ਤੋਂ ਪਹਿਲਾਂ ਕਿਵੇਂ ਖਲੋਵਾਂ ਮੈਂ ਭੇਦ ਪੂਰਨ ਰਾਹਾਂ ਦਾ ਕਦੇ ਕੋਈ ਰਸਤਾ ਦੱਸਦਾ ਨਹੀਂ ਮੰਜਿਲ […]

131

ਮੇਰਾ ਜੀਵਨ ਰੋਗ

ਅੱਜ ਰੂਹ ਭੁੱਖੀ ਰਹਿ ਗਈ ਤੈਨੂੰ ਮਿਲਣ ਤੋਂ ਬਾਅਦ ਇਹ ਸਰੀਰ ਵਿੱਚ ਰਹਿ ਰੂਹਾਂ ਦਾ ਮਿਲਾਪ ਸਾਹਾਂ ਦੀ ਗਰਮੀ ਮਿਲਣ ਤੋਂ ਪਹਿਲਾਂ ਦੀ ਤੜਫ ਮਿਲਣ ਦਾ ਅਨੰਦ ਮਿਲਣ ਤੋਂ ਬਾਅਦ ਵਿੱਛੜਨ ਦਾ ਡਰ ਤੇ ਮਿਲੇ ਦੀ ਸੰਤੁਸ਼ਟੀ ਕੌਣ ਮਾਣੇ ਇਸ ਨੂੰ ਤੇਰੀ ਮਰਜੀ ਤੋਂ ਬਗੈਰ ਸਮਾਂ ਖੇਡਦਾ ਹੈ ਤੇਰੀ ਖੇਡ ਦੇ ਨਾਲ ਮੈਂ ਖੇਡਾਂ ਕਿਸ […]

128

ਡੋਲ, ਅਡੋਲ

ਮੈਂ ਅਡੋਲ ਤਾਂ ਨਹੀਂ ਪਰ ਤੇਰੀ ਹੋਂਦ ਦੇ ਅਹਿਸਾਸ ਲਈ ਅਡੋਲ ਹਾਂ ਹੁਣ ਕੋਈ ਵੀ ਆਸਤਿਕ ਨਾਸਤਿਕ ਧਰਮੀ ਅਧਰਮੀ ਮੇਰੀ ਅਡੋਲਤਾ ਤੇ ਖੜਾ ਨਹੀਂ ਹੋ ਸਕਦਾ ਇਹ ਫੈਸਲਾ ਵਿਸ਼ਵਾਸ ਦਾ ਨਹੀਂ ਉਸ ਦੀ ਹੋਂਦ ਦੀ ਬਾਰ ਬਾਰ ਪਰਖ ਦਾ ਹੈ ਅਹਿਸਾਸਾਂ ਵਿੱਚ ਤੇਰਾ ਰੂਪ ਬਾਰ ਬਾਰ ਦੇਖ ਚੁੱਕਾ ਹਾਂ ਮਾਣ ਚੁੱਕਾ ਹਾਂ ਡੋਲ, ਅਡੋਲ ਤੇਰੇ […]

125

ਕੀ ਤੁਸੀਂ ਮੰਨਦੇ ਹੋ ਰੱਬ ਨੂੰ ?

ਕੀ ਤੁਸੀਂ ਮੰਨਦੇ ਹੋ ਰੱਬ ਨੂੰ ? ਇਹ ਸਵਾਲ ਹੈ ਮੇਰੇ ਪ੍ਰਤੀ ਬਹੁਤ ਲੋਕਾਂ ਦਾ ਹਾਂ ਮੈਂ ਮੰਨਦਾ ਹਾਂ ਰੱਬ ਨੂੰ ਧਰਮ ਤੋਂ ਬਾਹਰ ਹੋ ਬੰਧਨ ਤੋਂ ਬਾਹਰ ਹੋ ਸੱਚ ਦੀ ਧਾਰ ਤੇ ਵਿਸ਼ਵਾਸ ਦੀ ਖੋਜ ਤੇ ਪ੍ਰੇਮ ਦੀ ਉਚਾਈ ਤੇ ਹਾਂ ਮੈਂ ਮੰਨਦਾ ਹਾਂ ਰੱਬ ਨੂੰ ਸਿਰਜਕ ਨੂੰ ਉਸ ਦੀ ਸਿਰਜਣਾ ਨੂੰ ਉਹ ਸਿਰਜਣਾ […]

120

“ਮੈਂ,ਤੂੰ”

ਤੇਰੇ ਕੀਤਿਆਂ ਪੂਰਾ ਹੋ ਜਾਂਦਾ ਜੇ ਵਿੱਚ “ਮੈਂ” ਨਾ ਹੁੰਦਾ ਮੇਰੇ ਹੋਣ ਲਈ ਵੀ “ਮੈਂ” ਨਹੀਂ ਹੁੰਦਾ ਜੇ ਵਿੱਚ ਤੂੰ ਨਾ ਹੁੰਦਾ “ਮੈਂ,ਤੂੰ” ਹੋ ਕੇ ਵੀ ਨਹੀਂ ਹੋ ਸਕਦੇ ਮੇਰੇ ਬਿਨਾਂ ਤੂੰ ਕੀ? ਤੇਰੇ ਬਿਨਾਂ ਮੈਂ ਕੀ? ਸੱਚ ਤੇ ਝੂਠ ਦਾ ਫਰਕ ਸਾਰੇ ਜਾਣਦੇ ਨੇ ਤੇਰਾ ਤੇ ਮੇਰਾ ਫਰਕ ਕੀ ਏ ਇਹ ਸਮਝ ਨਹੀਂ ਹੁੰਦਾ […]